05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸੂਬੇ ਦੇ ਲੋਕ 2027 ਵਿਚ ਸੂਬੇ ਦੀ ਵਾਗਡੋਰ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥਾਂ ’ਚ ਮੁੜ ਤੋਂ ਸੌਂਪਣਗੇ-ਡਾ.ਕੰਗ

ਅਜੀਤ ਡੈਸਕ 19-06-2026


ਚੌਂਕੀਮਾਨ, 18 ਜੂਨ (ਤੇਜਿੰਦਰ ਸਿੰਘ ਚੱਢਾ): ਪਿੰਡ ਚੌਂਕੀਮਾਨ ਵਿਖੇ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ ਤੇ ਯੂਥ ਪ੍ਰਧਾਨ ਜਸਵੀਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਇੱਕਠੇ ਹੋਏ ਨਗਰ ਨਿਵਾਸੀਆਂ ਨਾਲ ‘ਆਪ’ ਦੇ ਹਲਕਾ ਦਾਖਾ ਦੇ ਇੰਚਾਰਜ ਡਾ: ਕੰਵਲਨੈਨ ਸਿੰਘ ਕੰਗ ਨੇ ਮੀਟਿੰਗ ਕੀਤੀ। ਇਸ ਮੌਕੇ ਪੰਚ ਬੀਬੀ ਗੁਰਪ੍ਰੀਤ ਕੌਰ ਬੋਪਾਰਾਏ, ਪੰਚ ਬੀਬੀ ਜਸਵੀਰ ਕੌਰ ਧਾਲੀਵਾਲ, ਪੰਚ ਬਲਵੀਰ ਸਿੰਘ ਫੌਜੀ, ਪੰਚ ਮਨਪ੍ਰੀਤ ਸਿੰਘ ਅਮਨਾ ਧਾਲੀਵਾਲ, ਪੰਚ ਸੁਖਵਿੰਦਰ ਸਿੰਘ ਸੁੱਖਾ ਧਾਲੀਵਾਲ ਤੇ ਪੰਚ ਅਮਰਜੀਤ ਸਿੰਘ ਅਮਰਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਡਾ: ਕੰਵਲਨੈਨ ਸਿੰਘ ਕੰਗ ਨੇ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ਰੂਆਤ ਕਰਵਾਉਂਦਿਆਂ ਪਿੰਡ ਦੀਆਂ �ਰਤਾਂ ਨੂੰ ਵਧਾਈ ਦਿੱਤੀ ਤੇ ਕਿਹਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਨਰਲ ਵਰਗ ਦੀਆਂ �ਰਤਾਂ ਨੂੰ 1000 ਰੁਪਏ ਤੇ ਐੱਸ.ਸੀ ਵਰਗ ਦੀਆਂ �ਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ ਤੇ ਉਨ੍ਹਾਂ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਨੇ ਆਪਣੇ ਕੀਤੇ ਹੋਏ ਵਾਅਦੇ ਸਾਰੇ ਪੂਰੇ ਕੀਤੇ ਹਨ ਤੇ ਹਰ ਵਰਗ ਨੂੰ ਸਹੂਲਤ ਮਹੁੱਈਆਂ ਕਰਵਾਈਆਂ ਹਨ। ਡਾ: ਕੰਵਲਨੈਨ ਸਿੰਘ ਕੰਗ ਨੇ ਕਿਹਾ ਕਿ ਸੂਬੇ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ‘ਤੇ ਭਰੋਸਾ ਰੱਖਦੇ ਹਨ ਤੇ ਮੁੜ ਤੋਂ 2027 ਵਿਚ ਸੂਬੇ ਦੀ ਵਾਗਡੋਰ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥਾਂ ਵਿਚ ਸੌਪਣਗੇ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਦੀਆਂ �ਰਤਾਂ ਹਾਜ਼ਰ ਸਨ।

 

ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਪੰਚਮ ਪਾਤਿਸ਼ਾਹ ਵਲੋਂ ਸ਼ਹਾਦਤ ਦੀ ਦਿੱਤੀ ਗੁੜਤੀ ਰਹਿੰਦੀ ਦੁਨੀਆਂ ਤੱਕ ਜਾਰੀ ਰਹੇਗੀ-ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।