ਸਵ. ਅਮਰਜੀਤ ਸਿੰਘ ਸਾਹੀ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ।
ਵਿਧਾਇਕ ਘੁੰਮਣ ਵਲੋਂ ਤਲਵਾੜਾ ਪੌਲੀਟੈਕਨਿਕ ਵਿਖੇ ਇਨੋਵੇਸ਼ਨ ਲੈਬ ਦਾ ਉਦਘਾਟਨ
ਤਲਵਾੜਾ, 4 ਸਤੰਬਰ (ਮਹਿਤਾ)-ਸਵ. ਅਮਰਜੀਤ ਸਿੰਘ ਸਾਹੀ ਸਰਕਾਰੀ ਪੌਲੀਟੈਕਨਿਕ ਕਾਲਜ ਤਲਵਾੜਾ ਵਿਖੇ ਵਿਦਿਆਰਥੀਆਂ ਵਿਚ ਰਚਨਾਤਮਿਕਤਾ ਨਵੀਂ ਸੋਚ, ਵਿਹਾਰਕ ਸਿੱਖਿਆ ਤੇ ਉਦਯੋਗਪਤੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਨੋਵੇਸ਼ਨ ਲੈਬ ਦਾ ਸ਼ੁਭ-ਆਰੰਭ ਕੀਤਾ।
ਤਲਵਾੜਾ, 4 ਸਤੰਬਰ (ਮਹਿਤਾ)-ਸਵ. ਅਮਰਜੀਤ ਸਿੰਘ ਸਾਹੀ ਸਰਕਾਰੀ ਪੌਲੀਟੈਕਨਿਕ ਕਾਲਜ ਤਲਵਾੜਾ ਵਿਖੇ ਵਿਦਿਆਰਥੀਆਂ ਵਿਚ ਰਚਨਾਤਮਿਕਤਾ ਨਵੀਂ ਸੋਚ, ਵਿਹਾਰਕ ਸਿੱਖਿਆ ਤੇ ਉਦਯੋਗਪਤੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਨੋਵੇਸ਼ਨ ਲੈਬ ਦਾ ਸ਼ੁਭ-ਆਰੰਭ ਕੀਤਾ। ਲੈਬ ਦਾ ਉਦਘਾਟਨ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਹਰਜੋਤ ਸਿੰਘ ਬੈਂਸ ਵਲੋਂ ਆਨਲਾਈਨ ਮਾਧਿਅਮ ਰਾਹੀਂ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਪਹੁੰਚੇ। ਆਧੁਨਿਕ ਸਹੂਲਤਾਂ ਨਾਲ ਲੈਸ ਇਸ ਲੈਬ ਵਿਚ 3 ਡੀ ਪਿ੍ਟਿੰਗ ਲੇਜ਼ਰ ਕਟਿੰਗ ਤੇ ਪ੍ਰੋਟੋਟਾਈਪ ਤਿਆਰ ਕਰਨ ਵਰਗੀਆਂ ਤਕਨੀਕਾਂ ਉਪਲਬਧ ਹਨ। ਇਸ ਰਾਹੀਂ ਵਿਦਿਆਰਥੀ ਆਪਣੇ ਨਵੇਂ ਵਿਚਾਰਾਂ ਨੂੰ ਅਸਲ ਮਾਡਲਾਂ ਅਤੇ ਉਪਯੋਗੀ ਹੱਲਾਂ ਵਿਚ ਤਬਦੀਲ ਕਰ ਸਕਣਗੇ। ਇਹ ਲੈਬ ਵਿਦਿਆਰਥੀਆਂ ਵਿਚ ਨਵੀਨਤਾ, ਪ੍ਰਯੋਗਾਤਮਿਕ ਸਿੱਖਿਆ, ਤਕਨੀਕੀ ਹੁਨਰ ਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗੀ। ਵਿਸ਼ੇਸ਼ ਮਹਿਮਾਨ ਐਡ. ਘੁੰਮਣ ਨੇ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਲੈਬ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪਿ੍ੰ. ਰਾਜੇਸ਼ ਕੁਮਾਰ ਤੇ ਸਮੂਹ ਸਟਾਫ਼ ਵਲੋਂ ਵਿਸ਼ੇਸ਼ ਮਹਿਮਾਨ ਵਿਧਾਇਕ ਐਡ. ਘੁੰਮਣ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਤਲਵਾੜਾ ਹਰਸ਼ ਕੁਮਾਰ ਆਸ਼ੂ ਅਰੋੜਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕੁਲਦੀਪ ਕੁਮਾਰ, ਵਿਕਰਾਂਤ ਯੋਤੀ, ਸਰਪੰਚ ਧਰਮਵੀਰ ਸ਼ਰਮਾ, ਸ਼ਿਵਮ ਤਲੂਜਾ, ਪਿ੍ੰ. ਹਰਵਿੰਦਰ ਸਿੰਘ ਸੈਣੀ ਜਾਜਾ ਉੜਮੁੜ, ਟਰੇਨਿੰਗ ਅਫ਼ਸਰ ਹਰਦਿਆਲ ਸਿੰਘ, ਕਾਰਜਕਾਰੀ ਟਰੇਨਿੰਗ ਅਫ਼ਸਰ ਮਨਜੀਤ ਸਿੰਘ ਸੈਣੀ ਪ੍ਰਧਾਨ ਲੋਕਲ ਯੂਨਿਟ, ਅਜੈ ਠਾਕੁਰ, ਨਿਖਿਲ ਮਹਿਤਾ, ਪ੍ਰੋਫੈਸਰ ਚੰਦਰ ਸ਼ੇਖਰ ਮਹਿਤਾ, ਮੁਨੀਸ਼ ਕਪਲਾਸ਼, ਡੀ. ਡੀ. ਓ. ਸੁਖਵਿੰਦਰ ਸਿੰਘ, ਪ੍ਰੋ. ਹਰ ਸੁਖਪ੍ਰੀਤ ਸਿੰਘ, ਸ਼ਰਨਦੀਪ ਸਿੰਘ, ਪ੍ਰੋ. ਟੀਨਾ, ਬੂਟਾ ਰਾਮ ਆਦਿ ਤੋਂ ਇਲਾਵਾ ਪੋਲੀਟੈਕਨਿਕ ਦਾ ਸਮੂਹ ਸਟਾਫ਼, ਵਿਦਿਆਰਥੀ ਅਤੇ ਵੱਡੀ ਗਿਣਤੀ ’ਚ ‘ਆਪ’ ਆਗੂ ਹਾਜ਼ਰ ਸਨ।