ਸਰੀਰ ਜਲ ਪ੍ਰਵਾਹ ਅੱਜ ਕੀਤਾ ਜਾਵੇਗਾ
ਪ੍ਰਧਾਨ ਸੁਖਦੇਵ ਸਿੰਘ ਵਾਲੀਆ ਬੜੂੰਦੀ ਨੇ ਦੱਸਿਆ ਕਿ ਅੱਜ 13 ਨਵੰਬਰ ਨੂੰ ਕਰੀਬ ਸਵੇਰੇ 8:30 ਵਜੇ ਵੱਡੀ ਗਿਣਤੀ ਸੰਗਤਾਂ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੇ ਸਰੀਰ ਨੂੰ ਨਾਨਕਸਰ ਠਾਠ ਪੱਤੀ ਰੋਕੋਂ ਤੋਂ ਹਰੀਕੇ ਪੱਤਣ ਜਲ ਪ੍ਰਵਾਹ ਕਰਨ ਲਈ ਰਵਾਨਾ ਹੋਣਗੀਆਂ। ਉਨ੍ਹਾਂ ਇਸ ਅੰਤਿਮ ਯਾਤਰਾ ’ਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਜਲ ਪ੍ਰਵਾਹ ਸਥਾਨ ਹਰੀਕੇ ਪੱਤਣ ਵਿਖੇ ਆਸ਼ਰਮ ਨਾਲ ਸਬੰਧਿਤ ਪ੍ਰਬੰਧਕਾਂ/ਸੇਵਾਦਾਰਾਂ ਅਤੇ ਸਥਾਨਕ ਪ੍ਰਸਾਸ਼ਨ ਦੀ ਆਗਿਆ ਤੋਂ ਬਿਨਾਂ ਕੋਈ ਅੱਗੇ ਨਹੀਂ ਜਾਵੇਗਾ।
ਅਜੀਤ ਡੈਸਕ
13-11-2026