27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਜਗਰਾਉਂ ਦੇ ਕਮਲ ਚੌਂਕ ਨੂੰ ਮਿਲੀ ਭਗਵਾਨ ਵਾਲਮੀਕਿ ਦੇ ਨਾਂਅ ਦੀ ਨਵੀਂ ਪਹਿਚਾਣ ਮੂਰਤੀ ਸਥਾਪਨਾ ਸਮੇਂ ਵਿਸ਼ਾਲ ਸੋਭਾ ਯਾਤਰਾ ਦੌਰਾਨ ਸ਼ਹਿਰ ਵਾਸੀਆਂ ਨੇ ਕੀਤੀ ਫੁੱਲਾਂ ਦੀ ਵਰਖਾ

ਜਗਰਾਉਂ, 27 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਭਗਵਾਨ ਵਾਲਮੀਕਿ ਜੀ ਦੀ ਪਵਿੱਤਰ ਯਾਦ ਅਤੇ ਉਨ੍ਹਾਂ ਦੀ ਮਹਾਨ ਵਿਚਾਰਧਾਰਾ ਨੂੰ ਸਮਰਪਿਤ ਇਕ ਭਾਵਨਾਤਮਕ ਤੇ ਸ਼ਰਧਾਪੂਰਵਕ ਪਹਿਲਕਦਮੀ ਕਰਦਿਆਂ ਵਾਲਮੀਕਿ ਸਮਾਜ ਦੇ ਯਤਨਾਂ ਸਦਕਾ ਜਗਰਾਉਂ ਦੇ ਪ੍ਰਸਿੱਧ ਕਮਲ ਚੌਂਕ ਵਿਖੇ ਭਗਵਾਨ ਵਾਲਮੀਕਿ ਦੀ ਮੂਰਤੀ ਸਥਾਪਿਤ ਕੀਤੀ ਗਈ। ਇਸ ਦੇ ਨਾਲ ਹੀ ਇਸ ਚੌਂਕ ਦਾ ਨਾਂ ਬਦਲ ਕੇ ‘ਭਗਵਾਨ ਵਾਲਮੀਕਿ ਕਮਲ ਚੌਂਕ’ ਰੱਖਿਆ ਗਿਆ।

ਜਗਰਾਉਂ ਦੇ ਕਮਲ ਚੌਂਕ ’ਚ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਸਥਾਪਨਾ ਸਮੇਂ ਵੱਖ ਵੱਖ ਸ਼ਖ਼ਸੀਅਤਾਂ। ਤਸਵੀਰ: ਭੁਪਿੰਦਰ ਸਿੰਘ ਮੁਰਲੀ 28-11-2026
ਜਗਰਾਉਂ, 27 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਭਗਵਾਨ ਵਾਲਮੀਕਿ ਜੀ ਦੀ ਪਵਿੱਤਰ ਯਾਦ ਅਤੇ ਉਨ੍ਹਾਂ ਦੀ ਮਹਾਨ ਵਿਚਾਰਧਾਰਾ ਨੂੰ ਸਮਰਪਿਤ ਇਕ ਭਾਵਨਾਤਮਕ ਤੇ ਸ਼ਰਧਾਪੂਰਵਕ ਪਹਿਲਕਦਮੀ ਕਰਦਿਆਂ ਵਾਲਮੀਕਿ ਸਮਾਜ ਦੇ ਯਤਨਾਂ ਸਦਕਾ ਜਗਰਾਉਂ ਦੇ ਪ੍ਰਸਿੱਧ ਕਮਲ ਚੌਂਕ ਵਿਖੇ ਭਗਵਾਨ ਵਾਲਮੀਕਿ ਦੀ ਮੂਰਤੀ ਸਥਾਪਿਤ ਕੀਤੀ ਗਈ। ਇਸ ਦੇ ਨਾਲ ਹੀ ਇਸ ਚੌਂਕ ਦਾ ਨਾਂ ਬਦਲ ਕੇ ‘ਭਗਵਾਨ ਵਾਲਮੀਕਿ ਕਮਲ ਚੌਂਕ’ ਰੱਖਿਆ ਗਿਆ। ਇਸ ਮੌਕੇ ਸ਼ਹਿਰ ਵਿੱਚ ਧਾਰਮਿਕ ਸ਼ਰਧਾ, ਉਤਸ਼ਾਹ ਅਤੇ ਸਾਂਝੀਵਾਲਤਾ ਦਾ ਅਦਭੁੱਤ ਮਾਹੌਲ ਦੇਖਣ ਨੂੰ ਮਿਲਿਆ। ਮੂਰਤੀ ਸਥਾਪਨਾ ਤੋਂ ਪਹਿਲਾਂ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਨੂੰ ਇਕ ਬੇਹੱਦ ਸੁੰਦਰ ਢੰਗ ਨਾਲ ਸਜਾਈ ਗਈ ਓਪਨ ਗੱਡੀ ਵਿੱਚ ਸੁਸ਼ੋਭਿਤ ਕਰਕੇ ਸ਼ਹਿਰ ਅੰਦਰ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ। ਸੋਭਾ ਯਾਤਰਾ ਦੀ ਰਵਾਨਗੀ ਮੌਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਭਾਜਪਾ ਆਗੂ ਗੇਜਾ ਰਾਮ, ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਐੱਸ.ਆਰ. ਕਲੇਰ, ਪ੍ਰੋ: ਸੁਖਵਿੰਦਰ ਸਿੰਘ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸ਼ਰਮਾ, ਨਗਰ ਕੌਂਸਲ ਪ੍ਰਧਾਨ ਕੰਵਰਪਾਲ ਸਿੰਘ, ਭਾਜਪਾ ਆਗੂ ਸਤੀਸ਼ ਕੁਮਾਰ ਪੱਪੂ, ਸਮਾਜ ਮਿਲਵਰਤਨ ਸ਼ੁਸ਼ਾਇਟੀ ਦੇ ਆਗੂ ਸਰਬਜੀਤ ਸਿੰਘ ਭੱਟੀ ਸਮੇਤ ਹੋਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸੋਭਾ ਯਾਤਰਾ ਦੌਰਾਨ ਬੈਂਡ-ਵਾਜਿਆਂ ਦੀਆਂ ਮਧੁਰ ਧੁਨਾਂ ਅਤੇ ਭਗਵਾਨ ਬਾਲਮੀਕ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਧਾਰਮਿਕ ਸ਼ਬਦਾਂ ਨੇ ਸਮੁੱਚੇ ਵਾਤਾਵਰਨ ਨੂੰ ਭਗਤੀ ਰੰਗ ਵਿਚ ਰੰਗ ਦਿੱਤਾ। ਸ਼ਬਦ ਗਾਇਕਾਂ ਵਲੋਂ ਆਪਣੀ ਸੁਰੀਲੀ ਆਵਾਜ਼ ਵਿੱਚ ਭਗਵਾਨ ਵਾਲਮੀਕਿ ਜੀ ਦੀ ਉਸਤਤ ਵਿਚ ਕੀਤੇ ਗਏ ਗੁਣਗਾਨ ਨੇ ਸੰਗਤਾਂ ਨੂੰ ਰੂਹਾਨੀ ਅਹਿਸਾਸ ਨਾਲ ਜੋੜਿਆ। ਸ਼ਰਧਾਲੂਆਂ ਦੇ ਚਿਹਰਿਆਂ ’ਤੇ ਸ਼ਰਧਾ ਅਤੇ ਖੁਸ਼ੀ ਦੀ ਝਲਕ ਸਪੱਸ਼ਟ ਦਿਖਾਈ ਦੇ ਰਹੀ ਸੀ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਰਸਤਿਆਂ ਵਿੱਚੋਂ ਲੰਘੀ ਇਸ ਸੋਭਾ ਯਾਤਰਾ ਦਾ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਵਲੋਂ ਥਾਂ-ਥਾਂ ਭਰਵਾਂ ਸਵਾਗਤ ਕੀਤਾ ਗਿਆ। ਕਈ ਥਾਵਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਮੂਰਤੀ ਅੱਗੇ ਨਤਮਸਤਕ ਹੁੰਦਿਆਂ ਲੋਕਾਂ ਨੇ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਸ਼ਹਿਰ ਦੀਆਂ ਗਲੀਆਂ ਵਿੱਚ ਗੂੰਜਦੇ ਧਾਰਮਿਕ ਜੈਕਾਰਿਆਂ ਨੇ ਮਾਹੌਲ ਨੂੰ ਹੋਰ ਵੀ ਸ਼ਰਧਾਮਈ ਬਣਾ ਦਿੱਤਾ। ਸੋਭਾ ਯਾਤਰਾ ਉਪਰੰਤ ਕਮਲ ਚੌਕ ਵਿਖੇ ਭਗਵਾਨ ਬਾਲਮੀਕ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ। ਚੌਂਕ ਨੂੰ ਨਵਾਂ ਨਾਂ ਮਿਲਣਾ ਵਾਲਮੀਕਿ ਸਮਾਜ ਲਈ ਮਾਣ ਅਤੇ ਖੁਸ਼ੀ ਦਾ ਪਲ ਬਣਿਆ। ਭਗਵਾਨ ਬਾਲਮੀਕ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਮਨੁੱਖਤਾ, ਗਿਆਨ, ਸਮਾਨਤਾ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੀਆਂ ਹਨ। ਉਨ੍ਹਾਂ ਦੀ ਯਾਦ ਵਿੱਚ ਸਥਾਪਿਤ ਇਹ ਮੂਰਤੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਨ੍ਹਾਂ ਦੀ ਮਹਾਨ ਵਿਚਾਰਧਾਰਾ ਨਾਲ ਜੋੜਨ ਦਾ ਪ੍ਰੇਰਨਾ ਸਰੋਤ ਬਣੇਗੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕੰਵਰਪਾਲ ਸਿੰਘ, ਕਾਰਜ ਸਾਧਕ ਅਫ਼ਸਰ ਮਨਦੀਪ ਕੁਮਾਰ, ਸੈਨੀਟੇਸ਼ਨ ਇੰਸਪੈਕਟਰ ਅਨਿਲ ਕੁਮਾਰ, ਜਨਰਲ ਇੰਸਪੈਕਟਰ ਸ਼ਿਵ ਕੁਮਾਰ, ਗੁਰਪ੍ਰੀਤ ਸਿੰਘ ਨੋਨੀ, ਸਫ਼ਾਈ ਸੇਵਕ ਯੂਨੀਅਨ ਦੇ ਸੂਬਾਈ ਆਗੂ ਅਰੁਣ ਗਿੱਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ‘ਭਾਵ ਭਿੰਨੀ ਸ਼ਰਧਾਂਜਲੀ’ ਸ਼ਹੀਦ ਨਾਇਕ ਅਮ੍ਰਿਤਜੋਤ ਸਿੰਘ ਉੱਪਲ ਘੁਮਾਣ ਦੇਸ਼ ਦੀ ਸੇਵਾ ਕਰਦਿਆਂ ਵਿਛੋੜਾ ਦੇ ਗਏ ਅਮ੍ਰਿਤਜ... ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਨੇ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾਈਆਂ- ਪ੍ਰਧਾਨ ਡੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।