ਭਾਈ ਬਹਾਦਰ ਸਿੰਘ ਦੀ ਸੇਵਾ ਮੁਕਤੀ ’ਤੇ ਸਨਮਾਨ
ਮਾਹਿਲਪੁਰ 2 ਨਵੰਬਰ (ਰਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਵਿਖੇ ਤਬਲੇ ’ਤੇ ਰਾਗੀ ਸਿੰਘਾਂ ਨਾਲ ਡਿਊਟੀ ਨਿਭਾਉਣ ਨਾਲੇ ਭਾਈ ਬਹਾਦਰ ਸਿੰਘ ਦੀ ਸੇਵਾ ਮੁਕਤੀ ’ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਭਾਈ ਬਹਾਦਰ ਸਿੰਘ ਤੇ ਉਸ ਦੀ ਪਤਨੀ ਨੂੰ ਸਿਰੋਪਾਓ ਤੇ ਸ੍ਰੀ ਸਾਹਿਬ ਨਾਲ ਸਨਮਾਨ ਕਰਦੇ ਮੈਨੇਜਰ ਹਰਭਜਨ ਸਿੰਘ ਸਮੇਤ ਸਮੂਹ ਸਟਾਫ਼ ਨੇ ਕਿਹਾ ਕਿ 28 ਸਾਲ ਬਤੌਰ ਤਬਲੇ ’ਤੇ ਰਾਗੀ ਸਿੰਘਾਂ ਨਾਲ ਡਿਊਟੀ ਇਮਾਨਦਾਰੀ ਤੇ ਲਗਨ ਨਾਲ ਸਿੱਖ ਮਰਿਆਦਾ ’ਚ ਰਹਿੰਦੇ ਹੋਏ ਨਿਭਾਈ।
ਅਜੀਤ ਡੈਸਕ
03-11-2026