ਚੰਡੀਗੜ੍ਹ 16 ਮਈ (ਅਜੀਤ ਬਿਊਰੋ)-ਰਾਜ ਚੋਣ ਕਮਿਸ਼ਨ, ਪੰਜਾਬ ਵਲੋਂ ਸੂਬੇ 'ਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ 23 ਜ਼ਿਲਿ੍ਹਆਂ 'ਚ ਆਈ.ਏ.ਐਸ./ਸੀਨੀਅਰ ਪੀ.ਸੀ.ਐਸ. ਅਧਿਕਾਰੀਆਂ ਨੂੰ ਜਨਰਲ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ | ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰਾਂ 'ਚ ਪਰਮਦੀਪ ਸਿੰਘ ਪੀ.ਸੀ.ਐਸ. (ਅੰਮਿ੍ਤਸਰ), ਪਰਨੀਤ ਸ਼ੇਰਗਿੱਲ ਆਈ.ਏ.ਐਸ. (ਬਰਨਾਲਾ), ਹਰਸੁਹਿੰਦਰ ਪਾਲ ਸਿੰਘ ਬਰਾੜ ਆਈ.ਏ.ਐਸ. (ਬਠਿੰਡਾ), ਸੁਖਪ੍ਰੀਤ ਸਿੰਘ ਸਿੱਧੂ ਪੀ.ਸੀ.ਐਸ.(ਫਿਰੋਜ਼ਪੁਰ), ਰੁਬਿੰਦਰਜੀਤ ਸਿੰਘ ਬਰਾੜ ਆਈ.ਏ.ਐਸ. (ਫਰੀਦਕੋਟ), ਰਿਸ਼ਭ ਬਾਂਸਲ ਪੀ.ਸੀ.ਐਸ. (ਫਾਜ਼ਿਲਕਾ), ਹਰਗੁਣਜੀਤ ਕੌਰ ਆਈ.ਏ.ਐਸ. (ਫਤਹਿਗੜ੍ਹ ਸਾਹਿਬ), ਰਾਕੇਸ਼ ਕੁਮਾਰ ਪੋਪਲੀ ਪੀ.ਸੀ.ਐਸ.(ਗੁਰਦਾਸਪੁਰ), ਮਿਸ. ਹਰਜੋਤ ਕੌਰ ਪੀ.ਸੀ.ਐਸ. (ਹੁਸ਼ਿਆਰਪੁਰ), ਪਰਮਵੀਰ ਸਿੰਘ ਆਈ.ਏ.ਐਸ. (ਜਲੰਧਰ), ਕਨੂੰ ਥਿੰਦ ਪੀ.ਸੀ.ਐਸ. (ਕਪੂਰਥਲਾ/ 19. 05. 2026 ਤੱਕ) ਅਤੇ ਸੇਨੂ ਦੁੱਗਲ ਆਈ. ਏ. ਐਸ. (ਕਪੂਰਥਲਾ/ 24.05.2026 ਤੋਂ 29.05.2026), ਬਲਦੀਪ ਕੌਰ ਆਈ. ਏ. ਐਸ. (ਲੁਧਿਆਣਾ), ਨਯਨ ਪੀ. ਸੀ. ਐਸ. (ਮੋਗਾ), ਅਮਿਤ ਸਰੀਨ ਪੀ. ਸੀ.ਐਸ. (ਮਾਨਸਾ), ਪਰਮੋਦ ਸਿੰਗਲਾ ਪੀ.ਸੀ.ਐਸ. (ਮਾਲੇਰਕੋਟਲਾ), ਅਮਰਬੀਰ ਸਿੰਘ ਪੀ.ਸੀ.ਐਸ. (ਸ੍ਰੀ ਮੁਕਤਸਰ ਸਾਹਿਬ), ਅਪਨੀਤ ਰਿਆਤ ਆਈ.ਏ.ਐਸ. (ਪਟਿਆਲਾ/ 19.05.2026 ਤੱਕ) ਅਤੇ ਰਿਸ਼ੀ ਪਾਲ ਸਿੰਘ ਆਈ.ਏ.ਐਸ. (ਪਟਿਆਲਾ/24.05.2026 ਤੋਂ 29.05.2026 ਤੱਕ), ਅਮਰਿੰਦਰ ਸਿੰਘ ਟਿਵਾਣਾ ਪੀ.ਸੀ.ਐਸ. (ਪਠਾਨਕੋਟ), ਜਗਜੀਤ ਸਿੰਘ ਪੀ.ਸੀ.ਐਸ. (ਰੂਪਨਗਰ), ਅਮਨਦੀਪ ਕੌਰ ਆਈ.ਏ.ਐਸ. (ਐਸ.ਬੀ.ਐਸ. ਨਗਰ), ਅਭਿਜੀਤ ਕਪਲਿਸ਼ ਆਈ.ਏ.ਐਸ. (ਮੁਹਾਲੀ), ਕਮਲ ਕੁਮਾਰ ਗਰਗ ਆਈ.ਏ.ਐਸ. (ਸੰਗਰੂਰ), ਵਿਕਾਸ ਹੀਰਾ ਪੀ.ਸੀ.ਐਸ. (ਤਰਨਤਾਰਨ) ਸ਼ਾਮਿਲ ਹਨ |