25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਡਿੱਪੂ ਹੋਲਡਰ 5 ਨੂੰ ਚੰਡੀਗੜ੍ਹ ਵਿਖੇ ਲਾਉਣਗੇ ਧਰਨਾ

ਲੌਂਗੋਵਾਲ (ਸੰਗਰੂਰ), 25 ਸਤੰਬਰ (ਵਿਨੋਦ, ਖੰਨਾ)- ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਪੰਜਾਬ (ਰਜਿ:) ਦੇ...

ਅਜੀਤ ਡੈਸਕ 25-09-2026

ਲੌਂਗੋਵਾਲ (ਸੰਗਰੂਰ), 25 ਸਤੰਬਰ (ਵਿਨੋਦ, ਖੰਨਾ)- ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਪੰਜਾਬ (ਰਜਿ:) ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਡਿੱਪੂ ਹੋਲਡਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਾਇਜ਼ ਮੰਗਾਂ ਦੇ ਪਹਿਲ ਦੇ ਆਧਾਰ 'ਤੇ ਹੱਲ ਲਈ 5 ਅਕਤੂਬਰ (ਸੋਮਵਾਰ) ਨੂੰ ਅਨਾਜ ਭਵਨ, ਚੰਡੀਗੜ੍ਹ ਵਿਖੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ।

ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਬਦਲਾਅ ਦੇ ਨਾਮ 'ਤੇ ਬਣੀ ਆਪ ਸਰਕਾਰ ਨੇ ਡਿੱਪੂ ਹੋਲਡਰਾਂ ਨਾਲ ਵਾਅਦਾ ਕਰਕੇ ਧ੍ਰੋਹ ਕਮਾਇਆ ਹੈ ਜਦਕਿ ਡਿੱਪੂ ਹੋਲਡਰਾਂ ਦਾ ਇਸ ਸਰਕਾਰ ਦੇ ਗਠਨ ਵਿਚ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਦੇਣ ਮੌਕੇ  ਨਿਕਲਦੀਆਂ 5 ਪਰਚੀਆਂ ਆਮ ਜਨਤਾ ਅਤੇ ਡਿੱਪੂ ਹੋਲਡਰਾਂ ਦੇ ਜੀਅ ਦਾ ਜੰਜਾਲ ਬਣੀਆਂ ਹੋਈਆਂ ਹਨ।

ਇਸ ਤੋਂ ਇਲਾਵਾ 2021-22 ਵਿਚ ਬਣਾਏ ਡਿੱਪੂਆਂ ਨੂੰ ਰੱਦ ਕਰਨਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮਾਰਕਫੈੱਡ ਡਿੱਪੂਆਂ ਦੀ ਤਰਜ਼ 'ਤੇ ਡਿੱਪੂ ਹੋਲਡਰਾਂ ਨੂੰ 68,000 ਪ੍ਰਤੀ ਮਹੀਨਾ ਮਾਣ ਭੱਤਾ, ਬਿਜਲੀ ਦਾ ਬਿੱਲ ਅਤੇ ਦੁਕਾਨ ਦਾ ਕਿਰਾਇਆ ਦਿੱਤਾ ਜਾਵੇ ਅਤੇ 2021-22 ਵਾਲੇ ਡਿੱਪੂ ਬਹਾਲ ਕੀਤੇ ਜਾਣ।

ਇਸ ਤੋਂ ਇਲਾਵਾ ਰਾਸ਼ਨ ਵੰਡਣ ਸਮੇਂ ਪੰਜ ਪਰਚੀਆਂ ਦੀ ਬਜਾਏ ਇਕੋ ਪਰਚੀ ਜਾਰੀ ਕਰਨ ਅਤੇ ਲੋਡਿੰਗ-ਅਨਲੋਡਿੰਗ ਅਤੇ ਟ੍ਰਾਂਸਪੋਰਟ ਦੀ ਰਕਮ ਸਿੱਧੀ ਡਿੱਪੂ ਹੋਲਡਰਾਂ ਨੂੰ ਦੇਣ ਦੀ ਮੰਗ ਸਮੇਤ ਹੋਰਨਾਂ ਮੰਗਾਂ ਨੂੰ ਜਲਦ ਪੂਰਾ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਸਮੂਹ ਡਿੱਪੂ ਹੋਲਡਰਾਂ ਨੂੰ 5 ਅਕਤੂਬਰ ਦੇ ਚੰਡੀਗੜ੍ਹ ਧਰਨੇ ਵਿਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ।

ਪਿਛਲੀ ਖ਼ਬਰ ਏਸ਼ੀਅਨ ਖੇਡਾਂ 2026 ਵਿਚ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਕਬੱਡੀ ਦੇ ਫਾਈਨਲ ਵਿਚ ਪਹੁੰਚੀਆਂ ਅਗਲੀ ਖ਼ਬਰ ਸੁੱਤੇ ਪਏ ਕਾਂਸਟੇਬਲ ਨੂੰ ਮਾਰੀ ਗੋਲੀ , ਸੈਕਟਰ -17 ਦੀ ਪੁਲਿਸ ਜਾਂਚ ਵਿਚ ਜੁਟੀ