ਸ੍ਰੀ ਬਾਲਾ ਜੀ ਪਰਿਵਾਰ ਦੀ ਮੀਟਿੰਗ ਹੋਈ
ਰਾਏਕੋਟ, 27 ਨਵੰੰਬਰ (ਸੁਸ਼ੀਲ)- ਸ੍ਰੀ ਬਾਲਾ ਜੀ ਪਰਿਵਾਰ ਰਾਏਕੋਟ ਦੇ ਮੈਂਬਰਾਂ ਦੀ ਇੱਕ ਮੀਟਿੰਗ ਇੱਥੇੇ ਹੋਈ, ਜਿਸ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਬਾਲਾ ਜੀ ਪਰਿਵਾਰ ਰਾਏਕੋਟ ਵਲੋਂ ਨਵੇਂ ਸਾਲ ਦਾ ਸਵਾਗਤ ਸ੍ਰੀ ਬਾਲਾ ਜੀ ਅਤੇ ਸ੍ਰੀ ਸ਼ਿਆਮ ਬਾਬਾ ਦੇ ਵਿਸ਼ਾਲ ਕੀਰਤਨ ਨਾਲ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਬਾਲਾ ਜੀ ਪਰਿਵਾਰ ਰਾਏਕੋਟ ਦੇ ਮੈਂਬਰ ਵਿਨੋਦ ਜੈਨ (ਪੁਜਾਰੀ ਫੀਡ) ਅਤੇ ਅਭੀ ਗੋਇਲ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 31 ਦਸੰਬਰ ਦਿਨ ਵੀਰਵਾਰ ਨੂੰ ਸਥਾਨਕ ਸ੍ਰੀ ਸ਼ਿਵ ਮੰਦਿਰ ਬਗੀਚੀ ਵਿਖੇ ਸਥਿਤ ਸ੍ਰੀ ਬਾਲਾ ਜੀ ਦਰਬਾਰ ’ਤੇ ਸਾਲਾਸਰ ਬਾਲਾ ਜੀ ਅਤੇ ਸ਼ਿਆਮ ਬਾਬਾ ਦਾ ਵਿਸ਼ਾਲ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ।
ਅਜੀਤ ਡੈਸਕ
28-11-2026