21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਰਾਏਕੋਟ 'ਚ ਜਨਗਣਨਾ 2027 ਦਾ ਕੰਮ ਸ਼ੁਰੂ, ਘਰ-ਘਰ ਪਹੁੰਚਣਗੇ ਜਨਗਣਨਾ ਟੀਮ ਕਰਮਚਾਰੀ

ਅਜੀਤ ਡੈਸਕ 17-05-2026
ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)-ਨਗਰ ਕੌਂਸਲ ਰਾਏਕੋਟ ਵਲੋਂ ਸ਼ਹਿਰ ਵਾਸੀਆਂ ਲਈ ਅਹਿਮ ਸੂਚਨਾ ਜਾਰੀ ਕੀਤੀ ਗਈ ਹੈ | ਜਨਗਣਨਾ 2027 ਦੇ ਸਬੰਧ 'ਚ ਰਾਏਕੋਟ ਸ਼ਹਿਰ ਲਈ ਨਿਯੁਕਤ ਕੀਤੇ ਗਏ ਜਨਗਣਨਾ ਅਤੇ ਸੁਪਰਵਾਈਜ਼ਰਸ ਟੀਮ ਜਲਦੀ ਹੀ ਆਪੋ-ਆਪਣੇ ਮੈਪ ਕੀਤੇ ਇਲਾਕਿਆਂ 'ਚ ਘਰ-ਘਰ ਜਾ ਕੇ ਜਨਗਣਨਾ ਦਾ ਕੰਮ ਸ਼ੁਰੂ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਰਾਏਕੋਟ ਦੇ ਕਾਰਜਸਾਧਕ ਅਫ਼ਸਰ ਵਿਕਾਸ ਉੱਪਲ ਨੇ ਆਖਿਆ ਕਿ ਨਗਰ ਕੌਂਸਲ ਰਾਏਕੋਟ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਗਣਨਾ ਟੀਮ ਨਾਲ ਪੂਰਾ ਸਹਿਯੋਗ ਕਰਨ, ਲੋੜੀਂਦੀ ਜਾਣਕਾਰੀ ਸਹੀ ਤੇ ਸਮੇਂ ਸਿਰ ਮੁਹੱਈਆ ਕਰਵਾਈ ਜਾਵੇ | ਉਨ੍ਹਾਂ ਕਿਹਾ 'ਜਨਗਣਨਾ ਦੇਸ਼ ਤੇ ਸ਼ਹਿਰ ਦੀ ਯੋਜਨਾਬੰਦੀ ਅਤੇ ਵਿਕਾਸ' ਲਈ ਬਹੁਤ ਮਹੱਤਵਪੂਰਨ ਕਾਰਜ਼ ਹੈ | ਇਸ ਨਾਲ ਸਰਕਾਰ ਨੂੰ ਸਕੂਲ, ਹਸਪਤਾਲ, ਸੜਕਾਂ, ਪਾਣੀ-ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਸਹੀ ਯੋਜਨਾ ਬਣਾਉਣ 'ਚ ਮਦਦ ਮਿਲਦੀ ਹੈ | ਈ.ਓ. ਵਿਕਾਸ ਉੱਪਲ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਨਗਣਨਾ ਦੌਰਾਨ ਪ੍ਰਦਾਨ ਕੀਤੀ ਗਈ ਸਮੂਹ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ | ਇਸ ਦਾ ਇਸਤੇਮਾਲ ਕੇਵਲ ਸਰਕਾਰੀ ਜਨਗਣਨਾ ਕਾਰਜ਼ ਲਈ ਹੀ ਕੀਤਾ ਜਾਵੇਗਾ | ਕਿਸੇ ਵੀ ਨਿੱਜੀ ਜਾਂ ਗੈਰ-ਸਰਕਾਰੀ ਕੰਮ ਲਈ ਇਹ ਡਾਟਾ ਸ਼ਾਂਝਾ ਨਹੀਂ ਕੀਤਾ ਜਾਵੇਗਾ | ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਵੀ ਜਨਗਣਨਾ ਟੀਮ ਤੁਹਾਡੇ ਇਲਾਕੇ 'ਚ ਆਉਣ, ਉਨ੍ਹਾਂ ਦੀ ਪਹਿਚਾਣ ਯਕੀਨੀ ਬਣਾਉਣ ਤੋਂ ਬਾਅਦ ਹੀ ਜਾਣਕਾਰੀ ਦਿੱਤੀ ਜਾਵੇ |
ਪਿਛਲੀ ਖ਼ਬਰ ਰਾਜ ਚੋਣ ਕਮਿਸ਼ਨ ਵਲੋਂ ਨਗਰ ਨਿਗਮ ਚੋਣਾਂ ਲਈ ਜਨਰਲ ਆਬਜ਼ਰਵਰ ਨਿਯੁਕਤ <br/> ਅਗਲੀ ਖ਼ਬਰ ਆਨਲਾਈਨ ਦਵਾਈਆਂ ਦੇ ਵਿਰੋਧ ਤੇ ਹੋਰ ਮੰਗਾਂ ਖ਼ਾਤਰ ਕੈਮਿਸਟਾਂ ਦੀ ਹੜਤਾਲ 20 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।