30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵਲੋਂ ਮੁਹੱਲਾ ਕਲੀਨਿਕ ਦਾ ਉਦਘਾਟਨ

ਅਜੀਤ ਡੈਸਕ 30-03-2026
ਤਲਵਾੜਾ, 29 ਮਾਰਚ (ਐੱਚ.ਐੱਸ.ਮਿੱਠੂ, ਮਹਿਤਾ)- ਤਲਵਾੜਾ ਦੇ ਈ.ਬੀ. ਕਾਲੋਨੀ ਵਿਚ ਅੱਜ ਇਕ ਹੋਰ ਨਵਾਂ ਮੁਹੱਲਾ ਕਲੀਨਿਕ ਖੋਲਿ੍ਹਆ ਗਿਆ ਜਿਸ ਦਾ ਉਦਘਾਟਨ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਹਲਕਾ ਵਿਧਾਇਕ ਦਸੂਹਾ ਨੇ ਕੀਤਾ | ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਘਰ ਦੇ ਨੇੜੇ ਹੀ ਬਿਹਤਰ ਅਤੇ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਮਹੱਲਾ ਕਲੀਨਿਕ ਇੱਕ ਮਹੱਤਵਪੂਰਨ ਕਦਮ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਤਲਵਾੜਾ ਬੱਸ ਸਟੈਂਡ ਨੇੜੇ ਵੀ ਇੱਕ ਮਹੱਲਾ ਕਲੀਨਿਕ ਖੋਲਿ੍ਹਆ ਗਿਆ ਸੀ, ਜਿਸ ਵਿਚ ਲੋਕ ਸਿਹਤ ਸੇਵਾਵਾਂ ਦਾ ਲਾਭ ਪ੍ਰਾਪਤ ਕਰ ਰਹੇ ਹਨ | ਹੁਣ ਤਲਵਾੜਾ ਵਿਚ ਇਹ ਦੂਸਰਾ ਕਲੀਨਿਕ ਜੋ ਕਿ ਇਲਾਕਾ ਵਾਸੀਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਿਹਤ ਸਹੂਲਤਾਂ ਪ੍ਰਦਾਨ ਕਰੇਗਾ | ਇਸ ਨਵੇਂ ਕਲੀਨਿਕ ਦੇ ਚੱਲਣ ਨਾਲ ਈ ਬੀ ਕਾਲੋਨੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਉਨ੍ਹਾਂ ਨੂੰ ਛੋਟੇ-ਮੋਟੇ ਇਲਾਜ ਲਈ ਦੂਰ ਨਹੀਂ ਜਾਣਾ ਪਵੇਗਾ | ਵਿਧਾਇਕ ਘੁੰਮਣ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਲੋਕ-ਹਿਤੈਸ਼ੀ ਯੋਜਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਸਰਕਾਰ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਲਗਾਤਾਰ ਕੰਮ ਕਰ ਰਹੀ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਸਥਾਨਕ ਨਿਵਾਸੀ, ਪਾਰਟੀ ਵਰਕਰ ਅਤੇ ਇਲਾਕੇ ਦੇ ਪ੍ਰਮੁੱਖ ਵਿਅਕਤੀ ਹਾਜ਼ਰ ਸਨ |
ਪਿਛਲੀ ਖ਼ਬਰ ਪਾਬਲਾ ਵਲੋਂ ਸਕੂਲ ਨੂੰ ਦਿੱਤੇ ਇੰਟਰ ਐਕਟਿਵ ਪੈਨਲ ਤੇ ਆਧੁਨਿਕ ਕੰਪਿਊਟਰਾਂ ਦਾ ਉਦਘਾਟਨ ਅਗਲੀ ਖ਼ਬਰ ਐੱਮ. ਆਰ. ਪੀ. ਡੀ. ਸਰਕਾਰੀ ਕਾਲਜ 'ਚ ਕੰਟੀਨ ਦਾ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।