11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਅੱਜ 11ਵੇਂ ਦਿਨ ਹੇਰਾਂ ਲਈ ਹੋਵੇਗਾ ਰਵਾਨਾ

ਅਜੀਤ ਡੈਸਕ 01-01-2026
ਹਠੂਰ, 31 ਦਸੰਬਰ (ਜਸਵਿੰਦਰ ਸਿੰਘ ਛਿੰਦਾ)-31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਅੱਜ ਗਿਆਰਵੇਂ ਦਿਨ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ, ਰਤਨ ਵਿਖੇ ਰਾਤ ਵਿਸ਼ਰਾਮ ਉਪਰੰਤ ਮੋਹੀ ਲਈ ਰਵਾਨਾ ਹੋਇਆ | ਰਵਾਨਗੀ ਸਮੇਂ ਇੱਥੋਂ ਦੇ ਪ੍ਰਬੰਧਕਾਂ ਬਾਬਾ ਗੁਰਜੀਤ ਸਿੰਘ ਕਾਰ ਸੇਵਾ ਵਾਲੇ, ਭਾਈ ਹਰਪ੍ਰੀਤ ਸਿੰਘ ਹੈੱਡ ਰਾਗੀ ਨੇ ਪੰਜ ਪਿਆਰਿਆਂ, ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਉਨ੍ਹ੍ਹਾਂ ਦਾ ਵੀ ਪੈਦਲ ਮਾਰਚ ਵਲੋਂ ਵੀ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੇ ਸਿਰੋਪਾਓ ਦੇ ਕੇ ਸਤਿਕਾਰ ਕੀਤਾ ਅਤੇ ਦੱਸਿਆ ਕਿ ਇਹ ਪੈਦਲ ਮਾਰਚ ਅੱਜ ਇੱਥੋਂ ਚੱਲ ਕੇ ਪੜਾਅ ਦਰ ਪੜਾਅ ਹੁੰਦਾ ਖੰਡੂਰ ਤੋਂ ਦੇਰ ਰਾਤ ਇਤਿਹਾਸਕ ਗੁਰਦੁਆਰਾ ਸਾਹਿਬ ਮੋਹੀ ਰਾਤ ਦਾ ਵਿਸ਼ਰਾਮ ਕਰੇਗਾ ਅਤੇ ਭਲਕੇ ਨਵੇਂ ਸਾਲ 1 ਜਨਵਰੀ ਦੀ ਆਮਦ ਮੌਕੇ ਉੱਥੋਂ ਹੇਰਾਂ ਲਈ ਰਵਾਨਾ ਹੋਵੇਗਾ | ਇਸ ਮੌਕੇ ਬਾਬਾ ਗੁਰਜੀਤ ਸਿੰਘ ਕਾਰ ਸੇਵਾ ਵਾਲਿਆਂ ਦਾ ਵੀ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਜਥੇਦਾਰ ਸੁਖਦੇਵ ਸਿੰਘ ਖਹਿਰਾ, ਭਾਈ ਗੁਰਮੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਦੇਹੜਕਾ, ਸੈਕਟਰੀ ਗੁਰਮੀਤ ਸਿੰਘ ਲੱਖਾ, ਬੇਅੰਤ ਸਿੰਘ, ਭਾਈ ਪ੍ਰਦੀਪ ਸਿੰਘ ਜੋਧਾਂ, ਕਰਮਜੀਤ ਸਿੰਘ ਨੰਬਰਦਾਰ, ਮੇਲਾ ਸਿੰਘ, ਪਿੰਦੀਸਿੰਘ, ਗੁਰਚਰਨ ਸਿੰਘ, ਰੇਸ਼ਮ ਸਿੰਘ, ਬਲਵੀਰ ਸਿੰਘ, ਸਨਦੀਪ ਸਿੰਘ, ਵਿੱਕੀ ਸਿੰਘ ਲੱਖਾ, ਅਜੈਬ ਸਿੰਘ ਯੂ.ਪੀ., ਕਮਲ ਰਾਜਸਥਾਨ, ਦਨੇਸ਼ ਕੁਮਾਰ, ਜਥੇਦਾਰ ਪ੍ਰਮਿੰਦਰ ਸਿੰਘ ਮਾਣੂੰਕੇ, ਨਛੱਤਰ ਸਿੰਘ ਭੰਮੀਪੁਰਾ, ਸਤਨਾਮ ਸਿੰਘ ਭੰਮੀਪੁਰਾ, ਯਾਦਵਿੰਦਰ ਸਿੰਘ ਸਾਹਨੇਵਾਲ, ਇੰਦਰਜੀਤ ਸਿੰਘ, ਸੇਵਕ ਸਿੰਘ, ਹਰਬੰਸ ਸਿੰਘ ਲੱਖਾ, ਬਹਾਦਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਗੋਪੀ ਮੱਲਾ, ਹਰੀ ਸਿੰਘ ਬੁਰਜ਼, ਸਤਨਾਮ ਸਿੰਘ ਬੁਰਜ਼, ਗੁਰਪ੍ਰੀਤ ਸਿੰਘ ਜੱਸੜ, ਜਸਵਿੰਦਰ ਸਿੰਘ ਦੇਹੜਕਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਮਸੀਹੀ ਚੌ ਕ ਦੀ ਵਿਉਂਤਬੰਦੀ ਡੇਰਾਵਾਦ ਪ੍ਰਫ਼ੁੱਲਿਤ ਕਰਨ ਵਾਲੀ-ਗਿਆਨੀ ਸੁਰਿੰਦਰਪਾਲ ਸਿੰਘ <br/> ਅਗਲੀ ਖ਼ਬਰ ਇਯਾਲੀ ਵਲੋਂ ਵਿਧਾਨ ਸਭਾ 'ਚ ਪਿੰਡਾਂ ਨੂੰ ਕਾਰਪੋਰੇਸ਼ਨ 'ਚ ਲਿਆਉਣ ਵਿਰੁੱਧ ਆਵਾਜ਼ ਚੁੱਕੇ ਜਾਣਾ ਸ਼ਲਾਘਾਯੋਗ-ਹਾਂਸ/ਭੰਗੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।