26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪੰਚਾਇਤ ਵਿਭਾਗ ਵਲੋਂ ਪਿੰਡ ਛੋਕਰ ਦੀ ਸਰਪੰਚ ਮਨਿੰਦਰ ਕੌਰ ਬਹਾਲ

ਜੋਧਾਂ, 25 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਪਿਛਲੇ ਸਮੇਂ ਤੋਂ ਆਪਣੇ ਅਹੁਦੇ ਤੋਂ ਮੁਅੱਤਲ ਪਿੰਡ ਛੋਕਰ ਦੀ ਮਹਿਲਾ ਸਰਪੰਚ ਮਨਿੰਦਰ ਕੌਰ ਨੂੰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਬਹਾਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਰਪੰਚ ਛੋਕਰ ਖ਼ਿਲਾਫ਼ ਉਨ੍ਹਾਂ ਦੀ ਭਰਜਾਈ ਵਲੋਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਵਿਖੇ ‘ਜ਼ੀਰੋ’ ਐੱਫ.

ਅਜੀਤ ਡੈਸਕ 26-10-2026
ਜੋਧਾਂ, 25 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਪਿਛਲੇ ਸਮੇਂ ਤੋਂ ਆਪਣੇ ਅਹੁਦੇ ਤੋਂ ਮੁਅੱਤਲ ਪਿੰਡ ਛੋਕਰ ਦੀ ਮਹਿਲਾ ਸਰਪੰਚ ਮਨਿੰਦਰ ਕੌਰ ਨੂੰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਬਹਾਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਰਪੰਚ ਛੋਕਰ ਖ਼ਿਲਾਫ਼ ਉਨ੍ਹਾਂ ਦੀ ਭਰਜਾਈ ਵਲੋਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਵਿਖੇ ‘ਜ਼ੀਰੋ’ ਐੱਫ.ਆਈ.ਆਰ ਦੇ ਅਮਲ ’ਚ ਥਾਣਾ ਚਮਕੌਰ ਸਾਹਿਬ ਵਿਖੇ ਇੱਕ ਝੂਠਾ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਸੱਚ ਸਾਹਮਣੇ ਲਿਆਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਪੁੱਜੇ ਸਰਪੰਚ ਦੇ ਹੱਕ ’ਚ ਸੁਣਵਾਈ ਕਰਦਿਆਂ ਹਾਈਕੋਰਟ ਵਲੋਂ ਮੁਕੱਦਮਾ ਰੱਦ ਕੀਤਾ ਗਿਆ। ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਵਾਉਣ ਅਤੇ ਆਪਣੇ ਅਹੁਦੇ ’ਤੇ ਬਹਾਲ ਹੋਣ ਲਈ ਕੀਤੀ ਚਾਰਾਜੋਈ ਦਰਮਿਆਨ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਲੁਧਿਆਣਾ ਦੀ ਰਿਪੋਰਟ ਅਨੁਸਾਰ ਉਮਾ ਸ਼ੰਕਰ ਗੁਪਤਾ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਲੋਂ ਸਰਪੰਚ ਮਨਿੰਦਰ ਕੌਰ ਨੂੰ ਤੁਰੰਤ ਬਹਾਲ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਇਹ ਮੁਕੱਦਮਾ ਸਰਪੰਚ ਵਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਜਾਂ ਪੰਚਾਇਤੀ ਫੰਡਾ ਨਾਲ ਗ਼ਬਨ ਆਦਿ ਕਰਨ ਨਾਲ ਸਬੰਧਿਤ ਨਹੀਂ ਸੀ। ਦੂਜੇ ਪਾਸੇ ਪੰਜਾਬ ਅਤੇ ਹਾਈਕੋਰਟ ਵਲੋਂ ਸਰਪੰਚ ਮਨਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਦੇ ਹੱਕ ’ਚ ਸੁਣਾਏ ਫ਼ੈਸਲੇ ਨਾਲ ਹੋਰਨਾਂ ਬੇਕਸੂਰ ਪਰਿਵਾਰਾਂ ਨੂੰ ਜਲਦੀ ਇਨਸਾਫ਼ ਮਿਲਣ ਦਾ ਵੀ ਰਾਹ ਪੱਧਰਾ ਹੋਇਆ ਹੈ।
ਪਿਛਲੀ ਖ਼ਬਰ ਪਸ਼ੂ ਖ਼ੁਰਾਕ ਫੈਕਟਰੀ ਦੇ ਡਰਾਈਵਰ ਤੋਂ ਕਿਰਪਾਨ ਨਾਲ ਡਰਾ ਕੇ 38 ਹਜ਼ਾਰ ਦੀ ਖੋਹ ਪੁਲਿਸ ਵਲੋਂ ਕਥਿਤ ਦੋਵੇਂ ਦੋਸ਼ੀ ਗ੍ਰਿ... ਅਗਲੀ ਖ਼ਬਰ ਬਸਪਾ ਵਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਨੁੱਕੜ ਮੀਟਿੰਗਾਂ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।