26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਜ਼ਿਲ੍ਹਾ ਪੱਧਰੀ ਕ੍ਰਿਕਟ ਟੂਰਨਾਮੈਂਟ ’ਚ ਨੰਗਲ ਖਨੌੜਾ ਦੇ ਖਿਡਾਰੀਆਂ ਨੇ ਕੀਤਾ ਝੰਡਾ ਬੁਲੰਦ

ਰਾਮਗੜ੍ਹ ਸੀਕਰੀ, 25 ਅਗਸਤ (ਕਟੋਚ)- ਜ਼ਿਲ੍ਹਾ ਪੱਧਰੀ ਕ੍ਰਿਕੇਟ ਟੂਰਨਾਮੈਂਟ ਅੰਡਰ-14 ਉਮਰ ਗਰੁੱਪ (ਲੜਕੇ) ਵਿਚ ਬਲਾਕ ਤਲਵਾੜਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਿਸ ਵਿਚ ਸਰਕਾਰੀ ਮਿਡਲ ਸਕੂਲ ਝਰੇੜਾ ਦੇ ਹੋਣਹਾਰ ਖਿਡਾਰੀਆਂ ਕਰਿਸ਼ ਪਟਿਆਲ ਅਤੇ ਆਦਰਸ਼ ਪ੍ਰਜਾਪੱਤੀ ਦੀ ਜੋੜੀ ਨੇ ਬਲਾਕ ਤਲਵਾੜਾ ਦਾ ਝੰਡਾ ਬੁਲੰਦ ਕੀਤਾ ਹੈ। ਸਕੂਲ ਪ੍ਰਮੁੱਖ ਸ੍ਰੀ ਪਰਸ਼ੋਤਮ ਦਾਸ ਨੇ ਅਜੀਤ ਨੂੰ ਦੱਸਿਆ ਕਿ ਉਕਤ ਦੋਵੇਂ ਖਿਡਾਰੀ ਜ਼ਿਲ੍ਹਾ ਪੱਧਰ ਦੇ ਪੂਰੇ ਟੂਰਨਾਮੈਂਟ ਵਿਚ ਅਜੇਤੂ ਰਹੇ ਹਨ ਅਤੇ ਇੱਕ ਵੀ ਮੈਚ ਨਹੀਂ ਹਾਰੇ।

ਅਜੀਤ ਡੈਸਕ 26-08-2026
ਰਾਮਗੜ੍ਹ ਸੀਕਰੀ, 25 ਅਗਸਤ (ਕਟੋਚ)- ਜ਼ਿਲ੍ਹਾ ਪੱਧਰੀ ਕ੍ਰਿਕੇਟ ਟੂਰਨਾਮੈਂਟ ਅੰਡਰ-14 ਉਮਰ ਗਰੁੱਪ (ਲੜਕੇ) ਵਿਚ ਬਲਾਕ ਤਲਵਾੜਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਿਸ ਵਿਚ ਸਰਕਾਰੀ ਮਿਡਲ ਸਕੂਲ ਝਰੇੜਾ ਦੇ ਹੋਣਹਾਰ ਖਿਡਾਰੀਆਂ ਕਰਿਸ਼ ਪਟਿਆਲ ਅਤੇ ਆਦਰਸ਼ ਪ੍ਰਜਾਪੱਤੀ ਦੀ ਜੋੜੀ ਨੇ ਬਲਾਕ ਤਲਵਾੜਾ ਦਾ ਝੰਡਾ ਬੁਲੰਦ ਕੀਤਾ ਹੈ। ਸਕੂਲ ਪ੍ਰਮੁੱਖ ਸ੍ਰੀ ਪਰਸ਼ੋਤਮ ਦਾਸ ਨੇ ਅਜੀਤ ਨੂੰ ਦੱਸਿਆ ਕਿ ਉਕਤ ਦੋਵੇਂ ਖਿਡਾਰੀ ਜ਼ਿਲ੍ਹਾ ਪੱਧਰ ਦੇ ਪੂਰੇ ਟੂਰਨਾਮੈਂਟ ਵਿਚ ਅਜੇਤੂ ਰਹੇ ਹਨ ਅਤੇ ਇੱਕ ਵੀ ਮੈਚ ਨਹੀਂ ਹਾਰੇ। ਉਨ੍ਹਾਂ ਦੱਸਿਆ ਕਿ ਦੋਨੋਂ ਖਿਡਾਰੀ ਭਵਿੱਖ ਵਿਚ ਸੂਬਾ ਪੱਧਰੀ ਟੂਰਨਾਮੈਂਟ ਵਿਚ ਭਾਗ ਲੈਣਗੇ। ਸਕੂਲ ਦੀ ਇਸ ਉਪਲਬਧੀ ਤੇ ਉਨ੍ਹਾਂ ਸਕੂਲ ਦੇ ਸਮੂਹ ਸਟਾਫ਼ ਵਿਦਿਆਰਥੀ ਖਿਡਾਰੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਬੀ. ਐਨ. ਓ. ਪਿ੍ਰੰਸੀਪਲ ਜਪਿੰਦਰ ਕੁਮਾਰ ਅਤੇ ਪਿ੍ਰੰ. ਧੀਰਜ ਵਸ਼ਿਸ਼ਟ ਨੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸੂਬਾ ਪੱਧਰੀ ਖੇਡਾਂ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਹਨ।
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ’ਚ 70ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਵੇਟ ਲਿਫਟਿੰਗ ਦੇ ਮੁਕਾਬਲੇ ਸ਼ੁਰੂ ਅਗਲੀ ਖ਼ਬਰ ਇਮੀਗ੍ਰੇਸ਼ਨ ਮਾਹਿਰ ਅਵਤਾਰ ਸਿੰਘ ਅਰੋੜਾ ਵੱਲੋਂ ਕੰਨਿਆ ਵਿਦਿਆਲਾ ਨੂੰ ਰਾਸ਼ੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।