10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸੀ.ਐੱਚ.ਸੀ ਹਠੂਰ ਵਿਖੇ ਅੱਗ ਬੁਝਾਉਣ ਦੀ ਸਿਖਲਾਈ ਦਿੱਤੀ

ਅਜੀਤ ਡੈਸਕ 09-05-2026
ਹਠੂਰ, 8 ਮਈ (ਜਸਵਿੰਦਰ ਸਿੰਘ ਛਿੰਦਾ)-ਸੀ.ਐੱਚ.ਸੀ. ਹਠੂਰ ਵਿਖੇ ਐੱਸ.ਐੱਮ.ਓ. ਡਾ. ਅਮਨ ਸ਼ਰਮਾ ਅਗਵਾਈ ਹੇਠ ਅੱਗ ਬੁਝਾਉਣ ਬਾਰੇ ਸਾਲਾਨਾ ਸਿਖਲਾਈ ਕਰਵਾਈ ਗਈ | ਇਹ ਸਿਖਲਾਈ ਨਰਸਿੰਗ ਸਿਸਟਰ ਸ੍ਰੀਮਤੀ ਗੁਰਵਿੰਦਰ ਕੌਰ ਢਿੱਲੋਂ ਦੀ ਦੇਖ-ਰੇਖ ਹੇਠ ਹੋਈ | ਇਸ ਟ੍ਰੇਨਿੰਗ 'ਚ ਸਮੂਹ ਸਟਾਫ਼ ਅਤੇ ਲੱਜਿਆਵਤੀ ਨਰਸਿੰਗ ਕਾਲਜ ਰਾਏਕੋਟ ਦੇ ਵਿਦਿਆਰਥੀਆਂ ਨੂੰ ਮਨੋਹਰ ਫਾਇਰ ਸੇਫ਼ਟੀ ਫਰਮ ਜਗਰਾਉਂ ਤੋਂ ਆਏ ਟ੍ਰੇਨਰ ਜਸਵਿੰਦਰ ਕੁਮਾਰ ਨੇ ਅੱਗ ਬੁਝਾਊ ਸਿਲੰਡਰ ਦੀ ਵਰਤੋਂ ਬਾਰੇ ਬੁਨਿਆਦੀ ਜਾਣਕਾਰੀ ਦਿੱਤੀ | ਇਸ ਮੌਕੇ ਮੈਡੀਕਲ ਅਫ਼ਸਰ ਮਨਦੀਪ ਸਿੰਘ ਵਿਰਦੀ, ਚੀਫ਼ ਫਾਰਮੇਸੀ ਅਫ਼ਸਰ ਸ਼੍ਰੀਮਤੀ ਪਰਮਜੀਤ ਕੌਰ, ਸਿਹਤ ਇੰਸਪੈਕਟਰ ਸੁਖਚੈਨ ਕੌਰ, ਜਸਵਿੰਦਰ ਕੌਰ ਸਿੱਧੂ, ਸ੍ਰੀਮਤੀ ਵੀਰਪਾਲ ਕੌਰ ਸਟਾਫ ਨਰਸ, ਕਿਰਨਦੀਪ ਕੌਰ, ਤਜਿੰਦਰ ਸਿੰਘ, ਬੂਟਾ ਸਿੰਘ, ਹੈਲਥ ਇੰਸਪੈਕਟਰ ਪ੍ਰਕਾਸ਼ ਸਿੰਘ ਬੀਹਲਾ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਜਗਰਾਉਂ ਵਲੋਂ ਖ਼ਾਲਸਾ ਸਕੂਲ ਨੂੰ 50 ਹਜ਼ਾਰ ਦੀ ਰਾਸ਼ੀ ਭੇਟ ਅਗਲੀ ਖ਼ਬਰ ਮੁੱਲਾਂਪੁਰ-ਦਾਖਾ ਨਗਰ ਕੌਂਸਲ ਦੇ ਸਫ਼ਾਈ ਸੇਵਕ/ਸੀਵਰਮੈਨਾਂ ਦੀ ਕੰਮ ਛੋੜ ਹੜਤਾਲ ਤੀਸਰੇ ਦਿਨ ਵੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।