01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਡੀ.ਏ.ਵੀ. ਕਾਲਜ ‘ਸਰਵੋਤਮ ਗ੍ਰੀਨ ਪ੍ਰੈਕਟਿਸ ਐਵਾਰਡ-2026’ ਨਾਲ ਸਨਮਾਨਿਤ

ਅਜੀਤ ਡੈਸਕ 03-07-2026
ਹੁਸ਼ਿਆਰਪੁਰ, 2 ਜੁਲਾਈ (ਨਰਿੰਦਰ ਸਿੰਘ ਬੱਡਲਾ)- ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਨੂੰ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਅਧੀਨ ਭਾਰਤ ਦੇ ਰਾਸ਼ਟਰੀ ਐਜੂਟਰੱਸਟ ਵਲੋਂ ਵੱਕਾਰੀ ਸਰਵੋਤਮ ਗ੍ਰੀਨ ਪ੍ਰੈਕਟਿਸ ਐਵਾਰਡ-2026 ਨਾਲ ਸਨਮਾਨਿਤ ਕੀਤਾ ਗਿਆ ਹੈ। ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਵਿਨੈ ਕੁਮਾਰ ਨੇ ਦੱਸਿਆ ਕਿ ਇਹ ਪੁਰਸਕਾਰ ਸੰਸਥਾ ਦੀ ਸਥਿਰਤਾ ਅਤੇ ਵਾਤਾਵਰਨ-ਅਨੁਕੂਲ ਪਹਿਲਕਦਮੀਆਂ ਪ੍ਰਤੀ ਕਾਲਜ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਕਾਲਜ ਵਲੋਂ ਪ੍ਰਭਾਵਸ਼ਾਲੀ ਸਰੋਤ ਪ੍ਰਬੰਧਨ, ਗ੍ਰੀਨ ਪ੍ਰੈਕਟਿਸ ਨੂੰ ਅਪਣਾਉਣ, ਵਿਦਿਆਰਥੀਆਂ ਅਤੇ ਸਟਾਫ਼ ਨੂੰ ਉਨ੍ਹਾਂ ਦੀ ਵਾਤਾਵਰਨ ਜ਼ਿੰਮੇਵਾਰੀ ਪ੍ਰਤੀ ਜਾਗਰੂਕ ਕੀਤਾ। ਈਕੋ-ਕਲੱਬ ਟੀਮ ਨੂੰ ਵਧਾਈ ਦਿੰਦੇ ਹੋਏ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਆਰ.ਐਮ. ਭੱਲਾ ਨੇ ਜ਼ੋਰ ਦੇ ਕੇ ਕਿਹਾ ਕਿ ਡੀ.ਏ.ਵੀ. ਕਾਲਜ ਨੇ ਆਪਣੇ ਮੁੱਖ ਮੁੱਲਾਂ ਅਤੇ ਰੋਜ਼ਾਨਾ ਅਭਿਆਸਾਂ ‘ਚ ਇਸ ਪ੍ਰੈਕਟਿਸ ਨੂੰ ਸ਼ਾਮਿਲ ਕਰਕੇ ਵਿੱਦਿਅਕ ਸੰਸਥਾਵਾਂ ਲਈ ਇਕ ਮਾਪਦੰਡ ਸਥਾਪਤ ਕੀਤਾ ਹੈ। ਉਨ੍ਹਾਂ ਸੰਸਥਾ ਨੂੰ ਭਵਿੱਖ ‘ਚ ਇਨ੍ਹਾਂ ਯਤਨਾਂ ਨੂੰ ਬਣਾਈ ਰੱਖਣ ਲਈ ਉਤਸ਼ਾਹਿਤ ਕੀਤਾ।
ਪਿਛਲੀ ਖ਼ਬਰ ਪੰਥਕ ਤਾਲਮੇਲ ਕਮੇਟੀ ਨੇ ਸੰਤ ਅਮਰੀਕ ਸਿੰਘ ਤੇ ਸੰਤ ਜਸਪਾਲ ਸਿੰਘ ਨਾਲ ਕੀਤਾ ਵਿਚਾਰ-ਵਟਾਂਦਰਾ ਅਗਲੀ ਖ਼ਬਰ ਡਾ. ਇਸ਼ਾਂਕ ਨੇ ਖ਼ਾਨਪੁਰ ਵਿਖੇ ਖੇਡ ਮੈਦਾਨ ਦੀ ਚਾਰਦੀਵਾਰੀ ਦਾ ਨੀਂਹ ਪੱਥਰ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।