25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸੁੱਤੇ ਪਏ ਕਾਂਸਟੇਬਲ ਨੂੰ ਮਾਰੀ ਗੋਲੀ , ਸੈਕਟਰ -17 ਦੀ ਪੁਲਿਸ ਜਾਂਚ ਵਿਚ ਜੁਟੀ

ਚੰਡੀਗੜ੍ਹ, 25 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਦੀ ਖਾਤਾ ਸ਼ਾਖਾ ਵਿਚ ਤਾਇਨਾਤ ਹੈੱਡ ਕਾਂਸਟੇਬਲ ਨਿਤਿਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਵਾਰਦਾਤ ਸਥਾਨਕ ਸੈਕਟਰ-22 ਵਿਚ ਵਾਪਰੀ ਹੈ।

ਅਜੀਤ ਡੈਸਕ 25-09-2026

ਚੰਡੀਗੜ੍ਹ, 25 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਦੀ ਖਾਤਾ ਸ਼ਾਖਾ ਵਿਚ ਤਾਇਨਾਤ ਹੈੱਡ ਕਾਂਸਟੇਬਲ ਨਿਤਿਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਵਾਰਦਾਤ ਸਥਾਨਕ ਸੈਕਟਰ-22 ਵਿਚ ਵਾਪਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੈਕਟਰ-17 ਅਤੇ ਪੁਲਿਸ ਚੌਂਕੀ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਅਪਰਾਧ ਵਾਲੀ ਥਾਂ ਨੂੰ ਸੀਲ ਕਰ ਦਿੱਤਾ। ਨਾਲ ਹੀ ਸੀ. ਐੱਫ. ਐੱਸ. ਸੈੱਲ. ਦੇ ਮਾਹਰਾਂ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਪੁਲਿਸ ਕਾਂਸਟੇਬਲ ਨੂੰ ਸੋਂਦੇ ਹੋਏ ਗੋਲੀ ਮਾਰੀ ਗਈ ਹੈ, ਗੋਲੀ ਇਨੀ ਨਜ਼ਦੀਕ ਤੋਂ ਮਾਰੀ ਗਈ ਹੈ ਕਿ ਉਸਦਾ ਖੋਪੜ ਬੁਰੀ ਤਰ੍ਹਾਂ ਖੁੱਲ੍ਹ ਗਿਆ।

ਅਗਲੀ ਖ਼ਬਰ ਏਸ਼ਿਆਈ ਖ਼ੇਡਾਂ: 10 ਮੀਟਰ ਏਅਰ ਪਿਸਟਲ ਵਿਚ ਸੁਰੂਚੀ-ਕਮਲਜੀਤ ਦੀ ਜੋੜੀ ਨੇ ਜਿੱਤਿਆ ਸੋਨ ਤਗਮਾ