10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸਿਹਤ ਕਰਮਚਾਰੀ ਸਰਬਜੀਤ ਕੌਰ ਦਾ ਕਮਿਊਨਿਟੀ ਹੈਲਥ ਸੈਂਟਰ ਵਲੀਪੁਰ ਕਲਾਂ ’ਚ ਪਦਉੱਨਤ ਹੋਣ ’ਤੇ ਸਨਮਾਨ

ਹੰਬੜਾਂ, 9 ਅਗਸਤ (ਮੇਜਰ ਹੰਬੜਾਂ)- ਪਿੰਡ ਵਲੀਪੁਰ ਕਲਾਂ ਸਮੇਤ ਨਾਲ ਲੱਗਦੇ 9 ਪਿੰਡਾਂ ਨੂੰ ਸਿਹਤ ਸਹੂਲਤਾਂ ਪ੍ਰਧਾਨ ਕਰ ਰਹੇ ਕਮਿਊਨਿਟੀ ਹੈਲਥ ਸੈਂਟਰ ਵਲੀਪੁਰ ਕਲਾਂ ਵਿਖੇ ਸਿਹਤ ਕਰਮਚਾਰੀ ਵਜੋਂ ਡਿਊਟੀ ਨਿਭਾ ਰਹੇ ਮੈਡਮ ਸਰਬਜੀਤ ਕੌਰ ਧਾਲੀਵਾਲ ਦੇ ਬਤੌਰ ਐੱਲ. ਐੱਚ.

ਅਜੀਤ ਡੈਸਕ 10-08-2026
ਹੰਬੜਾਂ, 9 ਅਗਸਤ (ਮੇਜਰ ਹੰਬੜਾਂ)- ਪਿੰਡ ਵਲੀਪੁਰ ਕਲਾਂ ਸਮੇਤ ਨਾਲ ਲੱਗਦੇ 9 ਪਿੰਡਾਂ ਨੂੰ ਸਿਹਤ ਸਹੂਲਤਾਂ ਪ੍ਰਧਾਨ ਕਰ ਰਹੇ ਕਮਿਊਨਿਟੀ ਹੈਲਥ ਸੈਂਟਰ ਵਲੀਪੁਰ ਕਲਾਂ ਵਿਖੇ ਸਿਹਤ ਕਰਮਚਾਰੀ ਵਜੋਂ ਡਿਊਟੀ ਨਿਭਾ ਰਹੇ ਮੈਡਮ ਸਰਬਜੀਤ ਕੌਰ ਧਾਲੀਵਾਲ ਦੇ ਬਤੌਰ ਐੱਲ.ਐੱਚ.ਵੀ. ਵਜੋਂ ਪਦਉੱਨਤ ਹੋਣ ਤੇ ਉਨ੍ਹਾਂ ਨੂੰ ਕਿਮਊਨਿਟੀ ਸੈਂਟਰ ਵਲੀਪੁਰ ਕਲਾਂ ਵਿਖੇ ਸਾਥੀ ਕਰਮਚਾਰੀਆਂ ਅਤੇ ਸਰਪੰਚ ਹਰਦਿਆਲ ਸਿੰਘ ਗੋਲਾ ਸਮੂਹ ਗ੍ਰਾਮ ਪੰਚਾਇਤ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਹਰਦਿਆਲ ਸਿੰਘ ਗੋਲਾ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਸਾਬਕਾ ਸਰਪੰਚ ਉਜਾਗਰ ਸਿੰਘ ਵਲੀਪੁਰ, ਨੰਬਰਦਾਰ ਗੁਰਚਰਨ ਸਿੰਘ , ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਮੈਂਬਰ ਭਗਵੰਤ ਸਿੰਘ ਹਾਂਸ, ਸਾਬਕਾ ਪੰਚ ਜਗਜੀਤ ਸਿੰਘ ਵਲੀਪੁਰ ਨੇ ਸਿਹਤ ਵਿਭਾਗ ’ਚ ਪਦਉੱਨਤ ਹੋਏ ਸਰਬਜੀਤ ਕੌਰ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਿੰਡ ’ਚ ਬਣੇ ਕਮਿਊਨਿਟੀ ਸੈਂਟਰ ਚਲਾਉਣ ’ਚ ਵੱਡਾ ਯੋਗਦਾਨ ਰਿਹਾ ਹੈ ਤੇ ਕੋਰੋਨਾ ਕਾਲ ਸਮੇਂ ਉਨ੍ਹਾਂ ਵਲੋਂ ਲੋਕਾਂ ਦੀ ਸੇਵਾ ’ਚ ਅਹਿਮ ਯੋਗਦਾਨ ਰਿਹਾ ਹੈ, ਜਿਸ ਸਮੇਂ ਸੀ.