21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਵਲੋਂ ਸਿਖਲਾਈ ਕੋਰਸਾਂ ਦੀ ਸਮਾਂ ਸਾਰਣੀ ਜਾਰੀ

ਅਜੀਤ ਡੈਸਕ 25-01-2026
ਨਵਾਂਸ਼ਹਿਰ, 24 ਜਨਵਰੀ (ਦੀਦਾਰ ਸਿੰਘ ਸ਼ੇਤਰਾ)-ਨਿਰਦੇਸ਼ਕ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਫਰਵਰੀ 2026 'ਚ ਲੱਗਣ ਵਾਲ਼ੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਜਾਰੀ ਕੀਤੀ ਗਈ ਹੈ | ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਯੂਨੀਵਰਸਿਟੀ ਦੇ ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਦੇ ਸਹਾਇਕ ਨਿਰਦੇਸ਼ਕ ਅਨੁਸਾਰ ਗਰਮੀਆਂ ਦੀਆਂ ਸਬਜ਼ੀਆਂ ਦੇ ਉਤਪਾਦਨ ਦੀਆਂ ਤਕਨੀਕਾਂ ਸੰਬੰਧੀ ਸਿਖਲਾਈ ਕੋਰਸ 3 ਫਰਵਰੀ ਨੂੰ , ਸ਼ਹਿਦ ਦੀ ਡੱਬਾਬੰਦੀ ਅਤੇ ਮੰਡੀਕਰਨ ਸਬੰਧੀ ਸਿਖਲਾਈ ਕੋਰਸ 9 ਫਰਵਰੀ ਤੋਂ 13 ਤੱਕ, ਬਾਗ਼ਬਾਨੀ ਫ਼ਸਲਾਂ ਦੀ ਕੀਮਤ ਵਧਾਉਣ ਸੰਬੰਧੀ ਸਿਖਲਾਈ ਕੋਰਸ 10 ਫਰਵਰੀ ਤੋਂ 14 ਤੱਕ, ਸਬਜ਼ੀਆਂ ਦੀ ਕਾਸ਼ਤ ਲਈ ਨਵੀਆਂ ਤਕਨੀਕਾਂ ਦੀ ਜਾਣਕਾਰੀ ਲਈ ਸਿਖਲਾਈ ਕੈਂਪ 11 ਫਰਵਰੀ ਨੂੰ , ਖੇਤੀ ਫ਼ਸਲਾਂ ਲਈ ਬੀਜ ਉਤਪਾਦਨ ਸਿਖਲਾਈ ਲਈ ਕੈਂਪ 17 ਫਰਵਰੀ ਨੂੰ , ਕਿਸ਼ੋਰ ਅਵਸਥਾ ਦੀਆਂ ਲੜਕੀਆਂ ਲਈ ਸੰਤੁਲਿਤ ਖ਼ੁਰਾਕ ਅਤੇ ਨਿੱਜੀ ਸਫ਼ਾਈ ਦੇ ਪ੍ਰਬੰਧਾਂ ਸਬੰਧੀ ਸਿਖਲਾਈ ਕੈਂਪ 20 ਫਰਵਰੀ ਅਤੇ ਰੇਸ਼ਮੀ ਅਤੇ ਊਨੀ ਕੱਪੜਿਆਂ ਦੀ ਸਾਂਭ-ਸੰਭਾਲ ਸਬੰਧੀ ਸਿਖਲਾਈ ਕੈਂਪ 25 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ |
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ ਚੱਕ ਮੰਡੇਰ ਵਿਖੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਭੇਟ ਅਗਲੀ ਖ਼ਬਰ ਕੀਰਤਨ ਦਰਬਾਰ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।