11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸਮਾਜਵਾਦੀ ਨੇਤਾ ਬਲਵੰਤ ਸਿੰਘ ਖੇੜਾ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ

ਹੁਸ਼ਿਆਰਪੁਰ, 10 ਅਗਸਤ (ਹਰਪ੍ਰੀਤ ਕੌਰ)- ਸੋਸ਼ਲਿਸਟ ਪਾਰਟੀ ਇੰਡੀਆ ਦੇ ਸਕੱਤਰ ਜਨਰਲ ਸੰਦੀਪ ਪਾਂਡੇ ਨੇ ਕਿਹਾ ਹੈ ਕਿ ਸਿਆਸਤ ਵਿਚ ਸਮਾਜਵਾਦੀ ਗੱਲ ਕਰਨ ਵਾਲਿਆਂ ਦੀ ਗਿਣਤੀ ਭਾਵੇਂ ਘਟ ਗਈ ਹੈ ਪਰ ਜਨਤਾ ਦਾ ਝੁਕਾਅ ਸਮਾਜਵਾਦ ਵੱਲ ਹੋ ਰਿਹਾ ਹੈ। ਅੱਜ ਇੱਥੇ ਉੱਘੇ ਸਮਾਜਵਾਦੀ ਨੇਤਾ ਬਲਵੰਤ ਸਿੰਘ ਖੇੜਾ ਦੀ ਯਾਦ ਵਿਚ ਕਰਵਾਏ ਸਮਾਗਮ ’ਚ ਹਾਜ਼ਰੀ ਲਗਵਾਉਣ ਆਏ ਡਾ.

ਸਮਾਜਵਾਦੀ ਪਾਰਟੀ ਇੰਡੀਆ ਦੇ ਆਗੂ ਬਲਵੰਤ ਸਿੰਘ ਖੇੜਾ ਦੀ ਯਾਦ ’ਚ ਰੱਖੇ ਸਮਾਗਮ ’ਚ ਸ਼ਿਰਕਤ ਕਰਦੇ ਪਤਵੰਤੇ। ਤਸਵੀਰ : ਹਰਪ੍ਰੀਤ ਕੌਰ 11-08-2026
ਹੁਸ਼ਿਆਰਪੁਰ, 10 ਅਗਸਤ (ਹਰਪ੍ਰੀਤ ਕੌਰ)- ਸੋਸ਼ਲਿਸਟ ਪਾਰਟੀ ਇੰਡੀਆ ਦੇ ਸਕੱਤਰ ਜਨਰਲ ਸੰਦੀਪ ਪਾਂਡੇ ਨੇ ਕਿਹਾ ਹੈ ਕਿ ਸਿਆਸਤ ਵਿਚ ਸਮਾਜਵਾਦੀ ਗੱਲ ਕਰਨ ਵਾਲਿਆਂ ਦੀ ਗਿਣਤੀ ਭਾਵੇਂ ਘਟ ਗਈ ਹੈ ਪਰ ਜਨਤਾ ਦਾ ਝੁਕਾਅ ਸਮਾਜਵਾਦ ਵੱਲ ਹੋ ਰਿਹਾ ਹੈ। ਅੱਜ ਇੱਥੇ ਉੱਘੇ ਸਮਾਜਵਾਦੀ ਨੇਤਾ ਬਲਵੰਤ ਸਿੰਘ ਖੇੜਾ ਦੀ ਯਾਦ ਵਿਚ ਕਰਵਾਏ ਸਮਾਗਮ ’ਚ ਹਾਜ਼ਰੀ ਲਗਵਾਉਣ ਆਏ ਡਾ. ਪਾਂਡੇ ਨੇ ਕਿਹਾ ਕਿ ਹਾਲ ਹੀ ਵਿਚ ਸੱਤਾ ਖਿਲਾਫ਼ ਭਾਰਤ ਅਤੇ ਹੋਰ ਦੇਸ਼ਾਂ ’ਚ ਹੋ ਰਹੇ ਅੰਦੋਲਨ ਇਸ ਗੱਲ ਦੀ ਹਾਮੀ ਭਰਦੇ ਕਿ ਲੋਕਾਂ ਨੂੰ ਸਮਾਜਵਾਦ ਚਾਹੀਦਾ ਹੈ ਜੋ ਬਰਾਬਰੀ ਦੀ ਗੱਲ ਕਰੇ, ਜੋ ਸੰਵਿਧਾਨ ’ਤੇ ਅਮਲ ਕਰੇ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਜੰਤਰ ਮੰਤਰ ਵਿਖੇ ਵਿਦਿਆਥੀ ਅੰਦੋਲਨ ’ਚ ਕੇਵਲ ਪੇਪਰ ਲੀਕ ਦੀ ਗੱਲ ਨਹੀਂ ਹੋਈ ਬਲਕਿ ਸੰਵਿਧਾਨ ਅਤੇ ਬਰਾਬਰੀ ਦੀ ਗੱਲ ਵੀ ਹੋਈ। ਡਾ. ਪਾਂਡੇ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਖੁੱਲ੍ਹੇ ਬਾਜ਼ਾਰ ਦੀਆਂ ਨੀਤੀਆਂ ਨੂੰ ਲਾਗੂ ਕੀਤਾ ਕਿ ਉਨ੍ਹਾਂ ਦਾ ਮਕਸਦ ਸ਼ਾਇਦ ਸਟੇਟ ਦੇ ਏਕਾਧਿਕਾਰ ਨੂੰ ਖਤਮ ਕਰਕੇ ਮੁਕਾਬਲੇ ਰਾਹੀਂ ਬੇਹਤਰ ਸੇਵਾਵਾਂ ਦੇਣਾ ਸੀ ਪਰ ਮੌਜੂਦਾ ਪ੍ਰਧਾਨ ਮੰਤਰੀ ਨੇ ਨਿੱਜੀਕਰਨ ਦੇ ਨਾਂਅ ’ਤੇ ਕੇਵਲ ਅੰਬਾਨੀ ਅਤੇ ਅਡਾਨੀਆਂ ਦੇ ਹੱਥ ਵਿਚ ਸਭ ਕੁੱਝ ਸੌਂਪ ਦਿੱਤਾ। ਉਨ੍ਹਾਂ ਕਿਹਾ ਕਿ ਜਨਤਾ ਜੇ ਅੱਜ ਸੜਕਾਂ ’ਤੇ ਹੈ ਤਾਂ ਉਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੀਆਂ ਸਮਾਜਿਕ ਜ਼ਰੂਰਤਾਂ ਦੀ ਅਣਦੇਖੀ ਹੋ ਰਹੀ ਹੈ । ਡਾ. ਪਾਂਡੇ ਨੇ ਕਿਹਾ ਕਿ ਬਲਵੰਤ ਸਿੰਘ ਖੇੜਾ ਸਮਾਜਵਾਦੀ ਵਿਚਾਰਧਾਰਾ ਦੇ ਪ੍ਰਤੀਕ ਸਨ ਜਿਨ੍ਹਾਂ ਦਾ ਸੰਪੂਰਨ ਜੀਵਨ ਸਮਾਜਿਕ ਨਿਆਂ ’ਤੇ ਕੇਂਦਰਿਤ ਸੀ। ਉਨ੍ਹਾਂ ਕਿਹਾ ਕਿ ਸ੍ਰੀ ਖੇੜਾ ਦੀਆਂ ਪਾਰਟੀ ਅਤੇ ਸਮਾਜ ਪ੍ਰਤੀ ਸੇਵਾਵਾਂ ਨੂੰ ਕਦੀ ਭੁੱਲਿਆ ਨਹੀਂ ਜਾ ਸਕਦਾ। ਸੋਸ਼ਲਿਸਟ ਪਾਰਟੀ ਦੇ ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਸੋਸ਼ਲਸਿਟ ਪਾਰਟੀ ਹਿੰਦ-ਪਾਕਿ ਦੋਸਤੀ ਮੰਚ ਵਲੋਂ ਹਰ ਸਾਲ ਕਰਵਾਏ ਜਾਂਦੇ ਦੋਸਤੀ ਸੰਮੇਲਨ ’ਚ ਵਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਜਲੰਧਰ ਤੋਂ ਮੰਗਲਵਾਰ ਨੂੰ ਸ਼ਾਂਤੀ ਮਾਰਚ ਸ਼ੁਰੂ ਹੋਵੇਗਾ ਤੇ ਅੰਮ੍ਰਿਤਸਰ ਪਹੁੰਚ ਕੇ ਅਟਾਰੀ ਬਾਹਘਾ ਬਾਰਡਰ ’ਤੇ ਮੋਮਬੱਤੀਆਂ ਜਗਾ ਕੇ ਸ਼ਾਂਤੀ ਦਾ ਸੰਦੇਸ਼ ਦਿੱਤਾ ਜਾਵੇਗਾ। ਲੋਕ ਸੇਵਕ ਮੰਡਲ ਦਿੱਲੀ ਦੇ ਚੇਅਰਮੈਨ ਭੀਮ ਸੈਨ, ਸੰਯੁਕਤ ਸਕੱਤਰ ਬਲਰਾਜ ਸਿੰਘ ਨੰਗਲ, ਐਡਵੋਕੇਟ ਡੀ.ਐਸ ਰਿਆੜ, ਸੂਬਾ ਪ੍ਰਧਾਨ ਓਮ ਸਿੰਘ ਸਟਿਆਣਾ, ਕੌਮੀ ਕੌਂਸਲ ਮੈਂਬਰ ਜਗਦੀਪ ਸਿੰਘ ਖੇੜਾ ਆਦਿ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ਹੁਸ਼ਿਆਰਪੁਰ ਵਿਖੇ ਯੂਥ ਕਾਂਗਰਸ ਦੇ ਮਨਾਏ ਸਥਾਪਨਾ ਦਿਵਸ ਮੌਕੇ ਰੋਹਿਨੀਸ਼ ਓਹਰੀ, ਜੱਸ ਸੰਘਾ, ਰਿਸ਼ੂ ਆਦੀਆ, ਬਲਵਿੰਦਰ ਬਿੱਟੂ... ਅਗਲੀ ਖ਼ਬਰ ਦੋਆਬਾ ਸਕੂਲ ਦੀ ਵਿਦਿਆਰਥਣ ਰੂਹਾਨੀ ਚੇਚੀ ਨੂੰ ਮਿਲਿਆ ਬਾ-ਕਮਾਲ ਬੁਲਾਰਾ ਐਵਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।