ਸਰਪੰਚ ਸਵਰਨਜੀਤ ਕੌਰ, ਨੰਬਰਦਾਰ ਕਾਕਾ, ਪੰਚ ਤੇ ਅਨੇਕਾਂ ਹੋਰ ‘ਆਪ’ ਵਿਚ ਸ਼ਾਮਿਲ
ਗੁਰੂਸਰ ਸੁਧਾਰ, 19 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਅਕਾਲਗੜ੍ਹ ਵਿਖੇ ਆਮ ਆਦਮੀ ਪਾਰਟੀ ਨੂੰ ਉਦੋਂ ਹੋਰ ਤਕੜਾ ਬਲ ਮਿਲਿਆ ਜਦ ਯੂਥ ਵਿੰਗ ਦੇ ਪ੍ਰਧਾਨ ਜਗਦੇਵ ਸਿੰਘ, ਪੰਚ ਹਰਜੀਤ ਸਿੰਘ, ਪੰਚ ਜਥੇਦਾਰ ਅਵਤਾਰ ਸਿੰਘ, ਹਰਦੀਪ ਸਿੰਘ ਦੀਪ, ਸਾਬਕਾ ਸਰਪੰਚ ਜਤਿੰਦਰਜੀਤ ਤਿੰਦੀ ਤੇ ਪਿੰਡ ਇਕਾਈ ਦੀ ਪ੍ਰੇਰਨਾ ਸਦਕਾ ਨਗਰ ਦੇ ਮੌਜੂਦਾ ਸਰਪੰਚ ਸਵਰਨਜੀਤ ਕੌਰ, ਪੰਚ ਨੰਬਰਦਾਰ ਬਲਜਿੰਦਰ ਸਿੰਘ ਕਾਕਾ, ਪੰਚ ਮਨਪ੍ਰੀਤ ਕੌਰ, ਪੰਚ ਇਕਬਾਲ ਕੌਰ ਤੇ ਅਨੇਕਾਂ ਹੋਰ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਵਿਧਾਇਕ ਠੇਕੇਦਾਰ ਨੇ ਇਸ ਮੌਕੇ ਉਪਰੋਕਤ ਤੋਂ ਇਲਾਵਾ ਸ਼ਾਮਿਲ ਹੋਏ ਸੁਖਵਿੰਦਰ ਸਿੰਘ ਸੁੱਖੀ, ਜਸਵਿੰਦਰ ਸਿੰਘ ਛਿੰਦਾ, ਹਰਵਿੰਦਰ ਸਿੰਘ ਸੂਬੇਦਾਰ, ਜਗਮੋਹਣ ਸਿੰਘ ਮੋਹਣੀ, ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮਾ ਤੇ ਹੋਰਨਾਂ ਨੂੰ ਪਾਰਟੀ ਵਿਚ ਆਉਣ ’ਤੇ ਜੀ ਆਇਆਂ ਆਖਿਆ ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।
ਗੁਰੂਸਰ ਸੁਧਾਰ, 19 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਅਕਾਲਗੜ੍ਹ ਵਿਖੇ ਆਮ ਆਦਮੀ ਪਾਰਟੀ ਨੂੰ ਉਦੋਂ ਹੋਰ ਤਕੜਾ ਬਲ ਮਿਲਿਆ ਜਦ ਯੂਥ ਵਿੰਗ ਦੇ ਪ੍ਰਧਾਨ ਜਗਦੇਵ ਸਿੰਘ, ਪੰਚ ਹਰਜੀਤ ਸਿੰਘ, ਪੰਚ ਜਥੇਦਾਰ ਅਵਤਾਰ ਸਿੰਘ, ਹਰਦੀਪ ਸਿੰਘ ਦੀਪ, ਸਾਬਕਾ ਸਰਪੰਚ ਜਤਿੰਦਰਜੀਤ ਤਿੰਦੀ ਤੇ ਪਿੰਡ ਇਕਾਈ ਦੀ ਪ੍ਰੇਰਨਾ ਸਦਕਾ ਨਗਰ ਦੇ ਮੌਜੂਦਾ ਸਰਪੰਚ ਸਵਰਨਜੀਤ ਕੌਰ, ਪੰਚ ਨੰਬਰਦਾਰ ਬਲਜਿੰਦਰ ਸਿੰਘ ਕਾਕਾ, ਪੰਚ ਮਨਪ੍ਰੀਤ ਕੌਰ, ਪੰਚ ਇਕਬਾਲ ਕੌਰ ਤੇ ਅਨੇਕਾਂ ਹੋਰ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਵਿਧਾਇਕ ਠੇਕੇਦਾਰ ਨੇ ਇਸ ਮੌਕੇ ਉਪਰੋਕਤ ਤੋਂ ਇਲਾਵਾ ਸ਼ਾਮਿਲ ਹੋਏ ਸੁਖਵਿੰਦਰ ਸਿੰਘ ਸੁੱਖੀ, ਜਸਵਿੰਦਰ ਸਿੰਘ ਛਿੰਦਾ, ਹਰਵਿੰਦਰ ਸਿੰਘ ਸੂਬੇਦਾਰ, ਜਗਮੋਹਣ ਸਿੰਘ ਮੋਹਣੀ, ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮਾ ਤੇ ਹੋਰਨਾਂ ਨੂੰ ਪਾਰਟੀ ਵਿਚ ਆਉਣ ’ਤੇ ਜੀ ਆਇਆਂ ਆਖਿਆ ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਵਿ ਧਾਇਕ ਹਾਕਮ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ‘ਆਪ’ ਸਰਕਾਰ ਤੋਂ ਸੂਬੇ ਦੇ ਸਭਨਾਂ ਵਰਗਾਂ ਦੇ ਲੋਕ ਸੰਤੁਸ਼ਟ ਅਤੇ ਖ਼ੁਸ਼ ਹਨ ਤੇ ਸਰਕਾਰ ਦੀਆਂ ਨੀਤੀਆਂ ਸਦਕਾ ਜਿਥੇ ਦਿਨੋਂ ਦਿਨ ਪਾਰਟੀ ਦਾ ਕਾਫ਼ਲਾ ਵਧ ਰਿਹਾ ਹੈ ਉਥੇ 2027 ਵਿਚ ਵੀ ਸੂਬੇ ਦੇ ਵੋਟਰਾਂ ਸਦਕਾ ‘ਆਪ’ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਮੁੜ ਤੋਂ ਸੱਤ੍ਹਾ ਸੰਭਾਲੇਗੀ। ਸਰਪੰਚ ਸਵਰਨਜੀਤ ਕੌਰ ਤੇ ਨੰਬਰਦਾਰ ਕਾਕਾ ਨੇ ਇਸ ਮੌਕੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਅਗਵਾਈ ਹੇਠ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ ਤੇ ਕਿਹਾ ਕਿ ‘ਆਪ’ ਦੀ ਭਗਵੰਤ ਮਾਨ ਸਰਕਾਰ ਲੋਕਾਂ ਲਈ ਮਸੀਹਾ ਸਿੱਧ ਹੋਈ ਹੈ। ਇਸ ਮੌਕੇ ਬਲਾਕ ਪ੍ਰਧਾਨ ਰਮੇਸ਼ ਜੈਨ, ਚੇਅਰਮੈਨ ਹਰਸ਼ ਜੈਨ, ਪ੍ਰਧਾਨ ਜਗਦੇਵ ਸਿੰਘ, ਹਰਦੀਪ ਸਿੰਘ ਦੀਪ, ਪੰਚ ਜਥੇਦਾਰ ਅਵਤਾਰ ਸਿੰਘ, ਪੰਚ ਹਰਜੀਤ ਸਿੰਘ, ਸਾਬਕਾ ਸਰਪੰਚ ਜਤਿੰਦਰਜੀਤ ਸਿੰਘ ਤਿੰਦੀ, ਨੰਬਰਦਾਰ ਪ੍ਰੇਮ ਸਿੰਘ, ਸੂਬੇਦਾਰ ਨਿਰਮਲ ਸਿੰਘ ਸੁਧਾਰ ਵਾਲੇ, ਪਾਰਟੀ ਦੀ ਇਸਤਰੀ ਵਿੰਗ ਪ੍ਰਧਾਨ ਸਰਬਜੀਤ ਕੌਰ, ਸਕੱਤਰ ਕਵਲਜੀਤ ਕੌਰ, ਤਜਿੰਦਰ ਸਿੰਘ ਤੇਜਾ, ਵਿਧਾਇਕ ਠੇਕੇਦਾਰ ਦੀਆਂ ਸਕੀਆਂ ਭੈਣਾਂ ਸੁਰਿੰਦਰ ਕੌਰ, ਜਸ ਪਾਲ ਕੌਰ, ਥਾਣਾ ਸੁਧਾਰ ਮੁਖੀ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀ ਤੇ ਪਾਰਟੀ ਸਮਰਥਕ ਵੱਡੀ ਗਿਣਤੀ ਵਿਚ ਹਾਜ਼ਰ ਸਨ।