ਅਵੰਤਿਕਾ ਸਿੰਘ ਨੇ ਸੂਬਾ ਪੱਧਰੀ ਜੂਡੋ ਮੁਕਾਬਲੇ ’ਚ ਜਿੱਤਿਆ ਚਾਂਦੀ ਦਾ ਤਗਮਾ
ਹੁਸ਼ਿਆਰਪੁਰ, 21 ਨਵੰਬਰ (ਨਰਿੰਦਰ ਸਿੰਘ ਬੱਡਲਾ)-ਖੇਡਾਂ ਵਤਨ ਪੰਜਾਬ ਦੀਆਂ -2026 ਸੀਜ਼ਨ-4 ਤਹਿਤ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੂਬਾ ਪੱਧਰੀ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ’ਚ ਗਤਕਾ, ਜੂਡੋ ਤੇ ਸਾਫਟ ਬਾਲ ਦੇ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ‘ਚ ਮਾਊਂਟ ਕਾਰਮਲ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਦੀ 5ਵੀਂ ਜਮਾਤ ਦੀ ਵਿਦਿਆਰਥਣ ਅਵੰਤਿਕਾ ਸਿੰਘ ਨੇ ਜੂਡੋ ਮੁਕਾਬਲੇ ‘ਚ ਹਿੱਸਾ ਲੈਂਦਿਆਂ ਦੂਸਰਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ।
ਮ
ਮੈਡਲ ਜਿੱਤਣ ਉਪਰੰਤ ਕੋਚ ਜਗਮੋਹਣ ਕੈਂਥ ਨਾਲ ਵਿਦਿਆਰਥਣ ਅਵੰਤਿਕਾ ਸਿੰਘ।
22-11-2026
ਹੁਸ਼ਿਆਰਪੁਰ, 21 ਨਵੰਬਰ (ਨਰਿੰਦਰ ਸਿੰਘ ਬੱਡਲਾ)-ਖੇਡਾਂ ਵਤਨ ਪੰਜਾਬ ਦੀਆਂ -2026 ਸੀਜ਼ਨ-4 ਤਹਿਤ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੂਬਾ ਪੱਧਰੀ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ’ਚ ਗਤਕਾ, ਜੂਡੋ ਤੇ ਸਾਫਟ ਬਾਲ ਦੇ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ‘ਚ ਮਾਊਂਟ ਕਾਰਮਲ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਦੀ 5ਵੀਂ ਜਮਾਤ ਦੀ ਵਿਦਿਆਰਥਣ ਅਵੰਤਿਕਾ ਸਿੰਘ ਨੇ ਜੂਡੋ ਮੁਕਾਬਲੇ ‘ਚ ਹਿੱਸਾ ਲੈਂਦਿਆਂ ਦੂਸਰਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਵੰਤਿਕਾ ਸਿੰਘ ਦੇ ਪਿਤਾ ਰਾਮੇਸ਼ ਕੁਮਾਰ ਤੇ ਮਾਤਾ ਅੰਜਨਾ ਰਾਣੀ ਨੇ ਦੱਸਿਆ ਕਿ ਅਵੰਤਿਕਾ ਸਿੰਘ ਨੂੰ ਸ਼ੁਰੂ ਤੋਂ ਹੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ‘ਚ ਭਾਗ ਲੈਣ ਦਾ ਵੀ ਸ਼ੌਂਕ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਵੰਤਿਕਾ ਸਿੰਘ ਨੇ ਅਨੇਕਾ ਮੈਡਲ ਜਿੱਤੇ ਹਨ ਅਤੇ ਹੁਣ ਕੋਚ ਜਗਮੋਹਣ ਕੈਂਥ ਵਲੋਂ ਦਿੱਤੀ ਵਧੀਆ ਸਿਖਲਾਈ ਦੇ ਚੱਲਦਿਆਂ ਇਹ ਮਾਣ ਹਾਸਲ ਕੀਤਾ ਹੈ।