20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪੁਲਿਸ ਚੌਕੀ ਭੰਗਾਲਾ ਤੋਂ ਮਹਿਜ਼ 50 ਮੀਟਰ ਦੂਰ ਸੋਲਰ ਮੋਟਰ ਚੋਰੀ

ਭੰਗਾਲਾ, 19 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਭੰਗਾਲਾ ਪੁਲਿਸ ਚੌਕੀ ਤੋਂ ਮਹਿਜ਼ 50 ਮੀਟਰ ਦੀ ਦੂਰੀ ਸਰਦਾਰ ਭਿੰਡਰ ਮਾਰਕੀਟ ਦੀ ਬੈਕ ਸਾਈਡ ਜ਼ਮੀਨ ’ਤੇ ਸੋਲਰ ਮੋਟਰ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਅਮਰੀਕ ਸਿੰਘ ਵਾਸੀ ਪੁਰਾਣਾ ਭੰਗਾਲਾ ਨੇ ਦੱਸਿਆ ਕਿ ਚੋਰਾਂ ਵਲੋਂ ਸੋਲਰ ਮੋਟਰ ਚੋਰੀ ਕਰ ਲਈ ਗਈ ਹੈ।

ਅਜੀਤ ਡੈਸਕ 20-11-2026
ਭੰਗਾਲਾ, 19 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਭੰਗਾਲਾ ਪੁਲਿਸ ਚੌਕੀ ਤੋਂ ਮਹਿਜ਼ 50 ਮੀਟਰ ਦੀ ਦੂਰੀ ਸਰਦਾਰ ਭਿੰਡਰ ਮਾਰਕੀਟ ਦੀ ਬੈਕ ਸਾਈਡ ਜ਼ਮੀਨ ’ਤੇ ਸੋਲਰ ਮੋਟਰ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਅਮਰੀਕ ਸਿੰਘ ਵਾਸੀ ਪੁਰਾਣਾ ਭੰਗਾਲਾ ਨੇ ਦੱਸਿਆ ਕਿ ਚੋਰਾਂ ਵਲੋਂ ਸੋਲਰ ਮੋਟਰ ਚੋਰੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਚੌਂਕੀ ਦੇ ਬਿਲਕੁਲ ਨੇੜੇ ਅਜਿਹੀ ਘਟਨਾ ਵਾਪਰਨਾ ਚਿੰਤਾ ਦਾ ਵਿਸ਼ਾ ਹੈ। ਇਸ ਘਟਨਾ ਨਾਲ ਇਲਾਕੇ ਦੇ ਕਿਸਾਨਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਅਮਰੀਕ ਸਿੰਘ ਨੇ ਦੱਸਿਆ ਕਿ ਲਗਾਤਾਰ ਇਹ ਤੀਸਰੀ ਚੋਰੀ ਹੋਈ ਹੈ ਇੰਝ ਜਾਪਦਾ ਹੈ ਕਿ ਚੋਰ ਮੇਰੇ ਪਿੱਛੇ ਹੀ ਪੈ ਗਏ ਹਨ। ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਸਿੰਚਾਈ ਲਈ ਮੋਟਰਾਂ ਅਤੇ ਹੋਰ ਖੇਤੀਬਾੜੀ ਸਾਮਾਨ ਦੀ ਸੁਰੱਖਿਆ ਦੀ ਚਿੰਤਾ ਸਤਾਉਣ ਲੱਗੀ ਹੈ। ਇਸ ਘਟਨਾ ਨੇ ਪੁਲਿਸ ਚੌਂਕੀ ਭੰਗਾਲਾ ਦੀ ਰਾਤ ਸਮੇਂ ਗਸ਼ਤ ਅਤੇ ਚੌਕਸੀ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰੀ ਦੀ ਘਟਨਾ ਦੀ ਜਾਂਚ ਕਰਕੇ ਚੋਰਾਂ ਦਾ ਪਤਾ ਲਗਾਇਆ ਜਾਵੇ ਅਤੇ ਕਿਸਾਨ ਦੀ ਚੋਰੀ ਹੋਈ ਸੋਲਰ ਮੋਟਰ ਬਰਾਮਦ ਕਰਵਾਈ ਜਾਵੇ। ਸਵਾਲ ਇਹ ਹੈ ਕਿ ਜਦੋਂ ਪੁਲਿਸ ਚੌਂਕੀ ਤੋਂ ਮਹਿਜ਼ 50 ਮੀਟਰ ਦੂਰ ਚੋਰੀ ਹੋ ਰਹੀ ਹੈ ਤਾਂ ਖੇਤਾਂ ਵਿਚ ਕਿਸਾਨਾਂ ਦੇ ਸਾਮਾਨ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾਵੇਗੀ।
ਪਿਛਲੀ ਖ਼ਬਰ ਸਮਾਗਮ ’ਚ ਜੰਗਲੀ ਸਾਂਭਰ ਆਉਣ ਨਾਲ ਮਚੀ ਹਫੜਾ-ਦਫੜੀ ਅਗਲੀ ਖ਼ਬਰ ਬੀਰਕਰਨ ਸਿੰਘ ਨੇ ਤਹਿਸੀਲਦਾਰ ਤੇ ਹਿਰਦੇਵੀਰ ਸਿੰਘ ਚੀਮਾ ਨੇ ਨਾਇਬ ਤਹਿਸੀਲਦਾਰ ਦਾ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।