05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਵਲੀਪੁਰ ਕਲਾਂ ਵਿਖੇ ਪੀਰ ਬਾਬਾ ਚੋਟੇ ਸ਼ਾਹ ਦੀ ਦਰਗਾਹ ’ਤੇ ਸੱਭਿਆਚਾਰਕ ਮੇਲਾ ਕਰਵਾਇਆ

ਅਜੀਤ ਡੈਸਕ 19-06-2026

ਪ੍ਰਸਿੱਧ ਲੋਕ ਗਾਇਕਾ ਜੋੜੀ ਲਾਭ ਰਾਜਸਥਾਨੀ ਅਤੇ ਬੀਬਾ ਕਮਲ ਸ਼ੇਰਗਿੱਲ ਨੇ ਮੇਲਾ ਲੁੱਟਿਆ
ਹੰਬੜਾਂ, 18 ਜੂਨ (ਮੇਜਰ ਹੰਬੜਾਂ)-ਪਿੰਡ ਵਲੀਪੁਰ ਕਲਾਂ ਵਿਖੇ ਪੀਰ ਬਾਬਾ ਚੋਟੇ ਸ਼ਾਹ ਦੀ ਦਰਗਾਹ ‘ਤੇ ਹਰੇਕ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪੀਰ ਬਾਬਾ ਚੋਟੇ ਸ਼ਾਹ ਦੀ ਦਰਗਾਹ ‘ਤੇ ਝੰਡਾ ਚੜ੍ਹਾਉਣ ਦੀ ਰਸਮ ਪ੍ਰਬੰਧਕਾਂ ਵੱਲੋਂ ਨਿਭਾਈ ਗਈ ਤੇ ਸੰਗਤਾਂ ਲਈ ਚੌਲਾਂ ਦੇ ਖੁੱਲੇ ਭੰਡਾਰੇ ਚਲਾਏ ਗਏ। ਇਸ ਮੌਕੇ ‘ਤੇ ਕਰਵਾਏ ਗਏ ਸੱਭਿਆਚਾਰਕ ਮੇਲੇ ‘ਚ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਜੋੜੀ ਲਾਭ ਰਾਜਸਥਾਨੀ ਅਤੇ ਬੀਬਾ ਕਮਲ ਸ਼ੇਰਗਿੱਲ ਨੇ ਮੇਲੇ ‘ਚ ਪੁੱਜੇ ਦਰਸ਼ਕਾਂ ਨੂੰ ਘੰਟਿਆਂ ਬੱਧੀ ਕੀਲੀ ਰੱਖਿਆ ਤੇ ਉਕਤ ਜੋੜੀ ਨੇ ਮੇਲਾ ਲੁੱਟ ਲਿਆ। ਇਸ ਮੌਕੇ ਗਾਇਕ ਗਿੱਲ ਕਮਲ ਅਤੇ ਬੀਬਾ ਨੀਲਮ ਭਿੰਡਰ, ਗਾਇਕ ਲੱਖੀ ਢੱਟ ਵੱਲੋਂ ਆਪਣੇ ਗੀਤਾਂ ਰਾਹੀਂ ਮੇਲੇ ‘ਚ ਹਾਜ਼ਰੀ ਭਰੀ ਤੇ ਦਰਸ਼ਕਾਂ ‘ਚ ਵਾਹ ਵਾਹ ਖੱਟੀ। ਸੱਭਿਆਚਾਰਕ ਮੇਲੇ ‘ਚ ਪੁੱਜੇ ਕਲਾਕਾਰਾਂ ਨੂੰ ਸਕੱਤਰ ਗੁਰਮੀਤ ਸਿੰਘ, ਸਰਪੰਚ ਹਰਦਿਆਲ ਸਿੰਘ ਗੋਲਾ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਤੀਰਥ ਸਿੰਘ ਧਾਲੀਵਾਲ, ਪ੍ਰਬੰਧਕ ਤਲਵਿੰਦਰ ਹਾਂਸ, ਪ੍ਰਬੰਧਕ ਦਵਿੰਦਰ ਅਹੂਜਾ, ਪ੍ਰਬੰਧਕ ਨਰੇਸ਼ ਕੁਮਾਰ, ਹਰਜੀਤ ਸਿੰਘ ਧਾਲੀਵਾਲ, ਪਰਮਜੀਤ ਸਿੰਘ ਪੰਮਾ, ਮਨਦੀਪ ਸਿੰਘ, ਬਾਬਾ ਪਿਆਰਾ ਸਿੰਘ, ਗੁਰਚਰਨ ਸਿੰਘ ਨੰਬਰਦਾਰ, ਪੰਚਾਇਤ ਮੈਂਬਰ ਭਗਵੰਤ ਸਿੰਘ ਹਾਂਸ, ਪੰਚਾਇਤ ਮੈਂਬਰ ਨਿਰਮਲ ਸਿੰਘ ਸੰਧੀ, ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਨਿੱਕੂ ਅਹੂਜਾ, ਸਾਵਣ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਪੀਤਾ, ਮੇਵਾ ਸਿੰਘ ਧਾਲੀਵਾਲ, ਸੁਖਜੀਤ ਸਿੰਘ ਸੁੱਖਾ, ਕੁਲਦੀਪ ਸਿੰਘ, ਕਾਕਾ ਅਹੂਜਾ, ਕਮਲਜੀਤ ਸਿੰਘ, ਰਣਜੀਤ ਸਿੰਘ ਬੱਬਲ, ਸੁਖਦੇਵ ਸਿੰਘ ਪੱਪਾ ਹਾਂਸ, ਕੈਪਟਨ ਫਤਹਿ ਸਿੰਘ ਹਾਂਸ, ਥਾਣੇਦਾਰ ਨੌਰੰਗ ਸਿੰਘ, ਵਾਰਿਸ ਪੰਜਾਬ ਦੇ ਆਗੂ ਨੌਰੰਗ ਸਿੰਘ ਚੀਮਾ, ਹਰਸ਼ ਹਾਂਸ, ਮੁਨਸ਼ੀ ਸਿੰਘ ਅਹੂਜਾ ਤੇ ਹੋਰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪਿੰਡ ਦੇ ਸਮਾਜ ਸੇਵੀ ਤੇ ਮੇਲਾ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਦੇ ਸਹਿਯੋਗ ਨਾਲ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਉੱਥੇ ਪ੍ਰਵਾਸੀ ਭਾਰਤੀ ਬਲਦੇਵ ਸਿੰਘ ਬਿੱਟਾ ਹਾਂਸ ਤੇ ਹੋਰ ਪਰਿਵਾਰਾਂ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਗਈ।

ਪਿਛਲੀ ਖ਼ਬਰ ਜਗਰਾਉਂ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਸਵ: ਅਮਿਤ ਅਰੋੜਾ ਦੀ ਯਾਦ ’ਚ ਲਗਾਏ ਖ਼ੂਨਦਾਨ ਕੈਂਪ ’ਚ 365 ਯੂਨਿਟ ਖ਼ੂਨ ਇਕੱਤ... ਅਗਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਨਾਨਕਸਰ ਝੋਰੜਾਂ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।