03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪਿੰਡ ਬੋਦਲ ਵਿਖੇ 3 ਰੋਜ਼ਾ ਅੰਤਰਰਾਸ਼ਟਰੀ 40ਵਾਂ ਛਿੰਝ ਤੇ ਸੱਭਿਆਚਾਰਕ ਮੇਲਾ ਭਲਕੇ-ਮੱਛਿਆਣਾ

ਦਸੂਹਾ, 2 ਨਵੰਬਰ (ਭੁੱਲਰ)-ਪਿੰਡ ਬੋਦਲ ਵਿਖੇ ਬਾਬਾ ਲੱਖ ਦਾਤਾ ਨੂੰ ਸਮਰਪਿਤ ਤਿੰਨ ਰੋਜ਼ਾ ਅੰਤਰਰਾਸ਼ਟਰੀ 40ਵਾਂ ਛਿੰਝ ਅਤੇ ਸੱਭਿਆਚਾਰਕ ਮੇਲਾ 4 ਨਵੰਬਰ ਨੂੰ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਵੇਗਾ। ਇਸ ਸਬੰਧੀ ਮੁੱਖ ਪ੍ਰਬੰਧਕ ਵੀਰਇੰਦਰ ਸਿੰਘ ਮਸ਼ਿਆਣਾ ਅਤੇ ਮੁੱਖ ਸੇਵਾਦਾਰ ਬਾਬਾ ਸਰਬਜੀਤ ਸਿੰਘ ਮਛਿਆਣਾ ਨੇ ਦੱਸਿਆ ਕਿ 4 ਨਵੰਬਰ ਨੂੰ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਮਾਨਵ ਹੀਰਾ ਵੱਲੋਂ ਸੂਫ਼ੀ ਕਲਾਮ ਪੇਸ਼ ਕੀਤੇ ਜਾਣਗੇ ਜਦਕਿ 5 ਨਵੰਬਰ ਨੂੰ ਪੰਜਾਬ ਦੀ ਮਸ਼ਹੂਰ ਗਾਇਕਾ ਅਮਨ ਰੋਜ਼ੀ ਦਾ ਖੁੱਲ੍ਹਾ ਅਖਾੜਾ ਹੋਵੇਗਾ ਅਤੇ ਸ਼ਾਮ 3 ਵਜੇ ਕੁਸ਼ਤੀਆਂ ਕਰਵਾਈਆਂ ਜਾਣਗੀਆਂ ਜਿਸ ਵਿਚ ਥਾਪਾ ਪਹਿਲਵਾਨ, ਰੂਬਲ ਖੰਨਾ ਪਹਿਲਵਾਨ, ਅਜੇ ਦੋਰਾਹਾ ਪਹਿਲਵਾਨ ਵਿਸ਼ੇਸ਼ ਤੌਰ ਤੇ ਕੁਸ਼ਤੀਆਂ ਦੇ ਜੌਹਰ ਦਿਖਾਉਣਗੇ ਅਤੇ ਪੰਜਾਬ ਪੱਧਰ ਦੇ ਹੋਰ ਪਹਿਲਵਾਨ ਕੁਸ਼ਤੀਆਂ ਲੜਨਗੇ।

ਅਜੀਤ ਡੈਸਕ 03-11-2026
ਦਸੂਹਾ, 2 ਨਵੰਬਰ (ਭੁੱਲਰ)-ਪਿੰਡ ਬੋਦਲ ਵਿਖੇ ਬਾਬਾ ਲੱਖ ਦਾਤਾ ਨੂੰ ਸਮਰਪਿਤ ਤਿੰਨ ਰੋਜ਼ਾ ਅੰਤਰਰਾਸ਼ਟਰੀ 40ਵਾਂ ਛਿੰਝ ਅਤੇ ਸੱਭਿਆਚਾਰਕ ਮੇਲਾ 4 ਨਵੰਬਰ ਨੂੰ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਵੇਗਾ। ਇਸ ਸਬੰਧੀ ਮੁੱਖ ਪ੍ਰਬੰਧਕ ਵੀਰਇੰਦਰ ਸਿੰਘ ਮਸ਼ਿਆਣਾ ਅਤੇ ਮੁੱਖ ਸੇਵਾਦਾਰ ਬਾਬਾ ਸਰਬਜੀਤ ਸਿੰਘ ਮਛਿਆਣਾ ਨੇ ਦੱਸਿਆ ਕਿ 4 ਨਵੰਬਰ ਨੂੰ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਮਾਨਵ ਹੀਰਾ ਵੱਲੋਂ ਸੂਫ਼ੀ ਕਲਾਮ ਪੇਸ਼ ਕੀਤੇ ਜਾਣਗੇ ਜਦਕਿ 5 ਨਵੰਬਰ ਨੂੰ ਪੰਜਾਬ ਦੀ ਮਸ਼ਹੂਰ ਗਾਇਕਾ ਅਮਨ ਰੋਜ਼ੀ ਦਾ ਖੁੱਲ੍ਹਾ ਅਖਾੜਾ ਹੋਵੇਗਾ ਅਤੇ ਸ਼ਾਮ 3 ਵਜੇ ਕੁਸ਼ਤੀਆਂ ਕਰਵਾਈਆਂ ਜਾਣਗੀਆਂ ਜਿਸ ਵਿਚ ਥਾਪਾ ਪਹਿਲਵਾਨ, ਰੂਬਲ ਖੰਨਾ ਪਹਿਲਵਾਨ, ਅਜੇ ਦੋਰਾਹਾ ਪਹਿਲਵਾਨ ਵਿਸ਼ੇਸ਼ ਤੌਰ ਤੇ ਕੁਸ਼ਤੀਆਂ ਦੇ ਜੌਹਰ ਦਿਖਾਉਣਗੇ ਅਤੇ ਪੰਜਾਬ ਪੱਧਰ ਦੇ ਹੋਰ ਪਹਿਲਵਾਨ ਕੁਸ਼ਤੀਆਂ ਲੜਨਗੇ। ਉਨ੍ਹਾਂ ਦੱਸਿਆ ਕਿ 6 ਨਵੰਬਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਨਕਲਾਂ ਕਰਵਾਈਆਂ ਜਾਣਗੀਆਂ ਜਿਸ ਵਿਚ ਈਸ਼ੂ ਨਕਾਲ ਪਾਰਟੀ ਵੱਲੋਂ ਨਕਲਾਂ ਪੇਸ਼ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਚੁੱਕੀਆਂ ਹਨ। ਇਸ ਮੌਕੇ ਪ੍ਰਗਟ ਸਿੰਘ ਮਛਿਆਣਾ, ਗੁਰਜੀਤ ਸਿੰਘ ਲੰਬੜਦਾਰ, ਪਰਮਜੀਤ ਸਿੰਘ ਟਰਾਂਸਪੋਰਟ, ਮਹੰਤ ਸੁਦਾਗਰ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸੁੰਦਰ ਸ਼ਾਮ ਅਰੋੜਾ ਦੇ ਘਰ ਈ.ਡੀ. ਦੀ ਰੇਡ ਗ਼ੈਰ ਲੋਕਤੰਤਰੀ ਕਾਰਵਾਈ :ਐਡ.ਰਣਜੀਤ ਕੁਮਾਰ ਅਗਲੀ ਖ਼ਬਰ ਭਾਈ ਬਹਾਦਰ ਸਿੰਘ ਦੀ ਸੇਵਾ ਮੁਕਤੀ ’ਤੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।