ਪੱਲੀ ਵਾਲੀਆਂ ਦੀ ਯਾਦ ਨੂੰ ਸਮਰਪਿਤ ਦੰਗਲ ਨੰਗਲ ਬਿਹਾਲਾਂ ਵਿਖੇ 9 ਨੂੰ
ਨੰਗਲ ਬਿਹਾਲਾਂ, 2 ਨਵੰਬਰ (ਵਿਨੋਦ ਮਹਾਜਨ)- ਸ੍ਰੀ ਦਵਾਰਕਾ ਨਾਥ ਜੀ ਮਹਾਰਾਜ ਪੱਲੀ ਵਾਲੀਆਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਸਲਾਨਾ ਦੰਗਲ 9 ਨਵੰਬਰ ਨੂੰ ਨੰਗਲ ਬਿਹਾਲਾਂ ਵਿਖੇ ਕਰਵਾਇਆ ਜਾਏਗਾ। ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ਮੌਕੇ ਹਰ ਸਾਲ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਦੰਗਲ ਵਿਚ ਸ੍ਰੀ ਗੰਗਾਧਰ ਜੀ ਮਹਾਰਾਜ (ਗੰਗੂ ਮਹਾਰਾਜ ਜੰਮੂ ਵਾਲੇ) ਅਤੇ ਇਲਾਕੇ ਦਾ ਸੰਤ ਸਮਾਜ ਪਹਿਲਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨਗੇ।
ਅਜੀਤ ਡੈਸਕ
03-11-2026