31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਆਪ ਸਰਕਾਰ ਕੁਝ ਮਹੀਨਿਆਂ ਦੀ ਮਹਿਮਾਨ- ਅਰੁਣੇਸ਼ ਸ਼ਾਕਰ

ਅਜੀਤ ਡੈਸਕ 30-03-2026
ਤਲਵਾੜਾ, 29 ਮਾਰਚ (ਮਹਿਤਾ)- ਦਾਤਾਰਪੁਰ ਦੇ ਗੁਆਂਢੀ ਪਿੰਡ ਨਮੋਲ਼ੀ ਵਿਖੇ ਭਾਰਤੀ ਜਨਤਾ ਪਾਰਟੀ ਦੀ ਬੈਠਕ ਹੋਈ ਜਿਸ ਵਿਚ ਸਾਬਕਾ ਕੈਬਿਨਟ ਮੰਤਰੀ ਅਰੁਣੇਸ਼ ਸ਼ਾਕਰ ਅਤੇ ਉਨਾਂ ਦੇ ਸਪੁੱਤਰ ਆਭਾਸ ਸ਼ਾਕਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਪਿੰਡ ਨਮੋਲੀ ਵਾਸੀਆਂ ਵੱਲੋਂ ਬੈਠਕ ਵਿਚ ਪਹੁੰਚਣ 'ਤੇ ਅਰੁਣੇਸ਼ ਸ਼ਾਕਰ ਅਤੇ ਆਭਾਸ ਸ਼ਾਕਰ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸ਼ਾਕਰ ਨੇ ਕਿਹਾ ਕਿ ਆਪ ਸਰਕਾਰ ਹੁਣ ਕੁੱਝ ਮਹੀਨਿਆਂ ਦੀ ਮਹਿਮਾਨ ਹੈ | ਉਨਾਂ ਕਿਹਾ ਪੰਜਾਬ ਵਿਚ ਬੇਰੁਜ਼ਗਾਰੀ, ਰਿਸ਼ਵਤਖ਼ੋਰੀ, ਲੁੱਟਾਂ ਖੋਹਾਂ, ਕਤਲ ਸ਼ਰੇਆਮ ਹੋ ਰਹੇ ਹਨ | ਉਨਾਂ ਕਿਹਾ ਮੁਕੇਰੀਆਂ ਖੇਤਰ ਅਧੀਨ ਸ਼ਰੇਆਮ ਸਟੋਨ ਕਰੈਸ਼ਰ ਚੱਲ ਰਹੇ ਹਨ | ਇਸ ਮੌਕੇ ਦਵਿੰਦਰ ਲਵਲੀ, ਮਨੀ ਠਾਕਰ, ਜਰਨੈਲ ਸਿੰਘ, ਸੋਮਰਾਜ ਡਡਵਾਲ, ਠੇਕੇਦਾਰ ਜਰਨੈਲ ਸਿੰਘ, ਅਜੇ ਕੁਮਾਰ, ਬਲਰਾਮ, ਅਮਿੱਤ ਕੁਮਾਰ, ਤਰਸੇਮ ਕਰਾੜੀ, ਬੱਗਾ ਸੱਥਵਾਂ, ਉਪਦੇਸ਼ ਨਮੋਲ਼ੀ, ਕੁਲਦੀਪ ਚੰਦ, ਸੁਰਿੰਦਰ ਕਾਲਾ, ਡਾ: ਸੰਤੋਖ ਮੰਜਪੁਰ, ਮਨੀ ਚਕਰਿਆਲ, ਤਰਸੇਮ ਕਰਾੜੀ, ਮਦਨ ਨਮੋਲੀ, ਬਾਮਾ ਭਟੋਲੀ, ਥਿੱਪੂ ਭਟੋਲੀ, ਬਿੱਟੂ ਚੱਕਮੀਰਪੁਰ, ਗੁਰਦਿਆਲ ਚਿੰਗੜਵਾਂ, ਅਸ਼ਵਨੀ ਲੰਬੜਦਾਰ, ਜਗਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਨੌਜਵਾਨ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪਣ ਨਾਲ ਵਿਦੇਸ਼ਾਂ 'ਚ ਵੀ ਅਕਾਲੀ ਦਲ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਅਗਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼ : ਪਿ੍ੰਸੀਪਲ ਡਾ. ਮਨਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।