10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਹਿਮਾਚਲ ਦੇ ਜਵਾਲਾ ਜੀ ਮੰਦਰ ਕੋਲ ਬੋਪਾਰਾਏ ਕਲਾਂ ਦੇ ਨੌਜਵਾਨ ਦੀ ਲਾਸ਼ ਮਿਲੀ ਖ਼ੁਦਕੁਸ਼ੀ ਕੀਤੇ ਜਾਣ ਦਾ ਸ਼ੱਕ

ਗੁਰੂਸਰ ਸੁਧਾਰ, 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਸਥਿਤ ਪ੍ਰਸਿੱਧ ਸ਼ਿਵਾ ਜੀ ਮੰਦਿਰ ਜਵਾਲਾ ਦੇ ਬਿਲਕੁਲ ਨਜ਼ਦੀਕ ਉਥੋਂ ਦੀ ਪੁਲਿਸ ਨੂੰ ਗਰਦਨ ਉਪਰ ਕੱਟ ਲੱਗਣ ਕਾਰਨ ਮੌਤ ਦੇ ਮੂੰਹ ਜਾ ਪਏ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਲਾਗਲੇ ਪਿੰਡ ਬੋਪਾਰਾਏ ਕਲਾਂ ਦੇ 25 ਸਾਲਾ ਨੌਜਵਾਨ ਗੁਰਬਖ਼ਸ਼ ਸਿੰਘ ਪੁੱਤਰ ਅਮਰਜੀਤ ਸਿੰਘ ਵਜੋਂ ਹੋਈ ਹੈ।

ਅਜੀਤ ਡੈਸਕ 10-08-2026
ਗੁਰੂਸਰ ਸੁਧਾਰ, 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਸਥਿਤ ਪ੍ਰਸਿੱਧ ਸ਼ਿਵਾ ਜੀ ਮੰਦਿਰ ਜਵਾਲਾ ਦੇ ਬਿਲਕੁਲ ਨਜ਼ਦੀਕ ਉਥੋਂ ਦੀ ਪੁਲਿਸ ਨੂੰ ਗਰਦਨ ਉਪਰ ਕੱਟ ਲੱਗਣ ਕਾਰਨ ਮੌਤ ਦੇ ਮੂੰਹ ਜਾ ਪਏ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਲਾਗਲੇ ਪਿੰਡ ਬੋਪਾਰਾਏ ਕਲਾਂ ਦੇ 25 ਸਾਲਾ ਨੌਜਵਾਨ ਗੁਰਬਖ਼ਸ਼ ਸਿੰਘ ਪੁੱਤਰ ਅਮਰਜੀਤ ਸਿੰਘ ਵਜੋਂ ਹੋਈ ਹੈ। ਗੱਲਬਾਤ ਕਰਦਿਆਂ ਗੁਰਬਖ਼ਸ਼ ਸਿੰਘ ਦੇ ਚਾਚਾ ਤੇ ਮੌਜੂਦਾ ਮੈਂਬਰ ਪੰਚਾਇਤ ਜਗਦੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਜਵਾਲਾ ਜੀ ਪੁਲਿਸ ਥਾਣਾ ਮੁਖੀ ਵਲੋਂ ਫ਼ੋਨ ਉਪਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਬਖ਼ਸ਼ ਸਿੰਘ ਬੀਤੇ ਕੱਲ੍ਹ ਹੀ ਮੰਦਿਰ ਦੇ ਦਰਸ਼ਨਾਂ ਲਈ ਇਕੱਲਾ ਹੀ ਗਿਆ ਸੀ। ਜਗਦੀਸ਼ ਸਿੰਘ ਅਨੁਸਾਰ ਮ੍ਰਿਤਕ ਗੁਰਬਖਸ਼ ਸਿੰਘ ਅਜੇ ਕੁਆਰਾ ਸੀ ਤੇ ਇਸ ਮੰਦਿਰ ਦੇ ਦਰਸ਼ਨਾਂ ਲਈ ਅਕਸਰ ਜਾਂਦਾ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਕੱਲ੍ਹ ਨੂੰ ਉਹ ਪਿੰਡ ਦੀ ਪੰਚਾਇਤ ਤੇ ਮੋਹਤਬਰ ਸੱਜਣਾਂ ਨਾਲ ਮ੍ਰਿਤਕ ਗੁਰਬਖ਼ਸ਼ ਦੀ ਹੋਣੀ ਬਾਰੇ ਅਸਲ ਸੱਚ ਜਾਨਣ ਤੇ ਮ੍ਰਿਤਕ ਦੇਹ ਲੈਣ ਲਈ ਜਵਾਲਾ ਜੀ ਵੱਲ ਰਵਾਨਾ ਹੋਣਗੇ। ਉਧਰ ਇਸ ਗੱਲ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਗੁਰਬਖ਼ਸ਼ ਸਿੰਘ ਨੇ ਖ਼ੁਦਕੁਸ਼ੀ ਕੀਤੀ ਹੈ।
ਪਿਛਲੀ ਖ਼ਬਰ ਪਿੰਡ ਭੈਣੀ ਅਰਾਈਆਂ ਵਿਖੇ ਤੀਆਂ ਤੀਜ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਾਰੀਆਂ ਸਿਆਸੀ ਪਾਰਟੀਆਂ ਨੇ ਘੱਟ ਗਿਣਤੀਆਂ ਦੇ ਹੱਕਾਂ ਨੂੰ ਕੀਤਾ ਅਣਦੇਖਿਆ, 1947 ਤੋਂ ਜਾਰੀ ਹੈ ਸੰਘਰਸ਼ : ਦਿਲਬਰ ਮੁਹੰਮਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।