14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਵਿਧਾਇਕ ਘੁੰਮਣ ਨੇ ਨਵੀਂ ਬਣੀ ਸਲੈਬ ਦਾ ਕੀਤਾ ਉਦਘਾਟਨ

ਅਜੀਤ ਡੈਸਕ 27-03-2026
ਤਲਵਾੜਾ, 26 ਮਾਰਚ (ਮਹਿਤਾ)-ਕਮਾਹੀ ਦੇਵੀ ਖੇਤਰ ਦੇ ਪਿੰਡ ਬਹਿ ਨੰਗਲ ਵਿਖੇ ਨਵੀਂ ਬਣੀ ਸਲੈਬ ਦਾ ਉਦਘਾਟਨ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਇਸ ਤੋਂ ਪਹਿਲਾਂ ਪਿੰਡ ਬਹਿ ਨੰਗਲ ਪਹੁੰਚਣ 'ਤੇ ਸਰਪੰਚ ਸੋਭਾ ਰਾਣੀ ਸਮੂਹ ਪੰਚਾਇਤ ਮੈਂਬਰਾਂ ਅਤੇ ਸਮੂਹ ਪਿੰਡ ਨਿਵਾਸੀਆਂ ਵਲੋ ਵਿਧਾਇਕ ਘੁੰਮਣ ਦਾ ਸਮੂਹ ਪਿੰਡ ਨਿਵਾਸੀਆਂ ਵਲੋਂ ਵਿਧਾਇਕ ਘੁੰਮਣ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ | ਵਿਧਾਇਕ ਘੁੰਮਣ ਨੇ ਦੱਸਿਆ ਕਿ ਇਹ ਸਲੈਬ ਲਗਭਗ 35 ਸਾਲ ਬਾਅਦ ਬਣੀ ਹੈ | ਉਨ੍ਹਾਂ ਦੱਸਿਆ ਕਿ ਪਿੰਡ 'ਚ ਨਵੀਂ ਡਿਸਪੈਂਸਰੀ ਬਣੇਗੀ | ਪਿੰਡ 'ਚ ਵਿਕਾਸ ਕੰਮ ਲਗਾਤਾਰ ਜਾਰੀ ਹਨ | ਉਨ੍ਹਾਂ ਕਿਹਾ ਕਿ ਪੰਚਾਇਤ ਮਿਹਨਤ ਨਾਲ ਕੰਮ ਕਰ ਰਹੀ ਹੈ | ਇਸ ਮੌਕੇ ਤੇ ਸਰਪੰਚ ਬਹਿ ਨੰਗਲ ਸੋਭਾ ਰਾਣੀ, ਪੰਚ ਸੀਮਾ, ਪੰਚ ਲਲਿਤ, ਪੰਚ ਅਸ਼ੋਕ ਕੁਮਾਰ, ਪੰਚ ਅਵਤਾਰ ਸਿੰਘ, ਪੰਚ ਵਿਜੇ ਕੁਮਾਰ, ਪ੍ਰਧਾਨ ਮਹਿੰਦਰ ਕੌਰ, ਡਾ. ਸੰਜੀਵ ਕੁਮਾਰ, ਕਪਿਲ ਦੇਵ, ਬਲਵਿੰਦਰ ਕੌਰ, ਬਲਵਿੰਦਰ ਸਿੰਘ, ਮਾਨ ਸਿੰਘ, ਗੋਪਾਲ ਪਾਲੀ, ਸੰਮਤੀ ਮੈਂਬਰ ਗੋਤਮ, ਮਾਸਟਰ ਜੋਗਿੰਦਰ ਸਿੰਘ, ਰਮਨ ਗੋਲਡੀ, ਸਰਪੰਚ ਤੂੰਗ ਸਰਜੀਵਨ ਕੁਮਾਰ, ਸਰਪੰਚ ਬਹਿ ਰੰਗਾ ਰਾਹੁਲ ਸ਼ਰਮਾ, ਸਰਪੰਚ ਪੁਹਾਰੀ ਨਰਿੰਦਰ, ਸਰਪੰਚ ਹੈਪੀ ਬਹਿ ਲੱਖਣ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਵਿੱਦਿਅਕ ਅਕਾਦਮੀਆਂ ਵਲੋਂ ਮੁੱਖ ਮੰਤਰੀ ਹੜ੍ਹ ਪੀੜਤ ਰਾਹਤ ਕੋਸ਼ ਲਈ 2.15 ਲੱਖ ਦੀ ਰਾਸ਼ੀ ਭੇਟ ਅਗਲੀ ਖ਼ਬਰ ਪਿੰਡ ਰਾਪੁਰ ਦੀ ਪੰਚਾਇਤ 'ਆਪ' ਵਿਚ ਸ਼ਾਮਿਲ, ਵਿਧਾਇਕ ਰਾਜਾ ਵਲੋਂ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।