26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕਾਮਾਹੀ ਦੇਵੀ ਵਿਖੇ ਕਾਂਗਰਸ ਪਾਰਟੀ ਦੀ ਹੰਗਾਮੀ ਮੀਟਿੰਗ

ਅਜੀਤ ਡੈਸਕ 10-05-2026
ਤਲਵਾੜਾ, 9 ਮਈ (ਮਨੀਸ਼ਾ ਮਹਿਤਾ)-ਕਾਮਾਹੀ ਦੇਵੀ ਵਿਖੇ ਕਾਂਗਰਸ ਪਾਰਟੀ ਦੀ ਹੰਗਾਮੀ ਬੈਠਕ ਹੋਈ, ਜਿਸ 'ਚ ਸੀਨੀਅਰ ਕਾਂਗਰਸੀ ਨੇਤਾ ਤਿਰਲੋਕ ਸ਼ਾਹੀ ਉਚੇਚੇ ਤੌਰ 'ਤੇ ਪਹੁੰਚੇ | ਬੈਠਕ 'ਚ ਕੰਢੀ ਖੇਤਰ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਕਾਮਾਹੀ ਦੇਵੀ ਖੇਤਰ ਵਾਸੀਆਂ ਵਲੋਂ ਮੰਗ ਕੀਤੀ ਗਈ ਕਿ ਸਾਨੂੰ ਸਰਕਾਰੀ ਕੰਮ ਕਰਵਾਉਣ ਲਈ ਮੁਕੇਰੀਆਂ-ਤਲਵਾੜਾ-ਦਸੂਹਾ ਵਿਖੇ ਜਾਣਾ ਪੈਂਦਾ ਹੈ | ਉਨ੍ਹਾਂ ਮੰਗ ਕੀਤੀ ਕਿ ਕਾਮਾਹੀ ਦੇਵੀ ਨੂੰ ਸਬ ਤਹਿਸੀਲ ਤੇ ਬਲਾਕ ਦਾ ਦਰਜਾ ਦਿੱਤਾ ਜਾਵੇ | ਸਰਕਾਰੀ ਹਸਪਤਾਲ ਕਾਮਾਹੀ ਦੇਵੀ ਵਿਖੇ ਦਿਨ ਦੇ ਸਮੇਂ ਡਾਕਟਰ ਬੈਠਦੇ ਹਨ, ਪਰ ਰਾਤ ਸਮੇਂ ਕੋਈ ਵੀ ਡਾਕਟਰ ਨਹੀਂ ਬੈਠਦਾ, ਜਿਸ ਕਰਕੇ ਲੋਕਾਂ ਨੂੰ ਰਾਤ ਸਮੇਂ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਾਮਾਹੀ ਦੇਵੀ ਖੇਤਰ 'ਚ ਪੀਣ ਵਾਲੇ ਪਾਣੀ ਦੀ ਵੀ ਗੰਭੀਰ ਸਮੱਸਿਆ ਰਹਿੰਦੀ ਹੈ | ਕੰਢੀ ਖੇਤਰ ਜੰਗਲੀ ਜਾਲਵਰ ਫਸਲਾਂ ਦਾ ਕਾਫ਼ੀ ਨੁਕਸਾਨ ਕਰਦੇ ਹਨ | ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ | ਹਾਜ਼ਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਅਸੀਂ ਸ਼ਾਹੀ ਸਾਹਿਬ ਨਾਲ ਚਟਾਂਨ ਵਾਂਗ ਖੜੇ੍ਹ ਹਾਂ | ਸ. ਸਾਹੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਇਨ੍ਹਾਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਤਿਰਲੋਕ ਸਾਹੀ, ਪੰਚਾਇਤ ਮੈਂਬਰ ਰਵਿੰਦਰ ਸਿੰਘ ਰਾਮਪੁਰ, ਸਰਬਜੀਤ ਸਿੰਘ ਬਹਿ ਕੁਸ਼ਾਲਾ, ਦੇਵ ਰਾਜ ਬਹਿ ਰੰਗਾ, ਸਚਿਨ ਕੁਮਾਰ ਨਰੰਗਪੁਰ, ਜਸ਼ਪਾਲ ਸਿੰਘ, ਜਗਪਾਲ ਸਿੰਘ, ਰਾਹੁਲ, ਅਸ਼ੋਕ ਕੁਮਾਰ, ਦਵਿੰਦਰ ਕੁਮਾਰ, ਗੋਪਾਲ ਸਿੰਘ, ਸਿਮਨਰਜੀਤ ਸਿੰਘ ਸ਼ਾਹੀ ਯੂਥ ਕਾਂਗਰਸੀ ਆਗੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੇ ਅਹੁਦੇਦਾਰਾਂ ਦੀ ਮੀਟਿੰਗ ਅਗਲੀ ਖ਼ਬਰ ਸਿਲਵਰ ਓਕ ਸਕੂਲ 'ਚ ਸ਼ਾਨਦਾਰ ਢੰਗ ਨਾਲ ਮਨਾਇਆ ਮਾਂ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।