26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਿਲਵਰ ਓਕ ਸਕੂਲ 'ਚ ਸ਼ਾਨਦਾਰ ਢੰਗ ਨਾਲ ਮਨਾਇਆ ਮਾਂ ਦਿਵਸ

ਅਜੀਤ ਡੈਸਕ 10-05-2026
ਟਾਂਡਾ ਉੜਮੁੜ, 9 ਮਈ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜਪੁਰ 'ਚ ਮਾਂ ਦਿਵਸ ਮੌਕੇ ਇਕ ਸ਼ਾਨਦਾਰ ਪ੍ਰੋਗਰਾਮ ਉਲੀਕਿਆ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿ੍ੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ 'ਚ ਇਹ ਪ੍ਰੋਗਰਾਮ ਸਫਲਤਾ ਪੂਰਵਕ ਨੇਪਰੇ ਚੜਿ੍ਹਆ | ਪਿ੍ੰਸੀਪਲ ਮੁਨੀਸ਼ਾ ਸੰਗਰ ਨੇ ਪ੍ਰੋਗਰਾਮ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਅੱਜ ਯੂ. ਕੇ. ਜੀ. ਕਲਾਸ ਦੇ ਬੱਚਿਆਂ ਦੀਆਂ ਮਾਵਾਂ ਨੂੰ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਸੀ | ਪਿ੍ੰਸੀਪਲ ਸੰਗਰ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਮਾਵਾਂ ਦਾ ਸਾਡੇ ਜੀਵਨ 'ਚ ਇਕ ਵਡਮੁੱਲਾ ਯੋਗਦਾਨ ਹੁੰਦਾ ਹੈ | ਅਸੀਂ ਸਾਡੀ ਮਾਂ ਦੀ ਸਾਡੇ ਜੀਵਨ ਨੂੰ ਸੰਵਾਰਨ ਲਈ ਕੀਤੀ ਗਈ ਦੀ ਅਣਥੱਕ ਮਿਹਨਤ ਨੂੰ ਅੱਖੋਂ ਓਹਲੇ ਨਹੀਂ ਕਰ ਸਕਦੇ | ਬੱਚਿਆਂ ਦੀਆਂ ਮਾਵਾਂ ਨੇ ਵੀ ਪੂਰੇ ਜੋਸ਼ ਦੇ ਨਾਲ ਇਸ ਪ੍ਰੋਗਰਾਮ 'ਚ ਭਾਗ ਲਿਆ | ਇਸ ਮੌਕੇ ਬੱਚਿਆਂ ਦੀਆਂ ਮਾਵਾਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਅੱਜ ਤਾਂ ਇਹ ਪ੍ਰੋਗਰਾਮ ਸਕੂਲ ਵਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਲੀਕਿਆ ਗਿਆ ਸੀ | ਇਸ ਮੌਕੇ ਸੀ. ਸੀ. ਏ. ਵਿਭਾਗ ਵਲੋਂ ਮਾਵਾਂ ਦੇ ਲਈ ਅਲੱਗ-ਅਲੱਗ ਗਤੀਵਿਧੀਆਂ ਤੇ ਖੇਡਾਂ ਆਯੋਜਿਤ ਕੀਤੀਆਂ ਗਈਆਂ ਸਨ | ਸਕੂਲ ਮੈਨੇਜਮੈਂਟ ਵਲੋਂ ਉਨ੍ਹਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ | ਸਕੂਲ ਦੇ ਸੰਗੀਤ ਵਿਭਾਗ ਦੇ ਬੱਚਿਆਂ ਤੇ ਯੂ. ਕੇ. ਜੀ. ਕਲਾਸ ਦੇ ਬੱਚਿਆਂ ਨੇ ਸ਼ਾਨਦਾਰ ਪਰਫੋਰਮੈਂਸ ਪੇਸ਼ ਕੀਤੀਆਂ | ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਅਮਰਜੀਤ ਕੌਰ ਸੈਣੀ, ਜਗਬੰਧਨ ਸਿੰਘ, ਕੰਚਨ, ਬਲਜੀਤ, ਸੁਮਿਤ, ਪਰਮਜੀਤ, ਵਿਸ਼ਾਲੀ, ਰਾਜਵੀਰ, ਗੁਰਪ੍ਰੀਤ, ਇਕਬਾਲ, ਪੂਜਾ, ਸੁਵੇਤਾ, ਪ੍ਰਭਜੀਤ, ਪਰਵੀਨ, ਰੁਪਿੰਦਰ, ਸੁਖਜਿੰਦਰ, ਹਰਜੀਤ ਅਤੇ ਬਾਕੀ ਸਟਾਫ਼ ਵੀ ਮੌਜੂਦ ਸਨ |
ਪਿਛਲੀ ਖ਼ਬਰ ਕਾਮਾਹੀ ਦੇਵੀ ਵਿਖੇ ਕਾਂਗਰਸ ਪਾਰਟੀ ਦੀ ਹੰਗਾਮੀ ਮੀਟਿੰਗ ਅਗਲੀ ਖ਼ਬਰ ਜੋਗੀਆਣਾ ਵਿਖੇ ਡੇਂਗੂ ਲਾਰਵੇ ਦਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।