10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਕਾਰ ਸਵਾਰ ਝਪਟਮਾਰ ਮਹਿਲਾ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ

ਹੰਬੜਾਂ (ਲੁਧਿਆਣਾ), 10 ਅਗਸਤ (ਮੇਜਰ ਹੰਬੜਾਂ) - ਕਸਬਾ ਹੰਬੜਾਂ’ਚ ਕਾਰ ਸਵਾਰ ਝਪਟਮਾਰਾਂ ਵਲੋਂ ਇੱਕ ਮਹਿਲਾ ਦੇ ਕੰਨਾਂ ’ਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟੇ ਜਾਣ ਨਾਲ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ।ਪ੍ਰਾਪਤ ਜਾਣਕਾਰੀ...

ਅਜੀਤ ਡੈਸਕ 10-08-2026

ਹੰਬੜਾਂ (ਲੁਧਿਆਣਾ), 10 ਅਗਸਤ (ਮੇਜਰ ਹੰਬੜਾਂ) - ਕਸਬਾ ਹੰਬੜਾਂ’ਚ ਕਾਰ ਸਵਾਰ ਝਪਟਮਾਰਾਂ ਵਲੋਂ ਇੱਕ ਮਹਿਲਾ ਦੇ ਕੰਨਾਂ ’ਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟੇ ਜਾਣ ਨਾਲ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਮਾਇਆ ਕੌਰ ਪਤਨੀ ਬਲਵੀਰ ਸਿੰਘ ਜੋ ਕਿ ਪ੍ਰੀਤ ਨਰਸਿੰਗ ਹੋਮ ਵਾਲੀ ਗਲੀ ’ਚ ਰਹਿੰਦੀ ਹੈ, ਆਪਣੀ ਨੂੰਹ ਨਾਲ ਘਰ ਤੋਂ ਪੈਦਲ  ਦਵਾਈ ਲੈਣ ਲਈ ਜਾ ਰਹੀ ਸੀ। ਜਦੋਂ ਉਹ ਹੰਬੜਾਂ ਦੇ ਪੈਟਰੋਲ ਪੰਪ ਸਾਹਮਣੇ ਪੁੱਜੀਆਂ ਤਾਂ ਕਾਰ ਸਵਾਰ ਝਪਟਮਾਰ ਗਰੋਹ, ਜਿਸ ਵਿਚ ਮਹਿਲਾਵਾਂ ਵੀ ਸ਼ਾਮਿਲ ਸਨ ਨੇ ਮਾਇਆ ਕੌਰ ਨੂੰ ਬੁਲਾਇਆ। ਮਾਇਆਂ ਕੌਰ ਨੇ ਸੋਚਿਆ ਕਿ ਸ਼ਾਇਦ ਉਕਤ ਲੋਕ ਉਸ ਦੀ ਜਾਣ ਪਛਾਣ ਚੋਂ ਹੋਣ। ਇਸ ਦੌਰਾਨ ਝਪਟਮਾਰ ਗਰੋਹ ਦੀ ਮਹਿਲਾ ਮੈਂਬਰ ਨੇ ਮਾਇਆ ਕੌਰ ਦੇ ਕੰਨਾਂ ’ਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ, ਜਿਸ ਕਾਰਨ ਮਾਇਆ ਕੌਰ ਜ਼ਮੀਨ ਤੇ ਡਿੱਗ ਗਈ ਤੇ ਕਾਰ ਸਵਾਰ ਝਪਟਮਾਰ  ਮੌਕੇ ਤੋਂ ਫਰਾਰ ਹੋ ਗਏ। ਮਾਇਆ ਕੌਰ ਨੇ ਦੁਖੀ ਮਨ ਨਾਲ ਦੱਸਿਆ ਕਿ ਉਸ ਦੀਆਂ ਵਾਲੀਆਂ ਝਪਟੇ ਜਾਣ ਸਮੇਂ ਭਾਵੇ ਮੇਰਾ ਸੱਟ ਆਦਿ ਤੋਂ ਬਚਾਅ ਹੋ ਗਿਆ ਪਰ ਝਪਟਮਾਰ ਗਰੋਹ ਮੇਰੇ ਕੰਨਾਂ ’ਚ ਪਾਈਆਂ ਸੋਨੇ ਦੀਆਂ ਵਾਲੀਆਂ ਲੈ ਕੇ ਫਰਾਰ ਹੋ ਗਏ।ਪੀੜਤ ਮਾਇਆ ਕੌਰ ਅਤੇ ਬਲਵੀਰ ਸਿੰਘ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਝਪਟਮਾਰ ਗਰੋਹ ਨੂੰ ਜਲਦੀ ਕਾਬੂ ਕੀਤਾ ਜਾਵੇ।ਪੁਲਿਸ ਚੌਂਕੀ ਹੰਬੜਾਂ ਦੇ ਇੰਚਾਰਜ ਪ੍ਰਿਤਪਾਲ ਸਿੰਘ ਪੁਲਿਸ ਟੀਮ ਨਾਲ ਘਟਨਾ ਸਥਾਨ 'ਤੇ ਪੁੱਜੇ ਤੇ ਘਟਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ।ਉਨ੍ਹਾਂ ਦੱਸਿਆ ਕਿ ਝਪਟਮਾਰ ਗਰੋਹ ਦਾ ਪਤਾ ਲਗਾਉਣ ਲਈ ਸੀ.ਸੀ.ਟੀ.ਵੀ ਫੋਟੋਜ਼ ਚੈੱਕ ਕੀਤੀ ਜਾ ਰਹੀ ਹੈ ਤੇ ਉਸ ਉਪਰੰਤ ਹੀ ਝਪਟਮਾਰਾਂ ਦਾ ਕੋਈ ਸੁਰਾਗ ਲੱਗ ਸਕੇਗਾ।ਚੌਂਕੀ ਇੰਚਾਰਜ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਪੁਲਿਸ ਪਾਰਟੀ ਵਲੋਂ ਜਲਦੀ ਹੀ ਝਪਟਮਾਰ ਗਰੋਹ ਨੂੰ ਕਾਬੂ ਕਰ ਲਿਆ ਜਾਵੇਗਾ।

ਪਿਛਲੀ ਖ਼ਬਰ ਡੀ.ਜੀ.ਪੀ. ਗੌਰਵ ਯਾਦਵ ਨੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਕਮਿਸ਼ਨਰੇਟ ਅੰਮ੍ਰਿਤਸਰ ਅਤੇ ਬਾਰਡਰ ਰੇਂਜ ਦੀਆਂ ਸੁਰੱਖਿਆ ਤਿਆ... ਅਗਲੀ ਖ਼ਬਰ ਪੁਲਿਸ ਨਾਲ ਹੋਈ ਮੁੱਠਭੇੜ ਵਿਚ ਵਿਚ ਫਿਰੋਤੀਆਂ ਮੰਗਣ ਵਾਲਾ ਜ਼ਖ਼ਮੀਂ