28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਬਾਸੀ ਨਿਵਾਸ 'ਚ ਬੱਚਿਆਂ ਨਾਲ ਅਕਸਰ ਕਲੋਲਾਂ ਕਰਦੇ ਹਨ ਮੋਰ-ਮੋਰਨੀ

ਅਜੀਤ ਡੈਸਕ 26-03-2026
ਮੁੱਲਾਂਪੁਰ-ਦਾਖਾ, 25 ਮਾਰਚ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਸੱਭਿਅਤਾ 'ਚ ਘਰ ਦੇ ਆਸ-ਪਾਸ ਰਾਸ਼ਟਰੀ ਪੰਛੀ (ਮੋਰਾਂ) ਦੀ ਮੌਜੂਦਗੀ ਨੂੰ ਧਾਰਮਿਕ/ਵਸਤੂ ਅਤੇ ਵਾਤਾਵਰਨ ਪੱਖੋਂ ਬੜਾ ਲਾਭਦਾਇਕ ਮੰਨਿਆ ਗਿਆ | ਨੇੜਲੇ ਪਿੰਡ ਬਾਸੀਆਂ ਬੇਟ ਵਿਖੇ ਪਸ਼ੂਆਂ ਦੇ ਡਾਕਟਰੀ ਕਿੱਤੇ ਅਤੇ ਤਾਲੀਮ ਦੇ ਖੇਤਰ (ਮਾਸਟਰੀ) ਨਾਲ ਜੁੜੇ ਬਾਸੀ ਦੰਪਤੀ ਨੂੰ ਘਰ ਦੇ ਆਸ-ਪਾਸ ਘੁੰਮ ਰਹੇ ਮੋਰਾਂ ਨਾਲ ਖਾਸਾ ਮੋਹ ਪੈ ਗਿਆ | ਉਨਾਂ ਦੇ ਬੇਟਾ-ਬੇਟੀ ਜਦ ਕੋਠੇ 'ਤੇ ਆਏ ਮੋਰ-ਮੋਰਨੀ ਨੂੰ ਇਸ਼ਾਰੇ ਨਾਲ ਹੇਠਾਂ ਵਿਹੜੇ 'ਚ ਬੁਲਾਉਂਦੇ ਹਨ, ਉਹ ਯਕਦਮ ਹੇਠਾਂ ਉਤਰ ਆਉਂਦੇ ਹਨ | ਕਦੇ ਵਿਹੜੇ 'ਚ ਪਏ ਮੰਜੇ, ਕਦੇ ਸਕੂਟਰ 'ਤੇ ਬੈਠ ਕੇ ਬੱਚਿਆਂ ਨਾਲ ਅਕਸਰ ਕਲੋਲਾਂ ਕਰਦੇ ਵੇਖਣ ਨੂੰ ਮਿਲਦੇ ਹਨ | ਉਕਤ ਜੋੜੇ ਨਾਲ ਮੋਰਾਂ ਦੇ ਮੋਹ ਬਾਰੇ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਇਕੱਲਾ ਮੋਰ ਹੀ ਨਹੀਂ, ਪਿਆਰ ਤਾਂ ਹਰ ਜਾਨਵਰ ਨਾਲ ਹੋਵੇ, ਤਣਾਅ ਭਰੀ ਜਿੰਦਗੀ 'ਚ ਸਕੂਨ ਮਿਲਦਾ ਹੈ | ਪਸ਼ੂਆਂ ਦੇ ਡਾਕਟਰੀ ਕਿੱਤੇ ਨਾਲ ਜੁੜੇ ਬਾਸੀ ਦੱਸਿਆ ਕਿ ਵੱਡੇ ਦਰੱਖਤ ਪਿੱਪਲ, ਨਿੰਮ, ਬਰੋਟਾ ਦੇ ਘਟ ਜਾਣ ਨਾਲ ਮੋਰਾਂ ਦੀ ਗਿਣਤੀ ਵੀ ਘਟ ਗਈ, ਕਿਉਂਕਿ ਇਨਾਂ ਦਾ ਰੈਣ ਬਸੇਰਾ ਲੰਮੀ ਉਮਰ ਦੇ ਦਰੱਖਤ ਹੀ ਸਹੀ ਸਾਬਿਤ ਹੋਇਆ | ਉਨਾਂ ਦੱਸਿਆ ਕਿ ਮੋਰ ਭਾਵੇਂ ਪਾਲਤੂ ਜਾਨਵਰ ਨਹੀਂ, ਪਰ ਸਾਡੀ ਮਾਤਾ, ਹੋਰ ਬਜ਼ੁਰਗਾਂ ਨਾਲ ਗੱਲਬਾਤ ਸਮੇਂ ਅਕਸਰ ਸੁਣੀਦਾ ਕਿ ਮੋਰ ਦੀ ਉਮਰ 18-20 ਵਰ੍ਹੇ ਹੁੰਦੀ ਹੈ, ਖਾਣ-ਪੀਣ ਨੂੰ ਚੰਗਾ ਹੋਵੇ, ਆਲਾ-ਦੁਆਲਾ ਸੁਰੱਖਿਅਤ ਹੋਵੇ ਤਾਂ ਮੋਰ ਵੱਧ ਉਮਰ ਦਾ ਵੀ ਦੇਖਿਆ ਜਾ ਸਕਦਾ | ਉਨਾਂ ਦਾਅਵਾ ਕੀਤਾ ਕਿ ਮੋਰ ਇਕੋ ਇਲਾਕਾ, ਪਰਿਵਾਰਾਂ ਦੀ ਵਸੋਂ ਨੇੜੇ ਰਹਿਣਾ ਪਸੰਦ ਕਰਦੇ ਹਨ | ਮੱਕੀ-ਕਣਕ ਦਾਣਾ ਦੇ ਨਾਲ ਛੋਟੇ-ਡੱਡੂ, ਟਿੱਡੀਆਂ ਵੀ ਮੋਰ ਦੀ ਖੁਰਾਕ ਗਿਣੇ ਗਏ ਹਨ | ਬਾਸੀ ਨੇ ਸੁਝਾਅ ਦਿੱਤਾ ਕਿ ਮੋਰ ਨੂੰ ਘਰ ਦੀ ਰਸੋਈ ਦਾ ਬਣਿਆ ਖਾਣਾ ਨਾ ਦਿਓ, ਸਗੋਂ ਕਣਕ, ਮੱਕੀ, ਬਾਜਰਾ ਪਾਉਂਦੇ ਰਹੋ, ਉਚਿਤ ਰਹਿੰਦਾ ਹੈ |
ਪਿਛਲੀ ਖ਼ਬਰ ਸੀ.ਬੀ.ਆਈ. ਜਾਂਚ ਤੋਂ ਬਚਣ ਲਈ ਭੁੱਲਰ ਦੀ ਗਿ੍ਫ਼ਤਾਰੀ ਕਰਵਾਈ ਗਈ-ਕਾਂਗਰਸ ਆਗੂ ਅਗਲੀ ਖ਼ਬਰ ਡਾ. ਰਵਜੋਤ ਸਿੰਘ ਨੇ ਹਲਕੇ ਦੇ ਪਿੰਡਾਂ 'ਚ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।