14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਚੱਬੇਵਾਲ 'ਚ 1 ਪੈਟਰੋਲ ਪੰਪ ਬੰਦ ਤੇ ਦੂਸਰੇ 'ਤੇ ਭਾਰੀ ਭੀੜ

ਅਜੀਤ ਡੈਸਕ 27-03-2026
ਚੱਬੇਵਾਲ, 26 ਮਾਰਚ (ਰਾਜੀਵ ਭਾਰਦਵਾਜ)-ਚੱਬੇਵਾਲ ਵਿਚ ਦੋ ਪੈਟਰੋਲ ਪੰਪਾਂ ਵਿਚੋਂ ਇਕ 'ਤੇ ਲੋਕਾਂ ਦੀ ਪੈਟਰੋਲ ਅਤੇ ਡੀਜ਼ਲ ਲੈਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਰਹੀਆਂ ਅਤੇ ਦੂਸਰੇ ਨੇ ਬਾਹਰ ਰੱਸੀ ਲਗਾ ਕੇ ਗੱਡੀਆਂ ਦਾ ਆਉਣਾ ਜਾਣਾ ਬੰਦ ਕਰ ਦਿੱਤਾ | ਇਸ ਸੰਬੰਧੀ ਕਿਸਾਨ ਪਰਮਿੰਦਰ ਸਿੰਘ ਚੱਬੇਵਾਲ, ਰਸ਼ਪਾਲ ਸਿੰਘ ਝੂਟੀ, ਜਤਿੰਦਰ ਸਿੰਘ ਹਾਰਟਾ, ਸਿਮਰਨਜੀਤ ਸਿੰਘ, ਦਿਲਬਾਗ ਸਿੰਘ ਝੂਟੀ, ਸੁਖਦੀਪ ਸਿੰਘ ਪੱਟੀ, ਕੁਲਵਿੰਦਰ ਸਿੰਘ ਚੱਕ ਮੱਲ੍ਹਾ ਆਦਿ ਨੇ ਕਿਹਾ ਕਿ ਇੱਕ ਹਫ਼ਤੇ ਬਾਅਦ ਕਣਕ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਜੇਕਰ ਡੀਜ਼ਲ ਦੀ ਜਰਾ ਵੀ ਕਿੱਲਤ ਆਈ ਤਾਂ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ | ਕਣਕਾਂ ਦੀ ਵਢਾਈ ਤੋਂ ਲੈ ਕੇ ਤੂੜੀ ਤੱਕ ਦੀ ਸਾਰਾ ਕੰਮ ਡੀਜ਼ਲ ਤੇ ਨਿਰਭਰ ਕਰਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਡੀਜ਼ਲ ਅਤੇ ਪੈਟਰੋਲ ਦੀ ਕੋਈ ਕਮੀ ਨਹੀਂ ਹੈ ਅਤੇ ਫਿਰ ਪੈਟਰੋਲ ਪੰਪਾਂ ਤੇ ਇਸ ਤਰਾਂ ਖੱਜਲ ਖ਼ੁਆਰੀ ਨਹੀਂ ਹੋਣੀ ਚਾਹੀਦੀ |
ਪਿਛਲੀ ਖ਼ਬਰ ਸੈਲਾ ਖ਼ੁਰਦ 'ਚ ਪੈਟਰੋਲ ਪੰਪਾਂ 'ਤੇ ਲੋਕਾਂ ਦੀਆਂ ਤੇਲ ਲੈਣ ਲਈ ਲੱਗੀਆਂ ਲਾਈਨਾਂ ਅਗਲੀ ਖ਼ਬਰ ਸੰਤ ਨਿਰੰਜਨ ਦਾਸ ਵਲੋਂ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਧੁੱਗਾ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।