13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

‘ਰਾਸ਼ਟਰੀ ਲਾਇਬ੍ਰੇਰੀਅਨ ਦਿਵਸ’ ਮੌਕੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਸੈਮੀਨਾਰ

ਹੁਸ਼ਿਆਰਪੁਰ, 12 ਅਗਸਤ (ਨਰਿੰਦਰ ਸਿੰਘ ਬੱਡਲਾ)- ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖ਼ਿਆਲਾ ਵਿਖੇ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮੌਕੇ ਲਾਇਬ੍ਰੇਰੀ ਦੇ ਸਾਧਨਾਂ ਅਤੇ ਆਧੁਨਿਕ ਸੂਚਨਾ ਸੇਵਾਵਾਂ ਦੀ ਪ੍ਰਭਾਵਸ਼ਾਲੀ ਵਰਤੋਂ ਬਾਰੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਲਾਇਬ੍ਰੇਰੀ ਦੀ ਵਰਤੋਂ ਕਰਨ ਵਾਲਿਆਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਅਕਾਦਮਿਕ ਪੜ੍ਹਾਈ ਤੇ ਖੋਜ ਖੇਤਰ ਵਿਚ ਲਾਇਬੇ੍ਰਰੀ ਦੀ ਮਹੱਤਤਾ ਦੇ ਨਾਲ-ਨਾਲ ਲਾਇਬ੍ਰੇਰੀ ਦੇ ਵੱਖ-ਵੱਖ ਔਜ਼ਾਰ, ਡਿਜੀਟਲ ਸਾਧਨਾਂ, ਆਨਲਾਈਨ ਡਾਟਾਬੇਸ ਅਤੇ ਸੂਚਨਾ ਪ੍ਰਾਪਤੀ ਦੀਆਂ ਤਕਨੀਕਾਂ ’ਤੇ ਕੇਂਦਰਿਤ ਸੀ।

ਅਜੀਤ ਡੈਸਕ 13-08-2026
ਹੁਸ਼ਿਆਰਪੁਰ, 12 ਅਗਸਤ (ਨਰਿੰਦਰ ਸਿੰਘ ਬੱਡਲਾ)- ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖ਼ਿਆਲਾ ਵਿਖੇ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮੌਕੇ ਲਾਇਬ੍ਰੇਰੀ ਦੇ ਸਾਧਨਾਂ ਅਤੇ ਆਧੁਨਿਕ ਸੂਚਨਾ ਸੇਵਾਵਾਂ ਦੀ ਪ੍ਰਭਾਵਸ਼ਾਲੀ ਵਰਤੋਂ ਬਾਰੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਲਾਇਬ੍ਰੇਰੀ ਦੀ ਵਰਤੋਂ ਕਰਨ ਵਾਲਿਆਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਅਕਾਦਮਿਕ ਪੜ੍ਹਾਈ ਤੇ ਖੋਜ ਖੇਤਰ ਵਿਚ ਲਾਇਬੇ੍ਰਰੀ ਦੀ ਮਹੱਤਤਾ ਦੇ ਨਾਲ-ਨਾਲ ਲਾਇਬ੍ਰੇਰੀ ਦੇ ਵੱਖ-ਵੱਖ ਔਜ਼ਾਰ, ਡਿਜੀਟਲ ਸਾਧਨਾਂ, ਆਨਲਾਈਨ ਡਾਟਾਬੇਸ ਅਤੇ ਸੂਚਨਾ ਪ੍ਰਾਪਤੀ ਦੀਆਂ ਤਕਨੀਕਾਂ ’ਤੇ ਕੇਂਦਰਿਤ ਸੀ। ਸੈਸ਼ਨ ਦੌਰਾਨ ਇਸ ਗੱਲ ’ਤੇ ਚਾਨਣਾ ਪਾਇਆ ਗਿਆ ਕਿ ਵਿਦਿਆਰਥੀ ਤੇ ਖੋਜ-ਕਰਤਾ ਅਕਾਦਮਿਕ ਸਿੱਖਿਆ, ਖੋਜ, ਅਸਾਈਨਮੈਂਟਾਂ ਤੇ ਪੇਸ਼ੇਵਰ ਵਿਕਾਸ ਲਈ ਇਹਨਾਂ ਸਾਧਨਾਂ ਦੀ ਵਰਤੋਂ ਕਿਵੇਂ ਪ੍ਰਭਾਵਸ਼ਾਲੀ ਢੰਗ ਨਾਲ ਕਰ ਸਕਦੇ ਹਨ। ਇਸ ਮੌਕੇ ਭਾਰਤ ਵਿਚ ਲਾਇਬ੍ਰੇਰੀ ਵਿਗਿਆਨ ਦੇ ਪਿਤਾਮਾ ਡਾ. ਐੱਸ. ਆਰ. ਰੰਗਾਨਾਥਨ ਦੇ ਜਨਮ ਦਿਨ ਤੇ ਲਾਇਬੇ੍ਰਰੀ ਵਿਗਿਆਨ ਦੇ ਖੇਤਰ ਵਿਚ ਉਨ੍ਹਾਂ ਦੇ ਬਹੁਮੁੱਲੇ ਯੋਗਦਾਨ ਨੂੰ ਵੀ ਯਾਦ ਕੀਤਾ ਗਿਆ। ਲਾਇਬ੍ਰੇਰੀਅਨ ਇੰਚਾਰਜ ਡਾ. ਕਿਰਨਜੀਤ ਕੌਰ ਬਾਲੀ ਨੇ ਵੱਖ-ਵੱਖ ਲਾਇਬ੍ਰੇਰੀਅਨ ਸੇਵਾਵਾਂ, ਟੂਲਜ਼ ਤੇ ਡਾਟਾਬੇਸ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਡੀਨ ਮੁਖੀ ਅਤੇ ਪ੍ਰੋਫ਼ੈਸਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮਾਤਾ ਚਿੰਤਪੁਰਨੀ ਨੂੰ ਸਮਰਪਿਤ ਸਾਲਾਨਾ ਲੰਗਰ ਅੱਜ ਤੋਂ ਅਗਲੀ ਖ਼ਬਰ ਨਰਿੰਦਰਜੀਤ ਸਿੰਘ ਹੁਸੈਨਪੁਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।