05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਅਮਰਨਾਥ ਧਾਮ ਲਈ ਰਾਸ਼ਨ ਸਮੱਗਰੀ ਦੇ 4 ਟਰੱਕ ਰਵਾਨਾ ਕੀਤੇ

ਅਜੀਤ ਡੈਸਕ 19-06-2026

ਅਹਿਮਦਗੜ੍ਹ, 18 ਜੂਨ (ਰਵਿੰਦਰ ਪੁਰੀ)-ਹਰ ਹਰ ਮਹਾਂਦੇਵ ਸੇਵਾ ਦਲ ਬੁਢਲਾਡਾ ਬਰਾਂਚ ਅਹਿਮਦਗੜ੍ਹ ਯੂਨਿਟ ਵਲੋਂ ਸ਼੍ਰੀ ਅਮਰਨਾਥ ਵਿਖੇ ਪਿਛਲੇ 28 ਸਾਲਾਂ ਤੋਂ ਲਗਾਏ ਜਾਂਦੇ ਵਿਸ਼ਾਲ ਭੰਡਾਰੇ ਲਈ ਰਾਸ਼ਨ ਸਮੱਗਰੀ ਦੇ ਚਾਰ ਟਰੱਕ ਅੱਜ ਇੱਥੋਂ ਇੱਕ ਵਿਸ਼ਾਲ ਸਮਾਰੋਹ ਦੌਰਾਨ ਵੱਡੀ ਗਿਣਤੀ ਵਿਚ ਇਕੱਠੇ ਹੋਏ ਸ਼ਹਿਰ ਨਿਵਾਸੀਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਭਗਵਾਨ ਭੋਲੇ ਸ਼ੰਕਰ ਦੇ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤੇ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਟਰੱਕਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਸੰਸਥਾਵਾਂ ਦੇ ਆਗੂਆਂ ਅਤੇ ਸ਼ਹਿਰ ਦੀਆਂ ਹੋਰ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਕਰ ਕੇ ਸਨਮਾਨ ਕੀਤਾ ਗਿਆ। ਬੁਢਲਾਡਾ ਤੋਂ ਅਗਵਾਈ ਕਰਦੇ ਮੁੱਖ ਪ੍ਰਬੰਧਕ ਪ੍ਰਿੰਸ ਵਰਮਾ, ਬੰਟੀ ਸ਼ਰਮਾ, ਤਰੁਣ ਗਰਗ, ਅਸ਼ੋਕ ਬਾਂਸਲ, ਦੀਪਕ ਸ਼ਰਮਾ, ਅਮਨ ਨਾਰੰਗ ਅਤੇ ਅਹਿਮਦਗੜ੍ਹ ਦੇ ਪਰਮ ਸੇਵਕ ਸੰਦੀਪ ਜੈਨ, ਇੰਦਰਪਾਲ ਵਾਲੀਆ, ਸਾਹਿਲ ਤਾਇਲ, ਰੋਮੀ ਗੁਪਤਾ, ਕਰਨ ਜਿੰਦਲ, ਬਿੱਲਾ ਡੇਅਰੀ, ਜਤਿੰਦਰ ਸ਼ਰਮਾ ਹਲਵਾਈ ਆਦਿ ਦਾ ਵਿਸ਼ੇਸ਼ ਕਰ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ‘ਤੇ ਵਿਧਾਇਕ ਗੱਜਣ ਮਾਜਰਾ ਨੇ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ ਇਸ ਸੰਸਥਾ ਦੇ ਸਾਰੇ ਪ੍ਰਬੰਧਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਜੋ ਇੰਨੇ ਵੱਡੇ ਪੱਧਰ ‘ਤੇ ਸਮਾਜ ਸੇਵਾ ਲਈ ਯਤਨ ਕਰਦੇ ਹਨ। ਇਸ ਮੌਕੇ ਕੌਂਸਲਰ ਕਮਲਜੀਤ ਸਿੰਘ ਉੱਭੀ, ਕਮਿੱਕਰ ਰਾਮ ਲਾਲਕਾ, ਵਿਜੇ ਕਾਕੜੀਆ, ਸੰਜੇ ਸੂਦ, ਮਨਿੰਦਰ ਪਾਲ ਸਿੰਘ, ਮਨੀ ਸੇਖਾ, ਦੀਪਕ ਸ਼ਰਮਾ, ਵਿੱਕੀ ਟੰਡਨ, ਸ਼ੰਕਰ ਪਾਠਕ, ਬਿੱਲੂ ਮਾਜਰੀ, ਰਿੰਪੀ ਕੜਵਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਤੇ ਜਤਿੰਦਰ ਭੋਲਾ, ਗਊਸ਼ਾਲਾ ਦੇ ਪ੍ਰਧਾਨ ਸੁਰਿੰਦਰ ਕੁਮਾਰ, ਆੜ੍ਹਤੀ ਐਸੋ. ਪ੍ਰਧਾਨ ਮਨੋਜ ਪੰਡਤ, ਅਗਰਵਾਲ ਸੇਵਾ ਸਦਨ ਵਲੋਂ ਨਰੇਸ਼ ਭੁੱਟਾ, ਬਿਮਲ ਬੜੂੰਦੀ, ਤਰਸੇਮ ਗਰਗ, ਆਤਮਾ ਭੁੱਟਾ, ਸਮਾਜ ਸੇਵਕ ਚਾਨਣ ਚੌਧਰੀ, ਸੰਜੇ ਗਾਂਧੀ, ਸੰਜੇ ਵਿਸ਼ਾਲ, ਸਾਲਾਸਰ ਮੰਡਲ ਦੇ ਪ੍ਰਧਾਨ ਸੋਨੂੰ ਰਾਮਾਨੰਦ, ਸ਼੍ਰੀ ਖਾਟੂ ਸ਼ਿਆਮ ਸੇਵਾ ਮੰਡਲ ਵਲੋਂ ਮੋਹਿਤ ਸਿੰਗਲਾ, ਰੌਬਿਨ ਗੁਪਤਾ, ਬਿਜਲੀ ਬੋਰਡ ਪ੍ਰਧਾਨ ਸੁਖਚਰਨਜੀਤ ਸ਼ਰਮਾ, ਸਰਬਜੀਤ ਸਿੰਘ ਛਪਾਰ ਆਦਿ ਹਾਜਰ ਸਨ।

ਪਿਛਲੀ ਖ਼ਬਰ ਯੂਥ ਅਕਾਲੀ ਆਗੂ ਰਮਨਾ ਚੌਂਕੀਮਾਨ ਤੇ ਗੁਰਪ੍ਰੀਤ ਸਿੰਘ ਬੋਪਾਰਾਏ ਵਲੋਂ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਅਗਲੀ ਖ਼ਬਰ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਪੁਲਿਸ ਵਲੋਂ 22 ਨੂੰ ਤਲਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।