19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕੁੱਤੇ ਵਲੋਂ ਛੇ ਸਾਲਾ ਬੱਚੀ ਨੂੰ ਗੰਭੀਰ ਜ਼ਖਮੀ ਕਰਨ ’ਤੇ ਪੁਲਿਸ ਵਲੋਂ ਮਾਮਲਾ ਦਰਜ

ਖੁੱਡਾ, 18 ਅਗਸਤ (ਸਰਬਜੀਤ ਸਿੰਘ)- ਨਿੱਤ ਦਿਨ ਹੀ ਕੁੱਤਿਆਂ ਵਲੋਂ ਲੋਕਾਂ ’ਤੇ ਕੀਤੇ ਜਾ ਰਹੇ ਹਮਲਿਆਂ ਅਤੇ ਬੱਚਿਆਂ ਨੂੰ ਮਾਰ ਮੁਕਾਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਆਵਾਰਾ ਪਾਲਤੂ ਕੁੱਤੇ ਅਤੇ ਘਰਾਂ ਵਿਚ ਰੱਖੇ ਹੋਏ ਕੁੱਤਿਆਂ ਦਾ ਅੰਤਕ ਲਗਾਤਾਰ ਵਧ ਰਿਹਾ ਹੈ।

ਅਜੀਤ ਡੈਸਕ 19-08-2026
ਖੁੱਡਾ, 18 ਅਗਸਤ (ਸਰਬਜੀਤ ਸਿੰਘ)- ਨਿੱਤ ਦਿਨ ਹੀ ਕੁੱਤਿਆਂ ਵਲੋਂ ਲੋਕਾਂ ’ਤੇ ਕੀਤੇ ਜਾ ਰਹੇ ਹਮਲਿਆਂ ਅਤੇ ਬੱਚਿਆਂ ਨੂੰ ਮਾਰ ਮੁਕਾਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਆਵਾਰਾ ਪਾਲਤੂ ਕੁੱਤੇ ਅਤੇ ਘਰਾਂ ਵਿਚ ਰੱਖੇ ਹੋਏ ਕੁੱਤਿਆਂ ਦਾ ਅੰਤਕ ਲਗਾਤਾਰ ਵਧ ਰਿਹਾ ਹੈ। ਇਸੇ ਤਰ੍ਹਾਂ ਦੀ ਇਕ ਬੀਤੇ ਜੂਨ ਮਹੀਨੇ ਵਿਚ ਪਿੰਡ ਖੁੱਡਾ ਵਿਖੇ ਵਾਪਰੀ ਜਿਸ ਵਿਚ ਇਕ ਪਾਲਤੂ ਕੁੱਤੇ ਨੇ 6 ਸਾਲਾ ਛੋਟੀ ਬੱਚੀ ’ਤੇ ਹਮਲਾ ਕਰਦੇ ਹੋਏ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਦਾ ਮੋਹਤਵਾਰ ਵਿਅਕਤੀਆਂ ਨੂੰ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਹਿਮਤੀ ਨਾ ਹੋਣ ’ਤੇ ਟਾਂਡਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਹੈ। ਇਹ ਮਾਮਲਾ ਬੀਤੇ ਜੂਨ ਮਹੀਨੇ ਦਾ ਦੱਸਿਆ ਜਾ ਰਿਹਾ ਜਿਸ ਦੇ ਸਬੰਧ ਵਿਚ ਟਾਂਡਾ ਪੁਲਿਸ ਨੇ ਹੁਣ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਕੁੱਤੇ ਦੇ ਹਮਲੇ ਵਿਚ ਗੰਭੀਰ ਜ਼ਖਮੀ ਹੋਈ ਬੱਚੀ ਜਸਲੀਨ ਕੌਰ ਦੇ ਪਿਤਾ ਸੁਖਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਖੁੱਡਾ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਤੇ ਗੁਰਨਾਮ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਖ਼ਿਲਾਫ਼ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਸਮੇਂ ਵਿਚ ਉਸ ਦੀਆਂ ਦੋ ਪੁੱਤਰੀਆਂ ਜਸਪ੍ਰੀਤ ਕੌਰ (8) ਜਸਲੀਨ ਕੌਰ (6) ਤੇ ਉਸ ਦੀ ਪਤਨੀ ਅਰਸ਼ਦੀਪ ਕੌਰ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੀਆਂ ਸਨ ਕਿ ਸ਼ਾਮ ਦੇ ਕਰੀਬ ਸੱਤ ਵਜੇ ਗੁਰਨਾਮ ਸਿੰਘ ਆਪਣਾ ਪਾਲਤੂ ਕੁੱਤਾ ਘੁਮਾ ਰਿਹਾ ਸੀ ਅਤੇ ਉਸ ਨੇ ਕੁੱਤੇ ਦੀ ਸੰਗਲੀ ਨੂੰ ਖੁੱਲ੍ਹਾ ਛੱਡਿਆ ਹੋਇਆ ਸੀ। ਇਸੇ ਦੌਰਾਨ ਹੀ ਕੁੱਤੇ ਨੇ ਉਸ ਦੀ 6 ਸਾਲਾ ਪੁੱਤਰੀ ਜਸਲੀਨ ’ਤੇ ਹਮਲਾ ਕਰਦੇ ਹੋਏ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਇਸੇ ਦੌਰਾਨ ਹੀ ਮੇਰੀ ਪਤਨੀ ਅਰਸ਼ਦੀਪ ਕੌਰ ਨੇ ਬੜੀ ਹੀ ਮੁਸ਼ਕਿਲ ਨਾਲ ਜਸਲੀਨ ਨੂੰ ਕੁੱਤੇ ਕੋਲੋਂ ਬਚਾਇਆ। ਟਾਂਡਾ ਪੁਲਿਸ ਨੇ ਹੁਣ ਕੁੱਤੇ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਪੰਥਕ ਕਾਨਫ਼ਰੰਸ ’ਚ ਸ਼ਾਮਿਲ ਹੋਣ ਲਈ ਵਰਕਰਾਂ ’ਚ ਭਾਰੀ ਉਤਸ਼ਾਹ-ਅਵਤਾਰ ਸੇਖੋਂ ਅਗਲੀ ਖ਼ਬਰ ਪਿੰਡ ਮਹਿੰਦੀਪੁਰ ਵਿਖੇ ਥਰਡ ਆਈ ਵੈਲਫੇਅਰ ਸੁਸਾਇਟੀ ਨੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।