28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਮਾਮਲਾ ਸੜਕ ਵਿਚਕਾਰ ਬਣੇ ਮੇਨਹੋਲ ਦੇ ਵਾਰ-ਵਾਰ ਟੁੱਟਣ ਦਾ<br> ਨਗਰ ਕੌਂਸਲ ਵਲੋਂ ਬਣਾਇਆ ਮੇਨਹੋਲ ਕੁਝ ਹੀ ਦਿਨਾਂ 'ਚ ਟੁੱਟਿਆ, ਲੋਕਾਂ ਲਈ ਪੈਦਾ ਹੋਈ ਵੱਡੀ ਮੁਸੀਬਤ

ਅਜੀਤ ਡੈਸਕ 26-03-2026

ਰਾਏਕੋਟ, 25 ਮਾਰਚ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ-ਜਗਰਾਉਂ ਸੜਕ 'ਤੇ ਨਗਰ ਕੌਂਸਲ ਰਾਏਕੋਟ ਵਲੋਂ ਬਣਾਇਆ ਗਿਆ ਮੇਨਹੋਲ ਕੁਝ ਹੀ ਦਿਨਾਂ ਅੰਦਰ ਟੁੱਟਣ ਕਾਰਨ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨੇੜਲੇ ਦੁਕਾਨਦਾਰ ਅਮਨ ਰਾਜਸਥਾਨੀ ਨੇ ਦੱਸਿਆ ਕਿ ਇਹ ਘਟਨਾ ਠੇਕੇਦਾਰ ਦੀ ਲਾਪਰਵਾਹੀ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਮੇਨਹੋਲ ਸਹੀ ਢੰਗ ਨਾਲ ਨਹੀਂ ਬਣਾਇਆ ਗਿਆ ਅਤੇ ਨਾ ਹੀ ਇਸ ਦੀ ਸੁਰੱਖਿਆ ਲਈ ਕੋਈ ਉੱਚਿਤ ਪ੍ਰਬੰਧ ਕੀਤਾ ਗਿਆ, ਸਗੋਂ ਇੱਥੋਂ ਲੰਘਦੇ ਵੱਡੇ ਵਾਹਨਾਂ, ਟਿੱਪਰਾਂ, ਟਰੱਕਾਂ ਆਦਿ ਕਾਰਨ ਇਹ ਮੇਨਹੋਲ ਟੁੱਟ ਗਿਆ | ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਕਾਫ਼ੀ ਧਰਨੇ ਪ੍ਰਦਰਸ਼ਨਾਂ ਤੋਂ ਬਾਅਦ ਵਿਧਾਇਕ ਹਾਕਮ ਸਿੰਘ ਦੇ ਜ਼ਰੀਏ ਇਹ ਸੜਕ ਬਣਾਈ ਗਈ ਸੀ, ਪਰ ਹੁਣ ਲੋਕਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਮੁਸ਼ੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਨਗਰ ਕੌਂਸਲ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਜਲਦੀ ਇਸ ਮੇਨਹੋਲ ਦਾ ਮੁੜ ਨਿਰਮਾਣ ਕਰਵਾਇਆ ਜਾਵੇ | ਜ਼ਿਕਰਯੋਗ ਹੈ ਕਿ ਇਹ ਸੜਕ ਰਾਏਕੋਟ ਦੇ ਤਹਿਸੀਲ ਕੰਪਲੈਕਸ ਨੂੰ ਵੀ ਜਾਂਦੀ ਹੈ, ਜਿੱਥੇ ਆਪਣਾ ਕੰਮਕਾਰ ਕਰਵਾਉਣ ਆਏ ਲੋਕਾਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਦਾ ਹੈ, ਜੋ ਲੋਕ ਸੜਕ ਅਤੇ ਮੇਨਹੋਲ ਦੀ ਮੰਦੀ ਹਾਲਤ ਨੂੰ ਦੇਖ ਕੇ ਸਰਕਾਰ ਅਤੇ ਨਗਰ ਕੌਂਸਲ ਰਾਏਕੋਟ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ | ਇਸ ਮੌਕੇ ਮਾਰਕੀਟ ਦੇ ਦੁਕਾਨਦਾਰ ਹਰਜੀਤ ਸਿੰਘ, ਅਮਨ ਸਿੰਘ, ਜੱਸਾ ਸਿੰਘ, ਜਗਜੀਤ ਸਿੰਘ, ਹਰਪ੍ਰੀਤ ਸਿੰਘ ਅਤੇ ਅਭਿਸ਼ੇਕ ਨੇ ਰੋਸ ਪ੍ਰਦਰਸ਼ਨ ਕਰਦਿਆਂ ਨਗਰ ਕੌਂਸਲ ਰਾਏਕੋਟ ਖਿਲਾਫ਼ ਨਾਅਰੇਬਾਜ਼ੀ ਕੀਤੀ |

ਪਿਛਲੀ ਖ਼ਬਰ ਕਾਰ ਤੇ ਟਰੈਕਟਰ 'ਚ ਜ਼ਬਰਦਸਤ ਟੱਕਰ ਅਗਲੀ ਖ਼ਬਰ ਸਕੂਲਾਂ ਦੀ ਕੰਧਾਂ 'ਤੇ ਲਿਖੇ 'ਸ਼ਬਦ' ਬੱਸ ਇਕ ਤਰ੍ਹਾਂ 'ਸ਼ਬਦ' ਬਣ ਕੇ ਹੀ ਰਹਿ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।