30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਰੌਬਿਨ ਉਥੱਪਾ ਬਣੇ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ੀ ਕੋਚ

ਮੁੰਬਈ, 30 ਅਕਤੂਬਰ (ਪੀ. ਟੀ. ਆਈ.)-ਮੁੰਬਈ ਇੰਡੀਅਨਜ਼ ਨੇ ਸਾਬਕਾ ਭਾਰਤੀ ਬੱਲੇਬਾਜ਼ ਰੌਬਿਨ ਉਥੱਪਾ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 2027 ਦੇ ਸੀਜ਼ਨ ਲਈ ਸਆਪਣਾ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ।ਉਥੱਪਾ 2007 ਵਿਚ ਪੁਰਸ਼ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਇਹ 40 ਸਾਲਾ ਖਿਡਾਰੀ ਆਈ.ਪੀ.ਐੱਲ. ਦੇ ਪਹਿਲੇ ...

ਅਜੀਤ ਡੈਸਕ 31-10-2026

ਮੁੰਬਈ, 30 ਅਕਤੂਬਰ (ਪੀ. ਟੀ. ਆਈ.)-ਮੁੰਬਈ ਇੰਡੀਅਨਜ਼ ਨੇ ਸਾਬਕਾ ਭਾਰਤੀ ਬੱਲੇਬਾਜ਼ ਰੌਬਿਨ ਉਥੱਪਾ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 2027 ਦੇ ਸੀਜ਼ਨ ਲਈ ਸਆਪਣਾ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ।ਉਥੱਪਾ 2007 ਵਿਚ ਪੁਰਸ਼ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਇਹ 40 ਸਾਲਾ ਖਿਡਾਰੀ ਆਈ.ਪੀ.ਐੱਲ. ਦੇ ਪਹਿਲੇ ਸੀਜ਼ਨ ਵਿਚ ਮੁੰਬਈ ਇੰਡੀਅਨਜ਼ ਵਲੋਂ ਖੇਡਿਆ ਸੀ। ਜ਼ਿਕਰਯੋਗ ਹੈ ਕਿ ਮੁੰਬਈ ਇੰਡੀਅਨਜ਼ ਨੇ ਵੀਰਵਾਰ ਨੂੰ ਗੇਂਦਬਾਜ਼ੀ ਕੋਚ ਲਸਿਥ ਮਲਿੰਗਾ ਅਤੇ ਪਾਰਸ ਮਹਾਮਬਰੇ ਦੇ ਨਾਲ-ਨਾਲ ਫੀਲਡਿੰਗ ਕੋਚ ਕਾਰਲ ਹਾਪਕਿਨਸਨ ਨਾਲੋਂ ਨਾਤਾ ਤੋੜ ਲਿਆ ਸੀ। ਫਰੈਂਚਾਇਜ਼ੀ ਨੇ ਪਿਛਲੇ ਹਫ਼ਤੇ ਆਪਣੇ ਬੱਲੇਬਾਜ਼ੀ ਕੋਚ ਕੀਰੋਨ ਪੋਲਾਰਡ ਨੂੰ ਮੁੱਖ ਕੋਚ ਵਜੋਂ ਪਦ-ਉੱਨਤ ਕੀਤਾ ਸੀ, ਜਿਨ੍ਹਾਂ ਨੇ ਮਾਹੇਲਾ ਜੈਵਰਧਨੇ ਦੀ ਜਗ੍ਹਾ ਲਈ ਸੀ।

ਪਿਛਲੀ ਖ਼ਬਰ ਆਸਕਰ ਪੁਰਸਕਾਰ: ਪ੍ਰਿਅੰਕਾ ਚੋਪੜਾ ਵਲੋਂ ਭਾਰਤੀ ਲਘੂ ਫ਼ਿਲਮ ‘ਵੀ ਵਰ ਹੀਅਰ’ ਦਾ ਸਮਰਥਨ ਅਗਲੀ ਖ਼ਬਰ ਭਾਰਤੀ ਮੂਲ ਦੇ ਅਹੂਜਾ ਪਰਿਵਾਰ ਵਲੋਂ ਕਲੀਵਲੈਂਡ ਸਟੇਟ ਯੂਨੀਵਰਸਿਟੀ ਨੂੰ ਇਕ ਕਰੋੜ ਡਾਲਰ ਦਾਨ