11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਦੋਆਬਾ ਸਕੂਲ ਦੀ ਵਿਦਿਆਰਥਣ ਰੂਹਾਨੀ ਚੇਚੀ ਨੂੰ ਮਿਲਿਆ ਬਾ-ਕਮਾਲ ਬੁਲਾਰਾ ਐਵਾਰਡ

ਗੜ੍ਹਸ਼ੰਕਰ, 10 ਅਗਸਤ (ਧਾਲੀਵਾਲ)- ਅੰਤਰਰਾਸ਼ਟਰੀ ਸੰਸਥਾ ਐੱਮ. ਯੂ.

ਅਜੀਤ ਡੈਸਕ 11-08-2026
ਗੜ੍ਹਸ਼ੰਕਰ, 10 ਅਗਸਤ (ਧਾਲੀਵਾਲ)- ਅੰਤਰਰਾਸ਼ਟਰੀ ਸੰਸਥਾ ਐੱਮ.ਯੂ.ਐੱਨ. ਵਲੋਂ ਨੋਇਡਾ ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਵਿਚ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਦੀ ਵਿਦਿਆਰਥਣ ਰੂਹਾਨੀ ਚੇਚੀ ਨੂੰ ਬਾ-ਕਮਾਲ ਬੁਲਾਰਾ ਐਵਾਰਡ ਮਿਲਿਆ ਹੈ। ਸਮਾਗਮ ਵਿਚ ਦੇਸ਼ ਭਰ ਦੇ ਨਾਮੀ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਲਾਕੇ ਦੀ ਮੋਹਰੀ ਵਿਦਿਅਕ ਸੰਸਥਾ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਦੇ ਵਿਦਿਆਰਥੀਆਂ ਨੇ ਸਮਾਗਮ ਵਿਚ ਹਿੱਸਾ ਲੈਂਦਿਆਂ ਆਪਣੀ ਬੇਹਤਰੀਨ ਭੂਮਿਕਾ ਨਿਭਾਈ। ਇਸ ਦੌਰਾਨ ਸਕੂਲ ਦੀ ਵਿਦਿਆਰਥਣ ਰੂਹਾਨੀ ਚੇਚੀ ਨੇ ਐਵਾਰਡ ਹਾਸਿਲ ਕਰਕੇ ਪੰਜਾਬ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਕੌਰ ਸੰਧੂ ਨੇ ਰੂਹਾਨੀ ਚੇਚੀ ਦੀ ਪ੍ਰਾਪਤੀ ’ਤੇ ਵਿਦਿਆਰਥਣ, ਉਸਦੇ ਮਾਪਿਆਂ ਤੇ ਸਮੂਹ ਸਕੂਲ ਸਟਾਫ਼ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿਚ ਹੋਰ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਬੱਚਿਆਂ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਸਮਾਜਵਾਦੀ ਨੇਤਾ ਬਲਵੰਤ ਸਿੰਘ ਖੇੜਾ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਸੈਨਿਕ ਇੰਸਟੀਚਿਊਟ ’ਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।