11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸਾਇੰਸ ਕਾਲਜ ਜਗਰਾਉਂ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਦੇ ਨਤੀਜਿਆਂ ’ਚ ਮੱਲਾਂ ਮਾਰੀਆਂ

ਜਗਰਾਉਂ, 10 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਐੱਮ. ਐੱਸ.

ਅਜੀਤ ਡੈਸਕ 11-08-2026
ਜਗਰਾਉਂ, 10 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਐੱਮ.ਐੱਸ.ਸੀ ਭਾਗ ਪਹਿਲਾ ਦੇ ਦੂਜੇ ਸਮੈਸਟਰ ਵਿਚੋਂ ਸਾਇੰਸ ਕਾਲਜ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਡਾਇਰੈਕਟਰ ਡਾ. ਸੁਮੀਤ ਬਰਾੜ ਦੀ ਰਹਿਨੁਮਾਈ ਹੇਠ ਕਾਲਜ ਵਿਦਿਆਰਥਣ ਸਾਨੀਆ ਸਿੰਗਲਾ ਨੇ ਐੱਮ.ਐੱਸ.ਸੀ . ਕਮਿਸਟਰੀ ਭਾਗ ਪਹਿਲਾ ਦੇ ਦੂਜੇ ਸਮੈਸਟਰ ਵਿਚੋਂ ਕਾਲਜ ਪੱਧਰ ’ਤੇ ਪਹਿਲਾ ਸਥਾਨ ਤੇ ਯੂਨੀਵਰਸਿਟੀ ਪੱਧਰ ’ਤੇ ਦੂਜਾ ਸਥਾਨ ਅਤੇ ਇੰਦਰਪ੍ਰੀਤ ਕੌਰ ਨੇ ਪੰਜਾਬ ਯੂਨੀਵਰਸਿਟੀ ਵਿਚੋਂ ਪੰਜਵਾਂ ਸਥਾਨ ਹਾਸਲ ਕੀਤਾ। ਕਾਲਜ ਡਾਇਰੈਕਟਰ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ, ਜਿਸ ਨਾਲ ਸਾਇੰਸ ਕਾਲਜ ਦਾ ਨਾਂਅ ਯੂਨੀਵਰਸਿਟੀ ਅਤੇ ਕਾਲਜ ਵਿਚ ਉੱਚਾ ਹੋਇਆ। ਇਸ ਸਮੇਂ ਡਾਇਰੈਕਟਰ ਅਤੇ ਕਾਲਜ ਦੇ ਸਮੂਹ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਉੱਜ਼ਵਲ ਭਵਿੱਖ ਲਈ ਕਾਮਨਾ ਕੀਤੀ। ਇਸ ਮੌਕੇ ਕਾਲਜ ਦੇ ਵਾਈਸ ਡਾਇਰੈਕਟਰ ਪ੍ਰੋ. ਨਿਧੀ ਮਹਾਜਨ , ਡਾ. ਸਰਬਦੀਪ ਕੌਰ ਸਿੱਧੂ, ਕਮਿਸਟਰੀ ਵਿਭਾਗ ਮੁਖੀ ਪ੍ਰੋ. ਸੁਮਿਤ ਸੋਨੀ, ਪ੍ਰੋ. ਕਿਰਨਜੀਤ ਕੌਰ, ਪ੍ਰੋ. ਸੋਨਮ, ਪ੍ਰੋ. ਅਮੀਤ ਰਾਣਾ, ਪ੍ਰੋ. ਭੁਪਿੰਦਰ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਸਾਹਿਲ ਜਿੰਦਲ, ਡਾ. ਗੁਰਪ੍ਰੀਤ ਸਿੰਘ, ਪ੍ਰੋ. ਗਗਨਦੀਪ ਕੌਰ, ਪ੍ਰੋ. ਗੀਤਾਂਜਲੀ ਚੋਪੜਾ, ਪ੍ਰੋ. ਨੇਹਾ, ਪ੍ਰੋ. ਦਿਕਸ਼ਾ ਗਰਗ, ਸ਼੍ਰੀਮਤੀ ਕਰਮਦੀਪ ਕੌਰ, ਰਜਨੀ ਭਾਰਦਵਾਜ, ਮਨਦੀਪ ਸਿੰਘ ਅਧਿਆਪਕ ਹਾਜ਼ਰ ਸਨ।
ਪਿਛਲੀ ਖ਼ਬਰ ਮੈਕਰੋ ਗਲੋਬਲ ਲੁਧਿਆਣਾ ਬ੍ਰਾਂਚ ਰਾਹੀਂ ਬਲਵਿੰਦਰ ਕੌਰ ਨੂੰ ਕੈਨੇਡਾ ਦਾ ਵਿਜ਼ਟਰ ਵੀਜ਼ਾ ਮਿਲਿਆ ਅਗਲੀ ਖ਼ਬਰ ਕਿੰਗਜ਼ਵੇ ਗਲੋਬਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।