25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਦੇਸ਼ ਵਿਚ ਜਿੱਥੇ ਵੀ ਭਾਜਪਾ ਆਈ ਉਥੋਂ ਸਮਾਜਿਕ ਬੁਰਾਈਆਂ ਦੂਰ ਹੋਈਆਂ- ਅਰਜਨ ਰਾਮ ਮੇਘਵਾਲ

ਅੰਮ੍ਰਿਤਸਰ, 25 ਸਤੰਬਰ (ਹਰਮਿੰਦਰ ਸਿੰਘ)- ਦੇਸ਼ ਵਿਚ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ...

ਅਜੀਤ ਡੈਸਕ 25-09-2026

ਅੰਮ੍ਰਿਤਸਰ, 25 ਸਤੰਬਰ (ਹਰਮਿੰਦਰ ਸਿੰਘ)- ਦੇਸ਼ ਵਿਚ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਉਥੋਂ ਸਮਾਜਿਕ ਬੁਰਾਈਆਂ ਦੂਰ ਹੋਈਆਂ ਹਨ। ਇਹ ਪ੍ਰਗਟਾਵਾ ਕੇਂਦਰੀ ਕਾਨੂੰਨ ਤੇ ਨਿਆਂ ਰਾਜ ਮੰਤਰੀ ਅਰਜਨ ਰਾਮ ਮੇਘਵਾਲ ਵਲੋਂ ਅੰਮ੍ਰਿਤਸਰ ਵਿਚ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਹਲਕਾ ਉੱਤਰੀ ਤੋਂ ਰਵਾਨਾ ਕਰਨ ਸਮੇਂ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਦਾ ਪੂਰੀ ਤਰ੍ਹਾਂ ਪਸਾਰ ਹੋਇਆ ਇਥੋਂ ਤੱਕ ਨਸ਼ਾ ਜੇਲ੍ਹਾਂ ਤੱਕ ਵੀ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚੋਂ ਨਸ਼ਾ ਖਤਮ ਕਰੇਗੀ। ਇਸ ਮੌਕੇ ਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ, ਸਵੇਤ ਮਲਿਕ, ਰਵੀਕਰਨ ਸਿੰਘ ਕਾਹਲੋਂ ਵੀ ਮੌਜੂਦ ਸਨ। 

ਪਿਛਲੀ ਖ਼ਬਰ ਗੁਲਾਬ ਚੰਦ ਕਟਾਰੀਆ ਅੱਜ ਸ਼੍ਰੀ ਸਿੱਧ ਬਾਬਾ ਸੋਡਲ ਮੇਲੇ ਵਿਖੇ ਨਤਮਸਤਕ ਹੋਏ ਅਗਲੀ ਖ਼ਬਰ ਏਸ਼ੀਅਨ ਖੇਡਾਂ 2026 ਵਿਚ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਕਬੱਡੀ ਦੇ ਫਾਈਨਲ ਵਿਚ ਪਹੁੰਚੀਆਂ