19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਡੀ. ਏ. ਵੀ. ਬੀ. ਐੱਡ. ਕਾਲਜ ਹੁਸ਼ਿਆਰਪੁਰ ਦਾ ਇਨਫਾਰਮੇਸ਼ਨ ਬਰੌਸ਼ਰ-2026 ਜਾਰੀ

ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ)-ਡੀ. ਏ.

ਅਜੀਤ ਡੈਸਕ 19-08-2026
ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ.ਅਨੂਪ ਕੁਮਾਰ, ਸਕੱਤਰ ਆਰ.ਐਮ.ਭੱਲਾ ਅਤੇ ਡੀ. ਏ. ਵੀ. ਬੀ. ਐੱਡ. ਕਾਲਜ ਦੇ ਸਕੱਤਰ ਐਡਵੋਕੇਟ ਨਵਰੋਜ ਸ਼ਰਮਾ ਦੇ ਮਾਰਗ ਦਰਸ਼ਨ ਅਤੇ ਕਾਲਜ ਪ੍ਰਿੰ. ਡਾ. ਵਿਧੀ ਭੱਲਾ ਦੀ ਅਗਵਾਈ ’ਚ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ, ਹੁਸ਼ਿਆਰਪੁਰ ਦੇ ਇਨਫਾਰਮੇਸ਼ਨ ਬਰੋਸ਼ਰ-2026 ਦਾ ਰਿਲੀਜ਼ ਸਮਾਗਮ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਐਡਵੋਕੇਟ ਦਵਿੰਦਰ ਮੋਹਨ ਸ਼ਰਮਾ (ਕੋਰਸਪੋਂਡੈਂਟ ਸਕੂਲਜ਼) ਅਤੇ ਪ੍ਰਿੰ. ਡਾ. ਵਿਧੀ ਭੱਲਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਆਪਣੇ ਸੰਬੋਧਨ ਵਿਚ ਐਡਵੋਕੇਟ ਦਵਿੰਦਰ ਮੋਹਨ ਸ਼ਰਮਾ ਨੇ ਕਿਹਾ ਕਿ ਇਨਫਾਰਮੇਸ਼ਨ ਬਰੋਸ਼ਰ ਕਾਲਜ ਵਿਚ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਕਾਲਜ ਦਾ ਅਕਾਦਮਿਕ ਵੇਰਵਾ, ਕਾਲਜ ਵੇਰਵਾ, ਸਟਾਫ਼ ਮੈਂਬਰਾਂ, ਪ੍ਰਾਪਤੀਆਂ ਤੇ ਹੋਰ ਮਹੱਤਵਪੂਰਨ ਵਿਸ਼ੇਸ਼ਤਾਵਾਂ ਦੇ ਬਾਰੇ ਜਾਣਕਾਰੀ ਮਿਲਦੀ ਹੈ। ਪ੍ਰਧਾਨ ਡਾ.ਅਨੂਪ ਕੁਮਾਰ ਤੇ ਸਕੱਤਰ ਆਰ.ਐਮ. ਭੱਲਾ ਤੇ ਬੀ. ਐੱਡ. ਕਾਲਜ ਦੇ ਸਕੱਤਰ ਐਡਵੋਕੇਟ ਨਵਰੋਜ ਸ਼ਰਮਾ ਨੇ ਰਿਲੀਜ਼ ਲਈ ਕਾਲਜ ਪ੍ਰਿੰ. ਡਾ. ਵਿਧੀ ਭੱਲਾ ਨੂੰ ਵਧਾਈ ਦਿੱਤੀ। ਪ੍ਰਿੰ. ਡਾ. ਵਿਧੀ ਭੱਲਾ ਨੇ ਦੱਸਿਆ ਕਿ ਸਾਡੇ ਕਾਲਜ ਵਿਚ ਐਮ.ਐਡ.ਦੀਆਂ 50 ਸੀਟਾਂ ਅਤੇ ਬੀ.ਐਡ. ਦੀਆਂ 300 ਸੀਟਾਂ ਉਪਲਬਧ ਹਨ। ਉਨ੍ਹਾਂ ਡਾ. ਹਰਵਿੰਦਰ ਕੌਰ, ਡਾ. ਨਰੇਸ਼ ਕੁਮਾਰ ਅਤੇ ਮੈਡਮ ਪ੍ਰਿਆ ਸ਼ਰਮਾ ਨੂੰ ਇਨਫਾਰਮੇਸ਼ਨ ਬਰੋਸ਼ਰ-2026 ਲਈ ਉਨ੍ਹਾਂ ਦੀ ਮਿਹਨਤ ਤੇ ਸਫਲ ਉਦਘਾਟਨ ਲਈ ਮੁਬਾਰਕਬਾਦ ਦਿੱਤੀ।
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਸੰਤ ਅਨੂਪ ਸਿੰਘ ਤੇ ਸਿੱਖ ਵੈੱਲਫੇਅਰ ਸੁਸਾਇਟੀ ਵਲੋਂ ਗੁਰਮਤਿ ਸਮਾਗਮਾਂ ਦੀ ਲੜੀ 21 ਤੋਂ ਪਿੰਡ ਬੂਰੇ ਜੱਟਾਂ , ਬਹਿਰਾਮ ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।