02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸੰਗਤ ਸਿੰਘ ਗਿਲਜੀਆਂ ਦੇ ਸੂਬਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨਾਲ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ

ਅਜੀਤ ਡੈਸਕ 03-07-2026
ਟਾਂਡਾ ਉੜਮੁੜ, 2 ਜੁਲਾਈ (ਦੀਪਕ ਬਹਿਲ)- ਕਾਂਗਰਸ ਪਾਰਟੀ ਵਲੋਂ ਜਾਰੀ ਕੀਤੀ ਗਈ ਨਵੇਂ ਅਹੁਦੇਦਾਰਾਂ ਦੀ ਸੂਚੀ ਵਿਚ ਸੀਨੀਅਰ ਨੇਤਾ ਸ. ਸੰਗਤ ਸਿੰਘ ਗਿਲਜੀਆਂ ਉੱਪਰ ਇੱਕ ਵਾਰ ਫਿਰ ਵਿਸ਼ਵਾਸ ਜਤਾਇਆ ਗਿਆ ਹੈ ਜਿਸ ਦੇ ਚੱਲਦਿਆਂ ਗਿਲਜੀਆਂ ਨੂੰ ਸੂਬੇ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਪਾਰਟੀ ਹਾਈਕਮਾਂਡ ਵਲੋਂ ਸੂਬੇ ਅੰਦਰ ਹਰ ਵਰਗ ਨੂੰ ਜਿੱਥੇ ਨੁਮਾਇੰਦਗੀ ਦੇਣ ਦੀ ਜੋ ਕੋਸ਼ਿਸ਼ ਕੀਤੀ ਗਈ ਹੈ ਉਸੇ ਤਹਿਤ ਗਿਲਜੀਆਂ ਨੂੰ ਵੀ ਇਸ ਵਿਚ ਨੁਮਾਇੰਦਗੀ ਦਿੱਤੀ ਗਈ ਹੈ। ਸੂਬੇ ਦੇ ਕਾਰਜਕਾਰੀ ਪ੍ਰਧਾਨ ਬਣਨ ਮਗਰੋਂ ਜਿੱਥੇ ਗਿਲਜੀਆਂ ਸਾਬਕਾ ਮੰਤਰੀ ਪੰਜਾਬ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਮੈਨੂੰ ਪਾਰਟੀ ਦੇ ਸੰਗਠਨ ’ਚ ਉੱਚ ਅਹੁਦੇ ’ਤੇ ਨਿਵਾਜਿਆ ਉਨ੍ਹਾਂ ਪਾਰਟੀ ਹਾਈਕਮਾਂਡ ਵਲੋਂ ਸਾਰੇ ਵਰਗਾਂ ਦੇ ਹੱਕ ’ਚ ਲਏ ਫ਼ੈਸਲੇ ਪ੍ਰਤੀ ਜਿੱਥੇ ਸੰਤੁਸ਼ਟੀ ਜਤਾਈ ਉੱਥੇ ਕਿਹਾ ਕਿ 2027 ਦੀਆਂ ਚੋਣਾਂ ਅੰਦਰ ਪਾਰਟੀ ਪੂਰੀ ਤਰ੍ਹਾਂ ਇੱਕਜੁੱਟਤਾ ਨਾਲ ਚੋਣਾਂ ਲੜੇਗੀ ਤੇ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਾਏਗੀ।
ਪਿਛਲੀ ਖ਼ਬਰ ਐੱਸ.ਆਈ.ਆਰ. ਤਹਿਤ ਬੀ.ਐੱਲ.ਓਜ਼. ਤੋਂ ਦਬਾਅ ਰਹਿਤ ਕੰਮ ਕਰਵਾਇਆ ਜਾਵੇ- ਜੀ.ਟੀ.ਯੂ. ਅਗਲੀ ਖ਼ਬਰ ਕਿਸਾਨਾਂ ਨੂੰ ਮਨਜ਼ੂਰੀ ਪੱਤਰ ਜਾਰੀ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।