28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਢੱਟ ਦੇ ਨਜ਼ਦੀਕ ਹੋਏ ਐਕਸੀਡੈਂਟ 'ਚ 6 ਜ਼ਖ਼ਮੀ, ਇਕ ਦੀ ਮੌਤ

ਅਜੀਤ ਡੈਸਕ 26-03-2026
ਚੌਂਕੀਮਾਨ, 25 ਮਾਰਚ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਢੱਟ ਦੇ ਨਜ਼ਦੀਕ ਹੋਏ ਦੋ ਕਾਰਾਂ ਵਿਚਕਾਰ ਐਕਸੀਡੈਂਟ ਵਿਚ 6 ਵਿਅਕਤੀ ਫੱਟੜ ਹੋ ਗਏ ਤੇ ਇਕ ਦੀ ਮੌਤ ਹੋ ਗਈ | ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਕ ਰਿਟਜ਼ ਕਾਰ ਨੰਬਰ ਪੀ.ਬੀ.76 ਸੀ-2782 ਜਗਰਾਉ ਤੋਂ ਲੁਧਿਆਣਾ ਸਾਈਡ ਨੂੰ ਜਾ ਰਹੀ ਸੀ, ਜਿਵੇਂ ਹੀ ਉਹ ਪਿੰਡ ਢੱਟ ਦੇ ਨਜ਼ਦੀਕ ਪਹੁੰਚੀ ਤਾਂ ਉਸ ਦਾ ਟਾਇਰ ਫੱਟ ਗਿਆ ਤੇ ਕਾਰ ਦਾ ਸੰਤੁਲਿਨ ਵਿਗੜ ਗਿਆ ਤੇ ਉਹ ਫੁੱਟਪਾਥ ਟੱਪਦੀ ਹੋਈ ਦੂਜੀ ਸਾਈਡ ਲੁਧਿਆਣਾ ਤੋਂ ਜਗਰਾਉਂ ਸਾਈਡ ਨੂੰ ਆ ਰਹੀ ਸਵਿੱਫਟ ਕਾਰ ਨੰਬਰ ਪੀ.ਬੀ. 10 ਏ-2200 ਨਾਲ ਜਾ ਟਕਰਾਈ | ਜਿਸ ਨਾਲ ਸਵਿੱਫਟ ਵਿਚ ਬੈਠੇ 5 ਵਿਅਕਤੀਆਂ ਸਮੇਤ ਰਿਟਜ ਕਾਰ ਸਵਾਰ 2 ਵਿਅਕਤੀ ਗੰਭੀਰ ਫੱਟੜ ਹੋ ਗਏ ਤੇ ਟੋਲ ਪਲਾਜ਼ਾ ਚੌਂਕੀਮਾਨ ਦੀ ਐਬੂਲੈਂਸ 'ਤੇ ਐੱਸ.ਐੱਸ.ਐੱਫ ਦੇ ਅਧਿਕਾਰੀਆਂ ਨੇ ਜ਼ਖ਼ਮੀਆਂ ਨੂੰ ਜਗਰਾਉਂ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ | ਮਾਡਲ ਥਾਣਾ ਦਾਖਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੜਕ ਵਿਚਕਾਰ ਖੜ੍ਹੀਆਂ ਕਾਰਾਂ ਨੂੰ ਸਾਈਡ 'ਤੇ ਕਰਵਾ ਕੇ ਟ੍ਰੈਫ਼ਿਕ ਨੂੰ ਚਾਲੂ ਕਰਵਾਇਆ | ਜਾਣਕਾਰੀ ਅਨੁਸਾਰ ਜਗਰਾਉਂ ਸਿਵਲ ਹਸਪਤਾਲ ਵਿਚ ਦਾਖਲ ਸੈਫੀਦੀਨ ਦੀ ਮੌਤ ਹੋ ਗਈ |
ਪਿਛਲੀ ਖ਼ਬਰ ਮੈਕਰੋ ਗਲੋਬਲ ਮੁੱਲਾਂਪੁਰ ਬਰਾਂਚ ਰਾਹੀਂ ਬਿਪਨਦੀਪ ਕੌਰ ਨੇ ਆਈਲਟਸ 6.5 ਬੈਂਡ ਲਏ ਅਗਲੀ ਖ਼ਬਰ ਕਾਰ ਤੇ ਟਰੈਕਟਰ 'ਚ ਜ਼ਬਰਦਸਤ ਟੱਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।