ਐੱਚ.ਓ. ਡਾ. ਸੁਖਪ੍ਰੀਤ ਕੌਰ ਵਲੋਂ ਵੀ ਆਪਣੀ ਅਹਿਮ ਜਿੰਮੇਵਾਰੀ ਨਿਭਾਉਂਦਿਆਂ ਕੋਰੋਨਾ ਕਾਲ ਸਮੇਂ ਸਲਾਹਣਯੋਗ ਡਿਉਟੀ ਨਿਭਾਈ। ਸੀ.ਐੱਚ.ਓ. ਡਾ. ਸੁਖਪ੍ਰੀਤ ਕੌਰ, ਸੀ.ਐੱਚ.ਓ ਜਸਵਿੰਦਰ ਕੌਰ, ਸਿਹਤ ਕਰਮਚਾਰੀ ਮਨਦੀਪ ਸਿੰਘ ਬਰਸਾਲ, ਸੀ.ਐੱਚ.ਓ ਡਾ. ਤਨਵੀਰ ਨੇ ਵੀ ਸਰਬਜੀਤ ਕੌਰ ਵਲੋਂ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਨਾਲ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੇ ਐੱਲ.ਐੱਚ.ਵੀ. ਬਣਨ ’ਤੇ ਵਧਾਈ ਦਿੱਤੀ। ਇਸ ਮੌਕੇ ਸੀ.ਐੱਚ.ਓ. ਡਾ. ਬਲਵੀਰ ਸਿੰਘ ਨੂਰਪੁਰ ਬੇਟ, ਆਂਗਣਵਾੜੀ ਮੈਡਮ ਜਸਵੀਰ ਕੌਰ, ਤੀਰਥ ਸਿੰਘ ਧਾਲੀਵਾਲ, ਦਵਿੰਦਰ ਸਿੰਘ ਅਹੂਜਾ, ਨਿੱਕੂ ਅਹੂਜਾ, ਨਾਜਰ ਸਿੰਘ, ਸੁੱਖਾ ਧਾਲੀਵਾਲ, ਸਾਵਣ ਸਿੰਘ ਧਾਲੀਵਾਲ, ਪੰਚ ਨਿਰਮਲ ਸਿੰਘ ਸੰਧੀ, ਪੰਚ ਜਗਦੀਸ਼ ਸਿੰਘ ਅਹੂਜਾ, ਮੈਡਮ ਨਰਿੰਦਰ ਕੌਰ, ਐੱਲ.ਐੱਚ.ਵੀ ਕਰਮਜੀਤ ਕੌਰ, ਨੰਦ ਸਿੰਘ ਹਾਂਸ, ਹੈਲਥ ਵਰਕਰ ਦਲਜੀਤ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਪਿਛਲੀ ਖ਼ਬਰ ਸੇਫ ਸਰੀ ਕੁਲੀਸ਼ਨ ਵੱਲੋਂ ਡੱਗ ਮੁਕੱਲਮ ਦੀ ਅਗਵਾਈ ‘ਚ ਚੋਣ ਰੈਲੀ ਅਗਲੀ ਖ਼ਬਰ ਬਾਬਾ ਈਸ਼ਰ ਸਿੰਘ, ਬਾਬਾ ਕੁੰਦਨ ਸਿੰਘ (ਨ) ਪਬਲਿਕ ਸਕੂਲ ਝੋਰੜਾਂ ਵਿਖੇ ਤੀਆਂ ਦੇ ਤਿਉਹਾਰ ਸੰਬੰਧੀ ਲੱਗੀਆਂ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।