20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਜਗਰਾਉਂ ਦੇ ਨੌਜਵਾਨ ਹੋਏ ਸ਼ਾਮਿਲ

ਅਜੀਤ ਡੈਸਕ 16-07-2026
ਜਗਰਾਉਂ, 15 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਹਲਕਾ ਜਗਰਾਉਂ ਵਿੱਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਜਗਰਾਉਂ ਦੇ ਨੌਜਵਾਨ ਹਲਕੇ ਦੇ ਮੁੱਖ ਸੇਵਾਦਾਰ ਰਾਜੀਵ ਲਵਲੀ ਦੀ ਅਗਵਾਈ ਹੇਠ ਪਾਰਟੀ ’ਚ ਸ਼ਾਮਿਲ ਹੋਏ। ਇਸ ਮੌਕੇ ਰਾਜੀਵ ਲਵਲੀ ਨੇ ਕਿਹਾ ਕਿ ਪੰਜਾਬ ਵਿਚ ਸਾਰੀਆਂ ਪਾਰਟੀਆਂ ਤੋਂ ਨੌਜਵਾਨ ਵਰਗ ਮਾਯੂਸ ਹੋ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜ ਰਹੇ ਹਨ, ਇਹ ਪਾਰਟੀ ਲਈ ਇਕ ਚੰਗਾ ਸੰਕੇਤ ਹੈ ਕਿਉਂਕਿ ਨੌਜਵਾਨ ਹੀ ਪਾਰਟੀ ਦੀ ਤਾਕਤ ਹੁੰਦੇ ਹਨ ਤੇ ਸੂਬੇ ਦੀ ਤਰੱਕੀ ’ਚ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਬਾਕੀ ਪਾਰਟੀਆਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਵੱਡੀਆਂ ਉਮੀਦਾਂ ਸਨ, ਪਰ ‘ਆਪ’ ਸਰਕਾਰ ਤੋਂ ਵੀ ਹਰ ਵਰਗ ਨਿਰਾਸ਼ ਹੋਇਆ ਹੈ ਤੇ ਹੁਣ ਲੋਕ ਨਵੀਂ ਉੱਭਰੀ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਮਜ਼ਬੂਤ ਕਰਨ ਲਈ ਤਤਪਰ ਹਨ, ਜੋ ਨਿਰੋਲ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਹੈ। ਇਸ ਮੌਕੇ ਰਾਜੀਵ ਲਵਲੀ ਵਲੋਂ ਸ਼ਾਮਿਲ ਹੋਏ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਨੌਜਵਾਨਾਂ ਨੇ ਕਿਹਾ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੀ ਪੰਜਾਬ, ਪੰਥ ਅਤੇ ਜਵਾਨੀ ਨੂੰ ਬਚਾਉਣ ਵਾਲੀ ਨਿਰਸਵਾਰਥ ਸੋਚ ਅਤੇ ਚੜ੍ਹਦੀ ਕਲਾ ਵਾਲੇ ਪਹਿਰੇ ਦੇ ਪੂਰਨ ਹੱਕ ਵਿੱਚ ਖੜ੍ਹੇ ਹਾਂ ਅਤੇ ਉਨ੍ਹਾਂ ਦੇ ਹੱਥ ਮਜ਼ਬੂਤ ਕਰਨ ਲਈ ਹੀ ਸ਼ਾਮਿਲ ਹੋਏ ਹਾਂ।
ਇਸ ਮੌਕੇ ਜਥੇਦਾਰ ਰਣਜੋਧ ਸਿੰਘ ਖ਼ਾਲਸਾ, ਅਮਨ ਸਿੰਘ ਖ਼ਾਲਸਾ, ਗਗਨਦੀਪ ਸਿੰਘ ਖ਼ਾਲਸਾ, ਦੀਪ ਸਿੰਘ ਖ਼ਾਲਸਾ, ਪ੍ਰਭਜੋਤ ਸਿੰਘ, ਅਭਿਜੋਤ ਸਿੰਘ, ਰਾਜ ਸਰਪੰਚ, ਵਿੰਕਲ ਕੁਮਾਰ, ਜਸਵੀਰ ਸਿੰਘ ਲੁਧਿਆਣਾ, ਪਲਵਿੰਦਰ ਸਿੰਘ ਜਗਰਾਉਂ, ਸ਼ਿਵਮ ਕੁਮਾਰ ਢੋਲੇਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ’ਤੇ 5 ਰੋਜ਼ਾ ਮਹਾਨ ਧਾਰਮਿਕ ਸਮਾਗਮ ਮਾਣੂੰਕੇ ’ਚ ਅੱਜ ਤੋਂ ਹੋਣਗ... ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ, ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।