28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਕਾਰ ਤੇ ਟਰੈਕਟਰ 'ਚ ਜ਼ਬਰਦਸਤ ਟੱਕਰ

ਅਜੀਤ ਡੈਸਕ 26-03-2026
ਹਠੂਰ, 25 ਮਾਰਚ (ਜਸਵਿੰਦਰ ਸਿੰਘ ਛਿੰਦਾ)-ਅੱਜ ਤੜਕਸਾਰ ਪਿੰਡ ਦੇਹੜਕਾ ਤੇ ਡੱਲਾ ਵਿਚਕਾਰ ਇਕ ਕਾਰ ਤੇ ਟਰੈਕਟਰ ਵਿਚਕਾਰ ਜ਼ਬਰਦਸਤ ਟੱਕਰ ਹੋਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਪਿੰਡ ਡੱਲਾ ਦੇ ਹੀ ਵਸਨੀਕ ਪਰਿਵਾਰ ਸਵੇਰੇ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਪਸ ਆਪਣੇ ਪਿੰਡ ਵੱਲ ਸਵਿੱਫਟ ਕਾਰ ਨੰਬਰ ਪੀ.ਬੀ.29 ਏ.ਸੀ.-8032 'ਤੇ ਆ ਰਿਹਾ ਸੀ | ਜਿਉਂ ਹੀ ਉਹ ਆਪਣੇ ਪਿੰਡ ਕੋਲ ਪੁੱਜੇ ਤਾਂ ਠੇਕੇ ਕੋਲ ਸਾਹਮਣਿਉਂ ਆਉਂਦੇ ਰੇਤ ਨਾਲ ਭਰੇ ਟਰੈਕਟਰ-ਟਰਾਲੀ ਨਾਲ ਜ਼ਬਰਦਸਤ ਟੱਕਰ ਹੋਈ | ਟਰੈਕਟਰ ਕਾਰ ਨਾਲ ਟਕਰਾਕੇ ਠੇਕੇ ਦੀ ਕੰਧ ਭੰਨ ਕੇ ਉਲਟ ਦਿਸ਼ਾ ਖੇਤਾਂ ਵਿਚ ਉੱਤਰ ਗਿਆ | ਇਕ ਟੱਕਰ ਐਨੀ ਜ਼ਬਰਦਸਤ ਸੀ ਕਿ ਕਾਰ ਜਿੱਧਰੋਂ ਆ ਰਹੀ ਸੀ ਉੱਧਰ ਨੂੰ ਮੂੰਹ ਹੋ ਗਿਆ ਅਤੇ ਸੁਨਣ ਵਾਲਿਆਂ ਨੂੰ ਜ਼ਬਰਦਸਤ ਖੜਾਕ ਸੁਣਿਆ | ਇਸ ਹਾਦਸੇ ਵਿਚ ਜਾਨੀ ਨੁਕਸਾਨ ਹੋਣ ਬਚਾਅ ਹੋ ਗਿਆ, ਪਰ ਕਾਰ ਬੁਰ੍ਹੀ ਤਰ੍ਹਾਂ ਨੁਕਸਾਨੀ ਗਈ ਹੈ | ਕਾਰ ਚਾਲਕ ਦਾ ਕਹਿਣ ਸੀ ਕਿ ਉਹ ਆਪਣੀ ਸਾਇਡ ਧੀਮੀ ਗਤੀ ਨਾਲ ਜਾ ਰਹੇ ਹਨ ਕਿ ਅਚਾਨਕ ਉਨ੍ਹਾਂ ਵਿਚ ਟਰੈਕਟਰ ਆ ਟਕਰਾਇਆ ਅਤੇ ਸਾਰੇ ਘਬਰਾ ਗਏ |
ਪਿਛਲੀ ਖ਼ਬਰ ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਢੱਟ ਦੇ ਨਜ਼ਦੀਕ ਹੋਏ ਐਕਸੀਡੈਂਟ 'ਚ 6 ਜ਼ਖ਼ਮੀ, ਇਕ ਦੀ ਮੌਤ ਅਗਲੀ ਖ਼ਬਰ ਮਾਮਲਾ ਸੜਕ ਵਿਚਕਾਰ ਬਣੇ ਮੇਨਹੋਲ ਦੇ ਵਾਰ-ਵਾਰ ਟੁੱਟਣ ਦਾ<br> ਨਗਰ ਕੌਂਸਲ ਵਲੋਂ ਬਣਾਇਆ ਮੇਨਹੋਲ ਕੁਝ ਹੀ ਦਿਨਾਂ 'ਚ ਟੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।