26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਜੋਗੀਆਣਾ ਵਿਖੇ ਡੇਂਗੂ ਲਾਰਵੇ ਦਾ ਨਿਰੀਖਣ

ਅਜੀਤ ਡੈਸਕ 10-05-2026
ਪੱਸੀ ਕੰਢੀ, 9 ਮਈ (ਜਗਤਾਰ ਸਿੰਘ ਰਜਪਾਲਮਾ)-ਪਿੰਡ ਜੋਗੀਆਣਾ ਵਿਖੇ ਸਿਹਤ ਕਰਮਚਾਰੀ ਰਾਜੀਵ ਰੋਮੀ ਵਲੋਂ ਘਰਾਂ 'ਚ ਡੇਂਗੂ ਦੇ ਲਾਰਵੇ ਦਾ ਨਿਰੀਖਣ ਕੀਤਾ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਡੇਂਗੂ, ਮਲੇਰੀਆ, ਚਿਕਨਗੁਣੀਆ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ | ਉਨ੍ਹਾਂ ਹਕਾ ਡੇਂਗੂ ਦਾ ਮੱਛਰ ਘਰਾਂ ਦੇ ਕੂਲਰਾਂ ਗਮਲਿਆਂ, ਫਰੀਜਾਂ ਦੀਆਂ ਬੈਕ ਟਰੇਆਂ, ਖੁੱਲ੍ਹੀਆਂ ਪਾਣੀ ਦੀਆਂ ਟੈਂਕੀਆਂ, ਬਿਨ੍ਹਾਂ ਢੱਕੇ ਹੋਏ ਜਮਾਂ ਕਰਕੇ ਰੱਖਿਆ ਹੋਇਆ ਪਾਣੀ, ਜਾਨਵਰਾਂ, ਪੰਛੀਆਂ ਨੂੰ ਪਾਣੀ ਪਿਲਾਉਣ ਵਾਲੇ ਬਰਤਨਾਂ ਆਦਿ ਵਿਚ ਇਕ ਹਫ਼ਤੇ ਵਿਚ ਪੈਦਾ ਹੋ ਸਕਦਾ ਹੈ | ਉਨ੍ਹਾਂ ਲੋਕਾਂ ਨੂੰ ਟਾਇਰ, ਟੁੱਟੀਆਂ ਬਾਲਟੀਆਂ, ਪਲਾਸਟਿਕ ਦੇ ਡੱਬੇ, ਡਿਸਪੋਜ਼ੇਬਲ ਕੱਪ-ਪਲੇਟਾਂ ਤੇ ਹੋਰ ਕਈ ਤਰ੍ਹਾਂ ਦੇ ਡੱਬੇ ਖੁੱਲ੍ਹੇ ਵਿਚ ਜਾਂ ਛੱਤ ਤੇ ਨਾ ਸੁੱਟਣ ਲਈ ਕਿਹਾ ਗਿਆ | ਉਨ੍ਹਾਂ ਕਿਹਾ ਡੇਂਗੂ ਦੇ ਸਾਰੇ ਟੈਸਟ ਤੇ ਇਲਾਜ ਸਰਕਾਰੀ ਸਿਹਤ ਸੰਸਥਾਵਾਂ 'ਚ ਫ੍ਰੀ ਕੀਤੇ ਜਾਂਦੇ ਹਨ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ, ਸਰਪੰਚ ਰਾਮ ਲਾਲ, ਪੰਚ ਕਮਲ ਚੌਧਰੀ, ਕੁਸਮ ਲਤਾ ਵਿਲੇਜ਼ ਹੈਲਥ ਕਮੇਟੀ ਚੇਅਰਪਰਸਨ, ਉਸ਼ਵਿੰਦਰ ਕੌਰ, ਸ਼ਾਰਦਾ ਦੇਵੀ, ਗੁਰਦਿਆਲ ਚੰਦ, ਆਸ਼ਾ ਵਰਕਰ ਸੁਭਾਸ਼ ਰਾਣੀ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸਿਲਵਰ ਓਕ ਸਕੂਲ 'ਚ ਸ਼ਾਨਦਾਰ ਢੰਗ ਨਾਲ ਮਨਾਇਆ ਮਾਂ ਦਿਵਸ ਅਗਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਮਦਰਜ਼ ਡੇ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।