15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਗਣਨਾ ਫਾਰਮ (ਐੱਸ.ਆਈ.ਆਰ.) ਲਈ ਅੱਜ ਵਿਸ਼ੇਸ਼ ਰਹੇਗਾ-ਡੀ.ਸੀ. ਹਿਮਾਂਸ਼ੂ ਜੈਨ

ਅਜੀਤ ਡੈਸਕ 19-07-2026

ਮੁੱਲਾਂਪੁਰ-ਦਾਖਾ, 18 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਸਪੈਸ਼ਲ ਇੰਟੈਸਿਵ ਰੀਵਿਜ਼ਨ (ਐੱਸ.ਆਈ.ਆਰ) 2026 ਗਣਨਾ ਫਾਰਮਾ ’ਤੇ ਡਿਜ਼ੀਟਾਈਜੇਸ਼ਨ ਦੇ ਕੰਮਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਜ਼ਿਲ੍ਹੇ ਭਰ ’ਚ 19 ਜੁਲਾਈ ਦਿਨ ਐਤਵਾਰ ਹਰ ਪੋਲਿੰਗ ਬੂਥ ’ਤੇ ਵਿਸ਼ੇਸ਼ ਕੈਂਪ ਲੱਗ ਰਿਹਾ ਤਾ ਜੋ ਗਣਨਾ ਫਾਰਮ ਜਮ੍ਹਾਂ ਕਰਵਾਉਣ ਲਈ ਕਿਸੇ ਵੋਟਰ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਇਹ ਜਾਣਕਾਰੀ ਡਿਪਟੀ ਕਮਿਸ਼ਨ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਿਮਾਸ਼ੂ ਜੈਨ ਵਲੋਂ ਦਿੱਤੀ ਗਈ। ਅੱਜ ਐਤਵਾਰ ਦੇ ਦਿਨ ਪੋਲਿੰਗ ਬੂਥਾਂ ’ਤੇ ਬੂਥ ਲੈਵਲ ਅਫ਼ਸਰ ਬੀ.ਐੱਲ.ਓ ਸਵੇਰ 8 ਤੋਂ ਦੁਪਹਿਰ 2 ਵਜੇ ਤੱਕ ਮੌਜੂਦ ਰਹਿਣਗੇ, ਜੋ ਵੋਟਰਾਂ ਨੂੰ ਗਣਨਾ ਫਾਰਮ ਭਰਨ, ਵੇਰਵਿਆਂ ਦੀ ਤਸਦੀਕ ਕਰਨ, ਲੋੜੀਦੇ ਦਸਤਾਵੇਜ਼ ਜ਼ਮ੍ਹਾਂ ਕਰਵਾਉਣ ਨੂੰ ਪੂਰਾ ਕਰਨਗੇ। ਡੀ.ਸੀ. ਲੁਧਿਆਣਾ ਹਿਮਾਸ਼ੂ ਜੈਨ ਨੇ ਆਮ ਨਾਗਰਿਕਾਂ, ਯੂਥ ਅਤੇ ਵੈੱਲਫੇਅਰ ਕਲੱਬਾਂ ਦੇ ਮੁਖੀਆਂ, ਸਰਗਰਮ ਮਹਿਲਾਵਾਂ, ਨੰਬਰਦਾਰ, ਪੰਚ, ਸਰਪੰਚ ਹੋਰ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਲੱਗਣ ਵਾਲੇ ਵਿਸ਼ੇਸ਼ (ਐੱਸ.ਆਈ.ਆਰ.) ਕੈਂਪਾਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਹੋਵੇ।

ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲਾ ਕਾਬੂ ਅਗਲੀ ਖ਼ਬਰ ਬਿਜਲੀ ਦੇ ਵੱਡੇ ਕੱਟ! ਝੋਨੇ ਦੇ ਖੇਤਾਂ ’ਚ ਪਾਣੀ ਸੁੱਕਣਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।