ਜਲੰਧਰ-ਪਿ੍ੰਸੀਪਲ ਡਾ. ਮਨਜੀਤ ਸਿੰਘ ਦਾ ਜਨਮ 6 ਮਾਰਚ 1966 ਨੂੰ ਮਾਤਾ ਸਵਰਨ ਕੌਰ ਤੇ ਪਿਤਾ ਚੰਨਣ ਸਿੰਘ ਦੇ ਘਰ ਪਿੰਡ ਛੋਟਾ ਗੰਭੋਵਾਲ (ਹੁਸ਼ਿਆਰਪੁਰ) ਵਿਖੇ ਹੋਇਆ | ਇਨ੍ਹਾਂ ਨੇ ਮੁੱਢਲੀ ਵਿਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ, ਮੈਟਿ੍ਕ ਗੌਰਮਿੰਟ ਹਾਈ ਸਕੂਲ ਖੁੱਡਾ ਅਤੇ ਬਾਰਵੀਂ ਗੌਰਮਿੰਟ ਹਾਇਰ ਸੈਕੰਡਰੀ ਸਕੂਲ ਟਾਂਡਾ ਤੋਂ ਕੀਤੀ | 1983 ਵਿਚ ਬੀ. ਪੀ. ਐੱਡ. ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਕਾਲਜ ਪਟਿਆਲਾ ਤੋਂ ਕੀਤੀ | ਉਪਰੰਤ ਐਨ. ਆਈ. ਐਸ. ਵੇਟ ਲਿਫਟਿੰਗ ਦਾ ਡਿਪਲੋਮਾ ਐਨ. ਆਈ. ਐਸ. ਪਟਿਆਲਾ ਤੋਂ ਕੀਤਾ | ਐਮ. ਏ. ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਕੀਤੀ | ਕਿੱਤੇ ਵਜੋਂ ਸਭ ਤੋਂ ਪਹਿਲੀ ਸ਼ੁਰੂਆਤ ਖ਼ਾਲਸਾ ਕਾਲਜ ਵੁਮੈਨ ਸਿਧਵਾਂ ਖੁਰਦ ਤੋਂ ਕੀਤੀ | ਉਪਰੰਤ ਨਵੋਦਿਆ ਵਿਦਿਆਲਿਆ ਤੇ ਗੌਰਮਿੰਟ ਕਾਲਜ ਟਾਂਡਾ ਸੇਵਾਵਾਂ ਨਿਭਾਈਆਂ | ਉਪਰੰਤ ਬਤੌਰ ਸਕੂਲ ਲੈਕਚਰਾਰ ਲੁਧਿਆਣਾ ਵਿਖੇ ਸੇਵਾ ਕੀਤੀ ਤੇ ਇਸ ਪਿਛੋਂ ਆਪਣੀ ਮੰਜਿਲ ਤਲਾਸ਼ ਦੀਆਂ 01-08-1995 ਨੂੰ ਰਾਮਗੜ੍ਹੀਆ ਕਾਲਜ ਜੁਆਇਨ ਕੀਤਾ | ਪੀ. ਐੱਚ. ਦੀ ਡਿਗਰੀ ਡਾ. ਬਲਜਿੰਦਰ ਸਿੰਘ ਬੱਲ ਦੀ ਨਿਗਰਾਨੀ ਅਧੀਨ ਹਾਸਿਲ ਕੀਤੀ | 1995-2012 ਤੱਕ ਜੀ. ਐਨ. ਡੀ. ਯੂ. ਦੀ ਬਤੌਰ ਵੇਟ ਲਿਫਟਿੰਗ ਕੋਚ ਨੁਮਾਇੰਦਗੀ ਕੀਤੀ | ਇਸ ਦੌਰਾਨ ਅੰਤਰ 'ਵਰਸਿਟੀ 'ਚੋਂ ਜੀ. ਐਨ. ਡੀ. ਯੂ. ਦੀ ਟੀਮ ਹਰ ਵਾਰ ਪਹਿਲੇ ਦਰਜੇ 'ਤੇ ਰਹੀ | ਇੰਡੋ ਪਾਕਿ ਗੇਮਜ਼ ਜੋ ਕਿ 2014 ਵਿਚ ਲਾਹੌਰ ਪਾਕਿਸਤਾਨ ਵਿਖੇ ਹੋਈਆਂ, ਉਨ੍ਹਾਂ ਵਿਚ ਡਾ. ਮਨਜੀਤ ਸਿੰਘ ਨੇ ਇੰਡੀਆ ਦੀ ਟੀਮ ਦੀ ਨੁਮਾਇੰਦਗੀ ਕੀਤੀ | 19-9-2016 ਨੂੰ ਰਾਮਗੜ੍ਹੀਆ ਕਾਲਜ ਵਿਚ ਬਤੌਰ ਪਿ੍ੰਸੀਪਲ ਚਾਰਜ ਸੰਭਾਲਿਆ | ਇਹ ਜ਼ਿੰਮੇਵਾਰੀ 31-03-2026 ਤੱਕ 9 ਸਾਲ 6 ਮਹੀਨੇ 13 ਦਿਨ ਬਾਖੂਬੀ ਨਿਭਾਅ ਕੇ ਮਾਣ ਨਾਲ ਸੇਵਾਮੁਕਤੀ ਵੱਲ ਰੁਖ਼ ਕਰ ਰਹੇ ਹਨ | ਖੋਜ ਵਿਚ ਉਨ੍ਹਾਂ ਦੀ ਪ੍ਰਪਤੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ 9 ਪੁਸਤਕਾਂ ਹਨ, ਜਿਨ੍ਹਾਂ 'ਚੋਂ 3 ਇੰਟਰਨੈਸ਼ਨਲ ਤੇ 6 ਨੈਸ਼ਨਲ ਦਰਜੇ ਦੀਆਂ ਹਨ | 5 ਇੰਟਰਨੈਸ਼ਨਲ ਖੋਜ ਪੇਪਰ ਤੇ 23 ਨੈਸ਼ਨਲ ਦਰਜੇ ਦੇ ਖੋਜ ਪੱਤਰ ਹਨ | 28 ਖੋਜ ਪੱਤਰ ਵੱਖ-ਵੱਖ ਸੈਮੀਨਾਰ ਕਾਨਫਰੰਸਾਂ ਵਿਚ ਪਰਚੇ ਪੜਫੇ ਗਏ | 31 ਮਾਰਚ 2026 ਨੂੰ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੀ ਸੇਵਾ ਮੁਕਤੀ ਲਈ ਵਧਾਈਆਂ ਤੇ ਜ਼ਿੰਦਗੀ ਦੇ ਅਗਲੇਰੇ ਪੜਾਅ ਲਈ ਸ਼ੁੱਭਕਾਮਨਾਵਾਂ ਦਿੰਦੇ ਹਨ | ਡਾ. ਜਤਿੰਦਰ ਸਾਬੀ