ਸਾਈਕਲ ’ਤੇ 191 ਦੇਸ਼ ਘੁੰਮ ਕੇ ਹੁਸ਼ਿਆਰਪੁਰ ਪਹੁੰਚੇ ਸੋਮੇਨ ਦੇਬਨਾਥ ਦਾ ਸਾਈਕਲਿਸਟ ਬਲਰਾਜ ਚੌਹਾਨ ਵਲੋਂ ਸਵਾਗਤ
ਹੁਸ਼ਿਆਰਪੁਰ, 12 ਅਗਸਤ (ਨਰਿੰਦਰ ਸਿੰਘ ਬੱਡਲਾ)-ਸਾਈਕਲ ’ਤੇ 19 ਸਾਲਾਂ ਚ 191 ਦੇਸ਼ ਘੁੰਮ ਕੇ ਪੱਛਮੀ ਬੰਗਾਲ ਦੇ ਜ਼ਿਲ੍ਹਾ ਸੁੰਦਰਬਨ ਦੇ ਪਿੰਡ ਬਸੰਤੀ ਦੇ ਰਹਿਣ ਵਾਲੇ 44 ਸਾਲਾ ਸੋਮੇਨ ਦੇਬਨਾਥ ਦਾ ਹੁਸ਼ਿਆਰਪੁਰ ਪਹੁੰਚਣ ’ਤੇ ਅੰਤਰ ਰਾਸ਼ਟਰੀ ਸਾਈਕਲਿਸਟ ਸਟੇਟ ਐਵਾਰਡੀ ਬਲਰਾਜ ਸਿੰਘ ਚੌਹਾਨ ਬਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ ਨੇ ਸਵਾਗਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸੋਮੇਨ ਦੇਬਨਾਥ ਨੇ ਦੱਸਿਆ ਉਸ ਨੇ 27 ਮਈ 2004 ’ਚ ਆਪਣੀ ਸਾਈਕਲ ਯਾਤਰਾ ਸ਼ੁਰੂ ਕੀਤੀ ਸੀ।
ਸ
ਸੋਮੇਨ ਦੇਬਨਾਥ ਦਾ ਹੁਸ਼ਿਆਰਪੁਰ ਪਹੁੰਚਣ ’ਤੇ ਸਵਾਗਤ ਕਰਦੇ ਹੋਏ ਅੰਤਰ-ਰਾਸ਼ਟਰੀ ਸਾਈਕਲਿਸਟ ਸਟੇਟ ਐਵਾਰਡੀ ਬਲਰਾਜ ਸਿੰਘ ਚੌਹਾਨ। ਤਸਵੀਰ: ਹਮਸ਼ਾਇਨ ਸਟੂਡੀਓ
13-08-2026
ਹੁਸ਼ਿਆਰਪੁਰ, 12 ਅਗਸਤ (ਨਰਿੰਦਰ ਸਿੰਘ ਬੱਡਲਾ)-ਸਾਈਕਲ ’ਤੇ 19 ਸਾਲਾਂ ਚ 191 ਦੇਸ਼ ਘੁੰਮ ਕੇ ਪੱਛਮੀ ਬੰਗਾਲ ਦੇ ਜ਼ਿਲ੍ਹਾ ਸੁੰਦਰਬਨ ਦੇ ਪਿੰਡ ਬਸੰਤੀ ਦੇ ਰਹਿਣ ਵਾਲੇ 44 ਸਾਲਾ ਸੋਮੇਨ ਦੇਬਨਾਥ ਦਾ ਹੁਸ਼ਿਆਰਪੁਰ ਪਹੁੰਚਣ ’ਤੇ ਅੰਤਰ ਰਾਸ਼ਟਰੀ ਸਾਈਕਲਿਸਟ ਸਟੇਟ ਐਵਾਰਡੀ ਬਲਰਾਜ ਸਿੰਘ ਚੌਹਾਨ ਬਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ ਨੇ ਸਵਾਗਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸੋਮੇਨ ਦੇਬਨਾਥ ਨੇ ਦੱਸਿਆ ਉਸ ਨੇ 27 ਮਈ 2004 ’ਚ ਆਪਣੀ ਸਾਈਕਲ ਯਾਤਰਾ ਸ਼ੁਰੂ ਕੀਤੀ ਸੀ। 17 ਦਸੰਬਰ 2023 ਨੂੰ ਪੂਰੀ ਕਰਕੇ ਵਾਪਸ ਕਲਕੱਤਾ ਪਹੁੰਚਿਆ ਸੀ । ਵੱਖ-ਵੱਖ ਦੇਸ਼ਾਂ ’ਚ ਉਸ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਹੌਸਲਾ ਨਹੀਂ ਛੱਡਿਆ। ਕੋਵਿਡ ਦੌਰਾਨ ਉਹ ਚੀਨ ’ਚ ਕਰੋਨਾ ਪੀੜਤ ਹੋ ਗਿਆ ਸੀ । ਅਫ਼ਗਾਨਿਸਤਾਨ ਚ ਤਾਲਿਬਾਨ ਕਬਜ਼ੇ ਵਾਲੇ ਖੇਤਰ ਚ ਦਾਖਲ ਹੋਇਆ ਤਾਂ ਤਾਲਿਬਾਨ ਲੜਾਕਿਆਂ ਨੇ ਜਸੂਸ ਸਮਝ ਕੇ 24 ਦਿਨ ਕਾਲ ਕੋਠਰੀ ’ਚ ਬੰਦ ਰੱਖਿਆ। ਉਸਨੇ ਦੱਸਿਆ ਕਿ ਸ੍ਰੀਲੰਕਾ ’ਚ ਆਈ ਭਿਆਨਕ ਸੁਨਾਮੀ ਨੂੰ ਵੀ ਬਹੁਤ ਨੇੜਿਓ ਦੇਖੀ। ਉਸਨੇ ਦੱਸਿਆ ਕਿ ਅੰਦਾਜ਼ਨ ਮਈ 2027 ਨੂੰ ਆਪਣੀ ਭਾਰਤ ਯਾਤਰਾ ਪੂਰੀ ਕਰ ਲਵੇਗਾ। ਅਗਲੇ ਸਫ਼ਰ ਬਾਰੇ ਉਸ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਹਿਮਾਚਲ ਪ੍ਰਦੇਸ਼ ਤੋ ਉੱਤਰਾਖੰਡ, ਯੂ.ਪੀ, ਦਿੱਲੀ, ਰਾਜਸਥਾਨ ਹੋ ਕੇ ਕੰਨਿਆ ਕੁਮਾਰੀ ਜਾਵੇਗਾ। ਉਸ ਦਾ ਮਿਸ਼ਨ ਇੱਕ ਮੁੱਠ ਭਾਰਤ, ਇੱਕ ਜ਼ਿੰਦਗੀ ਇੱਕ ਰੁੱਖ, ਨਸ਼ਿਆਂ ਤੋ ਬਚੋ। ਇਸ ਮੌਕੇ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਅਕਸਰ ਹੀ ਦੇਸ਼-ਵਿਦੇਸ਼ ’ਚ ਯਾਤਰਾ ਕਰਦੇ ਸਾਈਕਲਿਸਟ ਜਦੋਂ ਵੀ ਹੁਸ਼ਿਆਰਪੁਰ ਆਉਂਦੇ ਹਨ ਉਨ੍ਹਾਂ ਦਾ ਪੂਰਾ ਮਾਣ ਸਨਮਾਨ ਕੀਤਾ ਜਾਂਦਾ ਹੈ।